ਥੇਸਾਲੋਨਿਕੀ - ਉੱਤਰੀ ਯੂਨਾਨ 'ਚ ਇਕ ਪ੍ਰਸ਼ੀਤਿਤ ਟਰੱਕ 'ਚੋਂ ਸੋਮਵਾਰ ਨੂੰ 41 ਪ੍ਰਵਾਸੀ ਜਿਉਂਦੇ ਮਿਲੇ ਹਨ। ਟਰੱਕ ਚਾਲਕ ਨੂੰ ਗ੍ਰਿਫਤਾਰ ਕਰਨ ਵਾਲੀ ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਪ੍ਰਵਾਸੀ ਅਫਗਾਨ ਮੂਲ ਦੇ ਪ੍ਰਤੀਤ ਹੁੰਦੇ ਹਨ। ਉਨ੍ਹਾਂ 'ਚੋਂ ਜ਼ਿਆਦਾਤਰ ਦੀ ਹਾਲਤ ਚੰਗੀ ਹੈ। ਇਨ੍ਹਾਂ 'ਚੋਂ 7 ਲੋਕਾਂ ਦਾ ਹਸਪਤਾਲ 'ਚ ਇਲਾਜ ਕੀਤਾ ਗਿਆ।
ਇਕ ਪੁਲਸ ਸੂਤਰ ਨੇ ਆਖਿਆ ਕਿ ਉਨ੍ਹਾਂ ਦੀ ਕੌਮੀਅਤ ਦਾ ਪਤਾ ਲਗਾਉਣ 'ਚ 2 ਦਿਨ ਲੱਗਣਗੇ। ਪੁਲਸ ਨੇ ਜਾਂਥੀ ਅਤੇ ਕੋਮੇਤਿਨੀ ਕਸਬਿਆਂ ਵਿਚਾਲੇ ਐਗਨਾਟੀਆ ਮਾਰਗ 'ਤੇ ਟਰੱਕ ਨੂੰ ਰੋਕ ਲਿਆ ਸੀ। ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਜਾਰਜੀਆ ਦਾ ਰਹਿਣ ਵਾਲਾ ਹੈ। ਇਹ ਮਾਮਲਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦ ਪਿਛਲੇ ਮਹੀਨੇ ਬ੍ਰਿਟੇਨ 'ਚ ਇਕ ਟਰੱਕ 'ਤੋਂ 39 ਲੋਕ ਮ੍ਰਿਤਕ ਮਿਲੇ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਸਾਰੇ ਲੋਕ ਵਿਅਤਨਾਮ ਦੇ ਨਾਗਰਿਕ ਸਨ। ਇਸ ਤੋਂ ਇਲਾਵਾ ਫਰਾਂਸ-ਇਟਲੀ ਸਰਹੱਦ ਨੇੜੇ ਵੀ ਇਕ ਲਾਰੀ 'ਚ ਸ਼ਨੀਵਾਰ ਨੂੰ 31 ਹੋਰ ਪਾਕਿਸਤਾਨੀ ਪ੍ਰਵਾਸੀ ਲੁਕੇ ਪਾਏ ਗਏ ਸਨ।
ਮੈਲਬੋਰਨ ਦੇ ਸ੍ਰੀ ਦੁਰਗਾ ਮੰਦਰ ਨੂੰ ਬਿਹਤਰ ਸੁਰੱਖਿਆ ਪ੍ਰਬੰਧਾਂ ਲਈ 4,50,000 ਡਾਲਰ ਦੀ ਸਹਾਇਤਾ ਦਾ ਐਲਾਨ
NEXT STORY