ਲੰਡਨ, (ਏ.ਪੀ.)- 100 ਤੋਂ ਜ਼ਿਆਦਾ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਚੀਨੀ ਰਾਜਦੂਤ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਚੀਨ ਦੇ ਦੂਰ-ਦੁਰਾਡੇ ਵਾਲੇ ਝਿਨਜਿਆਂਗ ਖੇਤਰ ਵਿਚ ਉਈਗਰ ਲੋਕਾਂ ਵਿਰੁੱਧ ਯੋਜਨਾਬੱਧ ਤਰੀਕੇ ਨਾਲ ਜਾਤੀ ਸਫਾਇਆ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜੋ ਨਿੰਦਣਯੋਗ ਹੈ। ਵੱਖ-ਵੱਖ ਪਾਰਟੀਆਂ ਦੇ 130 ਸੰਸਦ ਮੈਂਬਰਾਂ ਦੇ ਦਸਤਖਤ ਵਾਲੀ ਇਸ ਚਿੱਠੀ ਵਿਚ ਕਿਹਾ ਗਿਆ ਹੈ, 'ਜਦੋਂ ਦੁਨੀਆ ਦੇ ਸਾਹਮਣੇ ਗੰਭੀਰ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਅਜਿਹੇ ਕਈ ਸਬੂਤ ਸਾਹਮਣੇ ਆਉਂਦੇ ਹਨ ਤਾਂ ਕੋਈ ਆਪਣੀਆਂ ਅੱਖਾਂ ਨਹੀਂ ਫੇਰ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਵਿਚ ਬਤੌਰ ਸੰਸਦ ਮੈਂਬਰ ਅਸੀਂ ਇਸ ਸ਼ੋਸ਼ਣ ਦੀ ਪੂਰੀ ਤਰ੍ਹਾਂ ਨਿਖੇਧੀ ਕਰਨ ਅਤੇ ਉਸ 'ਤੇ ਤੁਰੰਤ ਰੋਕ ਲਗਾਉਣ ਲਈ ਚਿੱਠੀ ਲਿਖ ਰਹੇ ਹਾਂ। ਇਸ ਚਿੱਠੀ ਵਿਚ ਝਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ ਦੇ ਜ਼ਬਰਦਸਤੀ ਜਨਸੰਖਿਆ ਕੰਟਰੋਲ ਅਤੇ ਵੱਡੇ ਪੱਧਰ 'ਤੇ ਉਨ੍ਹਾਂ ਨੂੰ ਹਿਰਾਸਤ ਵਿਚ ਰੱਖਣ ਦੀਆਂ ਖਬਰਾਂ ਦਾ ਜ਼ਿਕਰ ਹੈ।
ਇਸ ਭਾਰਤੀ ਨੇ ਛੱਡੀ ਫੇਸਬੁੱਕ ਦੀ ਨੌਕਰੀ, ਲਗਾਏ ਗੰਭੀਰ ਦੋਸ਼
NEXT STORY