ਇੰਟਰਨੈਸ਼ਨਲ ਡੈਸਕ : ਸੋਮਵਾਰ ਨੂੰ 100 ਤੋਂ ਵੱਧ ਭਾਰਤੀ ਹਿੰਦੂ ਸ਼ਰਧਾਲੂਆਂ ਦਾ ਇੱਕ ਜੱਥਾ ਪਾਕਿਸਤਾਨ ਪਹੁੰਚ ਗਿਆ ਹੈ। ਇੱਥੇ ਉਹ ਪੰਜਾਬ ਸੂਬੇ 'ਚ ਸਥਿਤ ਸ਼੍ਰੀ ਕਟਾਸਰਾਜ ਮੰਦਰ 'ਚ ਧਾਰਮਿਕ ਤਿਉਹਾਰ ਮਨਾਉਣ ਆਏ ਹਨ। ਇਹ ਸ਼ਰਧਾਲੂ ਭਾਰਤ ਤੋਂ ਵਾਹਗਾ ਬਾਰਡਰ ਰਾਹੀਂ ਲਾਹੌਰ ਪੁੱਜੇ ਸਨ। ਇਹ ਜਾਣਕਾਰੀ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਬੁਲਾਰੇ ਗੁਲਾਮ ਮੋਹੀਦੀਨ ਨੇ ਦਿੱਤੀ।
ਇਹ ਯਾਤਰਾ ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਧਾਰਮਿਕ ਰਸਮਾਂ ਨਿਭਾਉਣ ਲਈ ਆਯੋਜਿਤ ਕੀਤੀ ਗਈ ਹੈ। ਸ਼ਰਧਾਲੂਆਂ ਦੀ ਅਗਵਾਈ ਤ੍ਰਿਲੋਕ ਚੰਦ ਅਤੇ ਰਘੂ ਕਾਂਤ ਨੇ ਕੀਤੀ। ਉਨ੍ਹਾਂ ਦਾ ਸਰਹੱਦ 'ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨ) ਸੈਫੁੱਲਾ ਖੋਖਰ ਅਤੇ ਡਿਪਟੀ ਸਕੱਤਰ ਉਮਰ ਜਾਵੇਦ ਅਵਾਨ ਵਰਗੇ ਉੱਚ ਅਧਿਕਾਰੀਆਂ ਨੇ ਸਵਾਗਤ ਕੀਤਾ।
ਇਹ ਵੀ ਪੜ੍ਹੋ : ਛੇਤੀ ਨਬੇੜ ਲਓ ਕੰਮ, ਇਸ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ
ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਸ਼ਰਧਾਲੂ
ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਬੁਲਾਰੇ ਗੁਲਾਮ ਮੋਹੀਦੀਨ ਨੇ ਕਿਹਾ ਕਿ ਸ਼ਰਧਾਲੂ ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ ਅਤੇ ਰਾਜਸਥਾਨ ਤੋਂ ਆਏ ਹਨ। ਫੈਡਰਲ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਅਤੇ ਈਟੀਪੀਬੀ ਦੇ ਚੇਅਰਮੈਨ ਸਈਅਦ ਅਤਾਉਰ ਰਹਿਮਾਨ ਦੀਆਂ ਵਿਸ਼ੇਸ਼ ਹਦਾਇਤਾਂ ਤਹਿਤ ਤੀਰਥ ਯਾਤਰਾ ਲਈ ਪ੍ਰਬੰਧ ਕੀਤੇ ਗਏ ਹਨ। ਵਾਹਗਾ ਸਰਹੱਦ 'ਤੇ ਸ਼ਰਧਾਲੂ ਰਘੂ ਕਾਂਤ ਨੇ ਕਿਹਾ, "ਮੈਂ ਪਹਿਲਾਂ ਵੀ ਪਾਕਿਸਤਾਨ ਗਿਆ ਹਾਂ ਅਤੇ ਹਰ ਵਾਰ ਜਦੋਂ ਮੈਂ ਇੱਥੇ ਆਉਂਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਇੱਥੇ ਸਾਨੂੰ ਬਹੁਤ ਸਤਿਕਾਰ ਅਤੇ ਮਹਿਮਾਨ-ਨਿਵਾਜ਼ੀ ਮਿਲਦੀ ਹੈ।"
ਯਾਤਰਾ ਦਾ ਪ੍ਰੋਗਰਾਮ
ਲਾਹੌਰ ਪਹੁੰਚਣ ਤੋਂ ਬਾਅਦ ਸ਼ਰਧਾਲੂ ਗੁਰਦੁਆਰਾ ਡੇਰਾ ਸਾਹਿਬ ਵਿਖੇ ਠਹਿਰਦੇ ਹਨ। ਅਗਲੇ ਦਿਨ ਉਹ ਇਤਿਹਾਸਕ ਕਟਾਸ ਰਾਜ ਮੰਦਰ ਜਾਣਗੇ, ਜਿੱਥੇ 26 ਫਰਵਰੀ ਨੂੰ ਮਹਾਸ਼ਿਵਰਾਤਰੀ ਦੀ ਰਸਮ ਅਦਾ ਕੀਤੀ ਜਾਵੇਗੀ। ਸ਼ਰਧਾਲੂ 27 ਫਰਵਰੀ ਨੂੰ ਚਕਵਾਲ ਤੋਂ ਲਾਹੌਰ ਪਰਤਣਗੇ ਅਤੇ 2 ਮਾਰਚ ਨੂੰ ਭਾਰਤ ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ : ਕਾਸ਼ੀ ਵਿਸ਼ਵਨਾਥ ਮੰਦਰ 'ਚ 25 ਤੋਂ 27 ਫਰਵਰੀ ਤੱਕ VIP ਦਰਸ਼ਨਾਂ 'ਤੇ ਰੋਕ, ਇਸ ਕਾਰਨ ਲਿਆ ਇਹ ਫ਼ੈਸਲਾ
ਪਾਕਿਸਤਾਨ 'ਚ ਹਿੰਦੂ ਤੀਰਥ ਸਥਾਨ
ਪਾਕਿਸਤਾਨ ਵਿੱਚ ਬਹੁਤ ਸਾਰੇ ਮੰਦਰ ਹਨ, ਜੋ ਹਿੰਦੂਆਂ ਵਿੱਚ ਮਹੱਤਵਪੂਰਨ ਹਨ। ਕਟਾਸਰਾਜ ਮੰਦਰ ਉੱਤਰ-ਪੂਰਬੀ ਚਕਵਾਲ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਸਾਦੂ ਬੇਲਾ ਮੰਦਰ ਦੱਖਣੀ ਸਿੰਧ ਦੇ ਸਕਕਰ ਜ਼ਿਲ੍ਹੇ ਵਿੱਚ ਹੈ। ਇਹ ਦੋਵੇਂ ਸਥਾਨ ਪਾਕਿਸਤਾਨ ਵਿੱਚ ਹਿੰਦੂ ਸ਼ਰਧਾਲੂਆਂ ਲਈ ਸਭ ਤੋਂ ਵੱਧ ਵੇਖੇ ਜਾਣ ਵਾਲੇ ਸਥਾਨਾਂ ਵਿੱਚੋਂ ਇੱਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਡਾਣ ਭਰਦੇ ਹੀ ਡੈਲਟਾ ਏਅਰਲਾਈਨ ਦੇ ਜਹਾਜ਼ 'ਚ ਭਰਿਆ ਧੂੰਆਂ, ਕਰਨੀ ਪਈ ਐਮਰਜੈਂਸੀ ਲੈਂਡਿੰਗ
NEXT STORY