ਮਾਸਕੋ-ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਗਲੋਬਲੀ ਮਹਾਮਾਰੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ 8554 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡਾਂ ਦੀ ਕੁੱਲ ਗਿਣਤੀ 49,40,245 ਤੱਕ ਪਹੁੰਚ ਗਈ। ਸੰਘੀ ਪ੍ਰਤੀਕਿਰਿਆ ਕੇਂਦਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਮਿਆਦ ਦੌਰਾਨ ਰਾਜਧਾਨੀ ਮਾਸਕੋ 'ਚ ਕੋਰੋਨਾ ਦੇ ਇਨਫੈਕਸ਼ਨ ਦੇ 2789 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ-ਜਾਪਾਨ 'ਚ ਬਜ਼ੁਰਗ ਮਹਿਲਾ ਨੂੰ ਇਕ ਦਿਨ 'ਚ 2 ਵਾਰ ਲੱਗੀ ਕੋਰੋਨਾ ਵੈਕਸੀਨ
ਇਸ ਤੋਂ ਬਾਅਦ ਸੈਂਟ ਪੀਟਰਸਬਰਗ 767 ਨਵੇਂ ਮਾਮਲਿਆਂ ਨਾਲ ਦੂਜੇ ਸਥਾਨ 'ਤੇ ਅਤੇ ਮਾਸਕੋ ਖੇਤਰ 672 ਨਵੇਂ ਮਾਮਲਿਆਂ ਨਾਲ ਤੀਸਰੇ ਸਥਾਨ 'ਤੇ ਹੈ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਮਾਰੀ ਨਾਲ 391 ਲੋਕਾਂ ਦੀ ਜਾਨ ਜਾਣ ਨਾਲ ਹੁਣ ਤੱਕ ਮ੍ਰਿਤਕਾਂ ਦਾ ਅੰਕੜਾ ਵਧ ਕੇ 1,15,871 ਹੋ ਗਿਆ ਹੈ। ਉਕਤ ਮਿਆਦ 'ਚ ਕੋਰੋਨਾ ਨਾਲ ਇਨਫੈਕਟਿਡ 8573 ਲੋਕਾਂ ਨੇ ਇਸ ਮਹਾਮਾਰੀ ਨੂੰ ਮਾਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ-ਇਸ ਦੇਸ਼ 'ਚ ਕੋਰੋਨਾ ਵੈਕਸੀਨ ਲਵਾਉਣ 'ਤੇ ਮੁਫਤ ਮਿਲ ਰਹੀ ਹੈ 'ਬੀਅਰ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਸਕੂਲੀ ਹਮਲੇ ਦੀ ਜਾਂਚ ਕਰਾਉਣ ਲਈ ਪੀੜਤਾਂ ਦੇ ਪਰਿਵਾਰ ਵਾਲਿਆਂ ਨੇ ਕੀਤੀ UN ਨੂੰ ਮੰਗ
NEXT STORY