ਪੈਰਿਸ- ਦਸੰਬਰ ਵਿਚ ਚੀਨ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਤੋਂ ਬਾਅਦ ਹੁਣ ਇਹ ਗਲੋਬਲ ਮਹਾਮਾਰੀ ਦਾ ਰੂਪ ਧਾਰਣ ਕਰ ਚੁੱਕਿਆ ਹੈ। ਕੋਰੋਨਾ ਮਹਾਮਾਰੀ ਹੁਣ ਤੱਕ ਤਕਰੀਬਨ 200 ਦੇਸ਼ਾਂ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਦੁਨੀਆ ਭਰ ਵਿਚ ਇਨਫੈਕਸ਼ਨ ਰੋਗੀਆਂ ਦਾ ਅੰਕੜਾ 29,20,000 ਦੇ ਪਾਰ ਪਹੁੰਚ ਗਿਆ ਹੈ। ਇਸ ਸਭ ਦੇ ਵਿਚਾਲੇ ਇਕ ਸਾਕਾਰਾਤਮਕ ਗੱਲ ਇਹ ਹੈ ਕਿ 8,37,000 ਮਰੀਜ਼ ਕੋਰੋਨਾ ਤੋਂ ਠੀਕ ਹੋ ਕੇ ਆਪਣੇ-ਆਪਣੇ ਘਰ ਜਾ ਚੁੱਕੇ ਹਨ। ਇਹਨਾਂ ਹੀ ਲੋਕਾਂ ਨੂੰ ਦੇਖਦਿਆਂ ਇਕ ਆਸ ਬੱਝਦੀ ਹੈ ਕਿ ਕੋਰੋਨਾ ਖਿਲਾਫ ਇਨਸਾਨ ਜ਼ਰੂਰ ਜੰਗ ਜਿੱਤੇਗਾ।

ਇਕ ਦਿਨ ਵਿਚ ਹੋਈਆਂ 6813 ਮੌਤਾਂ
ਸ਼ੁੱਕਰਵਾਰ ਨੂੰ ਕੋਰੋਨਾ ਮਹਾਮਾਰੀ ਕਾਰਣ ਦੁਨੀਆ ਭਰ ਵਿਚ 6813 ਲੋਕਾਂ ਦੀ ਮੌਤ ਹੋਈ ਹੈ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ ਅਮਰੀਕਾ ਇਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੈ। ਅਮਰੀਕਾ ਵਿਚ 24 ਘੰਟਿਆਂ ਵਿਚ ਮੌਤ ਦਾ ਅੰਕੜਾ 2,710 ਦੇ ਪਾਰ ਹੋ ਗਿਆ ਹੈ। ਬ੍ਰਿਟੇਨ ਵਿਚ 813 ਤੇ ਇਟਲੀ ਵਿਚ 415 ਲੋਕਾਂ ਦੀ ਮੌਤ ਹੋਈ ਹੈ। ਇਟਲੀ ਵਿਚ ਕੋਰੋਨਾ ਵਾਇਰਸ ਦੇ 1,95,351 ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਮਹਾਮਾਰੀ ਕਾਰਣ 26,384 ਲੋਕਾਂ ਦੀ ਜਾਨ ਗਈ ਹੈ। ਸਪੇਨ ਵਿਚ ਕੋਰੋਨਾ ਦੇ ਇਨਫੈਕਟਡ ਰੋਗੀਆਂ ਦੀ ਗਿਣਤੀ 2,23,759 ਦੇ ਪਾਰ ਜਾ ਚੁੱਕੀ ਹੈ। ਸਪੇਨ ਵਿਚ ਕੋਰੋਨਾ ਵਾਇਰਸ ਕਾਰਣ ਹੋਈ ਮੌਤ ਦੀ ਗਿਣਤੀ 22,902 ਦੇ ਪਾਰ ਹੋ ਚੁੱਕਿਆ ਹੈ। ਫਰਾਂਸ ਵਿਚ ਕੋਰੋਨਾ ਰੋਗੀਆਂ ਦਾ ਅੰਕੜਾ 1,61,488 ਦੇ ਪਾਰ ਜਾ ਚੁੱਕਿਆ ਹੈ। ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 22,614 'ਤੇ ਪਹੁੰਚ ਗਈ ਹੈ।

ਆਸ ਦੀ ਕਿਰਨ
ਦੁਨੀਆ ਭਰ ਦੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਮੁਤਾਬਕ ਜਿਥੇ ਇਸ ਜਾਨਲੇਵਾ ਵਾਇਰਸ ਨੇ 29 ਲੱਖ ਤੋਂ ਵਧੇਰੇ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੈ ਉਥੇ ਇਸ ਜਾਨਲੇਵਾ ਬੀਮਾਰੀ ਨੂੰ ਮਾਤ ਦੇਣ ਵਿਚ 8,37,000 ਲੋਖ ਸਫਲ ਵੀ ਹੋਏ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 9.6 ਲੱਖ ਤੋਂ ਵਧੇਰੇ ਹੈ ਤੇ ਇਹਨਾਂ ਵਿਚੋਂ 1.18 ਲੱਖ ਲੋਕਾਂ ਨੇ ਇਸ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਸਪੇਨ ਵਿਚ 2.23 ਲੱਖ ਲੋਕਾਂ ਵਿਚੋਂ 95,708, ਇਟਲੀ ਵਿਚ 1.95 ਲੱਖ ਲੋਕਾਂ ਵਿਚੋਂ 63,120, ਫਰਾਂਸ ਵਿਚ 1.61 ਲੱਖ ਵਿਚੋਂ 44,594 ਤੇ ਜਰਮਨੀ 1.56 ਲੱਖ ਲੋਕਾਂ ਵਿਚੋਂ 1,09,800 ਲੋਕ ਕੋਰੋਨਾ ਵਾਇਰਸ ਨੂੰ ਹਰਾ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਇਹਨਾਂ ਸਿਹਤਯਾਬ ਹੋਏ ਲੋਕਾਂ ਨੂੰ ਦੇਖ ਆਸ ਬੱਝਦੀ ਹੈ ਕਿ ਕੋਰੋਨਾ ਵਾਇਰਸ ਨੂੰ ਹਰਾਉਣਾ ਨਾਮੁਮਕਿਨ ਨਹੀਂ ਹੈ।
ਭਰਾ ਤੋਂ ਖਤਰਨਾਕ ਯੋ ਜੋਂਗ ਬਣ ਸਕਦੀ ਹੈ ਉੱਤਰੀ ਕੋਰੀਆ ਦੀ ਪਹਿਲੀ ਮਹਿਲਾ ਤਾਨਾਸ਼ਾਹ
NEXT STORY