ਕੀਵ (ਏਜੰਸੀ) : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਇਕੋ ਸਮੇਂ ਕਈ ਮੋਰਚਿਆਂ ’ਤੇ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਝਟਕੇ ਤੋਂ ਬਾਅਦ ਝਟਕੇ ਲੱਗ ਰਹੇ ਹਨ। ਇਕ ਪਾਸੇ ਰੂਸ ਤੇਜ਼ੀ ਨਾਲ ਯੂਕ੍ਰੇਨ ਦੇ ਟਿਕਾਣਿਆਂ ’ਤੇ ਮਿਜ਼ਾਈਲਾਂ ਦਾਗ ਰਿਹਾ ਹੈ, ਜਦ ਕਿ ਦੂਜੇ ਪਾਸੇ ਅਗਲੇ ਮਹੀਨੇ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਵਿੱਤੀ ਅਤੇ ਫੌਜੀ ਸਹਾਇਤਾ ’ਚ ਕਟੌਤੀ ਦਾ ਖਤਰਾ ਹੈ।
ਇਸ ਦੌਰਾਨ ‘ਜੰਗ ਦੇ ਮੈਦਾਨ’ ਤੋਂ ਫੌਜੀਆਂ ਨੇ ਵੀ ਜ਼ੇਲੈਂਸਕੀ ਨੂੰ ਕਰਾਰਾ ਝਟਕਾ ਦੇ ਰਹੇ ਹਨ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 60,000 ਤੋਂ ਵੱਧ ਯੂਕ੍ਰੇਨੀ ਫੌਜੀ ਜੰਗ ਦਾ ਮੈਦਾਨ ਛੱਡ ਚੁੱਕੇ ਹਨ। ਇਹ ਗਿਣਤੀ ਪਿਛਲੇ ਸਾਲ ਯਾਨੀ 2022 ਅਤੇ 2023 ’ਚ ਜੰਗ ਦੇ ਮੈਦਾਨ ਛੱਡਣ ਵਾਲੇ ਫੌਜੀਆਂ ਦੀ ਗਿਣਤੀ ਤੋਂ ਲਗਭਗ ਦੁੱਗਣੀ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸਾਲ ਜਨਵਰੀ ਤੋਂ ਅਕਤੂਬਰ ਦਰਮਿਆਨ ਰੂਸ ਖਿਲਾਫ ਪਿਛਲੇ ਦੋ ਸਾਲਾਂ ਦੀ ਲੜਾਈ ਦੇ ਮੁਕਾਬਲੇ ਜ਼ਿਆਦਾ ਯੂਕ੍ਰੇਨੀ ਫੌਜੀ ਜੰਗ ਦੇ ਮੈਦਾਨ ਤੋਂ ਭੱਜ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਫਰਵਰੀ 2022 ਤੋਂ ਜੰਗ ਚੱਲ ਰਹੀ ਹੈ, ਜਿਸ ਦੇ ਤਿੰਨ ਸਾਲ ਪੂਰੇ ਹੋਣ ਵਾਲੇ ਹਨ। ਇਨ੍ਹਾਂ 3 ਸਾਲਾਂ ’ਚ ਇਕ ਲੱਖ ਤੋਂ ਜ਼ਿਆਦਾ ਫੌਜੀਆਂ ’ਤੇ ਰੂਸੀ ਹਮਲਿਆਂ ਦੇ ਡਰ ਕਾਰਨ ਜੰਗ ਦਾ ਮੈਦਾਨ ਛੱਡਣ ਦਾ ਦੋਸ਼ ਹੈ।
ਵਿਗਿਆਨੀਆਂ ਨੇ ਤਿਆਰ ਕਰ'ਤੀ Death Clock! ਦੱਸੇਗੀ ਮੌਤ ਦਾ ਸਮਾਂ
NEXT STORY