ਕੁਆਲਾਲਪੁਰ - ਮਲੇਸ਼ੀਆ 'ਚ ਇਸ ਸਾਲ ਹੁਣ ਤੱਕ ਡੇਂਗੂ ਕਾਰਨ 154 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1,09,000 ਲੋਕ ਇਸ ਤੋਂ ਸੰਕਰਮਿਤ ਹੋਏ ਹਨ। ਸਥਾਨਕ ਮੀਡੀਆ ਨੇ ਸਿਹਤ ਮੰਤਰੀ ਦਜੁਲਕੇਫੀ ਅਹਿਮਦ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੰਦੇ ਹੋਏ ਆਖਿਆ ਕਿ 26 ਅਕਤੂਬਰ ਤੱਕ 1,08,000 ਲੋਕ ਡੇਂਗੂ ਨਾਲ ਸੰਕਰਮਿਤ ਹੋਏ ਹਨ ਜਦਕਿ ਸਾਲ 2018 'ਚ ਇਹ ਅੰਕੜਾ ਕਰੀਬ 61,200 ਦਾ ਸੀ। ਸਿਹਤ ਮੰਤਰੀ ਮੁਤਾਬਕ ਇਸ ਸਾਲ ਹੁਣ ਤੱਕ 154 ਲੋਕਾਂ ਦੀ ਡੇਂਗੂ ਕਾਰਨ ਮੌਤ ਹੋਈ ਹੈ। ਪਿਛਲੇ ਸਾਲ 104 ਲੋਕਾਂ ਦੀ ਮੌਤ ਹੋਈ ਸੀ। ਉਨ੍ਹਾਂ ਇਹ ਵੀ ਆਖਿਆ ਕਿ ਦੇਸ਼ 'ਚ ਫਿਲਹਾਲ ਡੇਂਗੂ ਦੇ ਬੁਖਾਰ ਲਈ ਟੀਕਾ ਉੁਪਲੱਬਧ ਨਹੀਂ ਹੈ।
ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪਾਕਿ ਡਾ. ਮਨਮੋਹਨ ਸਿੰਘ ਨੂੰ ਭੇਜੇਗਾ ਸੱਦਾ
NEXT STORY