ਸਰੀ— ਬ੍ਰਿਟਿਸ਼ ਕੋਲੰਬੀਆ 'ਚ ਹੋਏ ਇਕ ਸਰਵੇ 'ਚ ਦੇਖਣ ਨੂੰ ਮਿਲਿਆ ਕਿ ਇੱਥੋਂ ਦੇ ਜ਼ਿਆਦਾਤਰ ਸਕੂਲਾਂ 'ਚ ਪੀਣ ਵਾਲਾ ਪਾਣੀ ਸਾਫ ਨਹੀਂ ਹੈ। ਇਹ ਸਰਵੇ 2016 ਅਤੇ 2017 ਦੇ ਸ਼ੁਰੂਆਤੀ ਸਮੇਂ 'ਚ ਕੀਤਾ ਗਿਆ ਹੈ। ਸੂਬਾ ਸਰਕਾਰ ਨੂੰ ਇਸ ਸੰਬੰਧੀ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਸਕੂਲਾਂ 'ਚ ਕੀਤੀ ਗਈ ਜਾਂਚ ਅਤੇ ਇੰਟਰਵੀਊਜ਼ ਦੌਰਾਨ ਦੇਖਿਆ ਕਿ ਕਈ ਸਕੂਲਾਂ 'ਚ ਫਿਲਟਰ ਖਰਾਬ ਹਨ ਅਤੇ ਕਈਆਂ ਦੀਆਂ ਪਾਈਪਾਂ ਨੂੰ ਲੰਬੇ ਸਮੇਂ ਤੋਂ ਬਦਲਿਆ ਹੀ ਨਹੀਂ ਗਿਆ। ਇਸ ਕਾਰਨ ਪਾਣੀ ਗੰਦਾ ਹੀ ਆਉਂਦਾ ਹੈ।
ਜ਼ਰੂਰੀ ਹੈ ਕਿ ਸਕੂਲ ਸਾਫ ਪਾਣੀ ਦਾ ਪ੍ਰਬੰਧ ਠੀਕ ਰੱਖਣ ਤਾਂ ਕਿ ਬੱਚਿਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਨਾ ਪਵੇ। ਇਨ੍ਹਾਂ 'ਚ ਸਰੀ, ਕੋਮੋਕਸ ਵੈਲੀ, ਪ੍ਰਿੰਸ ਜੌਰਜ, ਨਾਨਇਮੋ ਲੇਡੀਸਮਿੱਥ, ਵਰਨਾਨ, ਗਰੇਟਰ ਵਿਕਟੋਰੀਆ, ਅਲਬਰਨੀ, ਵੈਨਕੁਵਰ ਉੱਤਰੀ ਟਾਪੂ, ਕੁਆਲਿਕਮ, ਪੀਸ ਰਿਵਰ ਸਾਊਥ ਅਤੇ ਪਾਵਰ ਰਿਵਰ ਵਰਗੇ ਸ਼ਹਿਰਾਂ ਦੇ ਨਾਂ ਹਨ। ਸਿਮਨ ਫਰੈਸਰ ਯੂਨੀਵਰਸਿਟੀ ਹੈਲਥ ਸਾਇੰਸ ਦੇ ਪ੍ਰੋਫੈਸਰ ਡਾਕਟਰ ਬਰੁਸ ਲਾਨਫੀਅਰ ਦਾ ਕਹਿਣਾ ਹੈ ਕਿ ਗੰਦੇ ਪਾਣੀ ਨਾਲ ਬੱਚਿਆਂ ਦੇ ਦਿਮਾਗ ਦੇ ਵਿਕਾਸ 'ਚ ਕਮੀ ਆਉਂਦੀ ਹੈ ਤੇ ਪੇਟ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ। ਇਸ ਲਈ ਇਸ ਗੱਲ 'ਤੇ ਵਿਚਾਰ ਕਰਨਾ ਜ਼ਰੂਰੀ ਹੈ।
ਅਜ਼ਹਰ ਨੂੰ ਇਨਸਾਫ ਦੇ ਕਟਿਹਰੇ 'ਚ ਲਿਆਉਣ ਤੱਕ ਚੈਨ ਨਾਲ ਨਹੀਂ ਬੈਠੇਗਾ ਭਾਰਤ
NEXT STORY