ਮਾਸਕੋ-ਰੂਸ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ 8380 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਪਿਛਲੇ ਦਿਨ ਦੇ 8217 ਤੋਂ ਕੁਝ ਵਧੇਰੇ ਹਨ ਅਤੇ ਇਸ ਦੇ ਨਾਲ ਹੀ ਦੇਸ਼ 'ਚ ਇਨਫੈਕਟਿਡ ਦੀ ਗਿਣਤੀ ਵਧ ਕੇ 49,13,439 ਤੱਕ ਪਹੁੰਚ ਗਈ। ਕੋਰੋਨਾ ਵਾਇਰਸ ਕਾਰਵਾਈ ਕੇਂਦਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ 84 ਖੇਤਰਾਂ 'ਚ ਕੋਰੋਨਾ ਵਾਇਰਸ ਨਾਲ 8380 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚੋਂ 1347 'ਚ ਲੱਛਣ ਨਹੀਂ ਪਾਏ ਗਏ ਹਨ।
ਇਹ ਵੀ ਪੜ੍ਹੋ-ਧਮਾਕੇ 'ਚ ਜ਼ਖਮੀ ਹੋਏ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਇਲਾਜ ਲਈ ਜਰਮਨੀ ਰਵਾਨਾ
ਦੇਸ਼ 'ਚ ਇਨਫੈਕਸ਼ਨ ਵਾਧਾ ਦਰ 0.17 ਫੀਸਦੀ ਹੈ। ਇਸ ਮਿਆਦ 'ਚ ਮਾਸਕੋ 'ਚ 2787 ਨਵੇਂ ਮਾਮਲੇ ਇਨਫੈਕਟਿਡ ਪਾਏ ਗਏ ਜੋ ਪਿਛਲੇ ਦਿਨ ਦੇ 2718 ਤੋਂ ਥੋੜੇ ਵਧੇਰੇ ਹਨ। ਰੂਸ ਦੀ ਰਾਜਧਾਨੀ ਤੋਂ ਬਾਅਦ ਸੈਂਟ ਪੀਟਰਸਬਰਗ 'ਚ ਇਸ ਵਾਇਰਸ ਨਾਲ ਪ੍ਰਭਾਵਿਤ 741 ਨਵੇਂ ਮਾਮਲੇ ਸਾਹਮਣੇ ਆਏ ਅਤੇ ਮਾਸਕੋ ਖੇਤਰ 'ਚ 643 ਨਵੇਂ ਮਾਮਲਿਆਂ ਦੀ ਪੁਸ਼ਟੀ ਹੈ ਜਦਕਿ ਸਵਾਯਤ ਖੇਤਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ-ਇਜ਼ਰਾਈਲ ਨੂੰ ਸਬਕ ਸਿਖਾਉਣਾ ਜ਼ੂਰਰੀ : ਐਰਦੋਗਨ
ਕੇਂਦਰ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਮਹਾਮਾਰੀ ਦੇ ਇਨਫੈਕਸ਼ਨ ਨਾਲ 387 ਅਤੇ ਮਰੀਜ਼ਾਂ ਦੀ ਮੌਤ ਨਾਲ ਦੇਸ਼ 'ਚ ਮ੍ਰਿਤਕਾਂ ਦਾ ਕੁੱਲ ਅੰਕੜਾ 1,14,723 ਹੋ ਗਿਆ ਜਦਕਿ ਇਸ ਮਿਆਦ 'ਚ ਕੋਰੋਨਾ ਨਾਲ ਇਨਫੈਕਟਿਡ 9349 ਮਰੀਜ਼ਾਂ ਨੇ ਇਸ ਮਹਾਮਾਰੀ ਨੂੰ ਮਾਤ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 45,27,878 ਹੋ ਗਈ ਹੈ।
ਇਹ ਵੀ ਪੜ੍ਹੋ-ਕੋਵਿਡ-19 : ਸ਼੍ਰੀਲੰਕਾ ਨੇ ਰਾਤ ਦੀ ਯਾਤਰਾ 'ਤੇ ਲਾਈ ਪਾਬੰਦੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ’ਚ ਕੋਰੋਨਾ ਵੈਕਸੀਨ ਲਗਵਾਉਣ ’ਚ ਮਰਦਾਂ ਤੋਂ ਮੋਹਰੀ ਨੇ ਔਰਤਾਂ
NEXT STORY