ਨਵੀਂ ਦਿੱਲੀ - ਚੀਨ ਦੇ ਪਵਿੱਤਰ ਪਹਾੜਾਂ ਦੇ ਹੇਠਾਂ 5000 ਕਿਲੋਮੀਟਰ ਲੰਬਾ ਸੁਰੰਗਾਂ ਦਾ ਜਾਲ ਵਿਛਿਆ ਹੈ। ਜ਼ਮੀਨ ਤੋਂ ਲੱਗਭਗ 330 ਫੁੱਟ ਹੇਠਾਂ ਇਨ੍ਹਾਂ ਸੁਰੰਗਾਂ ਵਿਚ ਚੀਨੀ ਫੌਜ ਦੇ ਸਭ ਤੋਂ ਖਤਰਨਾਕ ਹਥਿਆਰ ਲੁਕੋ ਕੇ ਰੱਖੇ ਗਏ ਹਨ। ਚੀਨ ਇਥੋਂ ਅਚਾਨਕ ਆਪਣੇ ਕਿਸੇ ਵੀ ਦੁਸ਼ਮਣ ’ਤੇ ਹਮਲਾ ਕਰ ਸਕਦਾ ਹੈ। ਹੁਣ ਮੀਡੀਆ ਦੇ ਇਕ ਹਿੱਸੇ ਵਿਚ ਸੁਰੰਗਾਂ ਵਿਚ ਲੁਕੀਆਂ ਇਨ੍ਹਾਂ ਮਿਜ਼ਾਈਲਾਂ ਦੀ ਫੁਟੇਜ ਆ ਗਈ ਹੈ।
ਚੀਨ ਦੇ ਪਵਿੱਤਰ ਪਹਾੜਾਂ ਦੀ ਇਕ ਲੰਬੀ ਲੜੀ ਹੈ, ਜਿਨ੍ਹਾਂ ਦੇ ਦਰਸ਼ਨ ਕਰਨ ਹਰ ਸਾਲ ਵੱਡੀ ਗਿਣਤੀ ਵਿਚ ਬੌਧ ਅਤੇ ਤਾਓ ਧਰਮ ਨਾਲ ਸਬੰਧਤ ਲੋਕ ਆਉਂਦੇ ਹਨ। ਇਸ ਤੋਂ ਇਲਾਵਾ ਸਥਾਨਕ ਲੋਕ ਆਪਣੇ ਲੋਕ ਤਿਉਹਾਰਾਂ ’ਤੇ ਇੱਥੇ ਇਕੱਠੇ ਹੁੰਦੇ ਹਨ। ਤੀਰਥ ਸਥਾਨਾਂ ਵਾਲੇ ਇਨ੍ਹਾਂ ਪਹਾੜਾਂ ਦੇ ਹੇਠਾਂ ਸੰਘਣੀਆਂ ਗ੍ਰੇਨਾਈਟਸ ਚੱਟਾਨਾਂ ਹਨ। ਇਨ੍ਹਾਂ ਦੀਆਂ ਸੁਰੰਗਾਂ ਵਿਚ ਚੀਨੀ ਫੌਜ ਨੇ ਆਪਣੀ ਸਭ ਤੋਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਤਾਇਨਾਤ ਕਰ ਕੇ ਰੱਖੀਆਂ ਹਨ, ਜੋ ਪ੍ਰਮਾਣੂ ਵਾਰਹੈੱਡ ਨਾਲ ਵੀ ਲੇਸ ਹਨ ਅਤੇ ਜਿਨ੍ਹਾਂ ਨੂੰ ਲਾਂਚ ਹੋਣ ਲਈ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਇਕ ਹੁਕਮ ਚਾਹੀਦਾ ਹੈ।
ਜ਼ਮੀਨ ਵਿਚ 330 ਫੁੱਟ ਹੇਠਾਂ ਵਿਛਿਆ ਹੈ 5000 ਕਿਲੋਮੀਟਰ ਲੰਬਾ ਸੁਰੰਗਾਂ ਦਾ ਜਾਲ
2019 ਵਿਚ ਮਿਲੇ ਸਨ ਪਹਿਲੇ ਸੰਕੇਤ
ਸਾਲ 2019 ਵਿਚ ਚੀਨ ਦੇ ਇਕ ਸਿੱਖਿਆ ਸ਼ਾਸਤਰੀ, ਜੋ ਰੱਖਿਆ ਮਾਮਲਿਆਂ ਦੇ ਮਾਹਿਰ ਹਨ, ਨੇ ਦਾਅਵਾ ਕੀਤਾ ਸੀ ਕਿ ਚੀਨ ਕੋਲ ਇਕ ਅੰਡਰਗਰਾਊਂਡ ਸਟੀਲ ਦੀ ਮਹਾਨ ਕੰਧ ਹੈ। ਇਹ ਦੇਸ਼ ਦੀ ਆਖਰੀ ਸੁਰੱਖਿਆ ਲਾਈਨ ਹੈ।
ਸਭ ਤੋਂ ਲੰਬੀ ਦੂਰੀ ਦੀ ਮਿਜ਼ਾਈਲ
ਇਨ੍ਹਾਂ ਸੁਰੰਗਾਂ ਵਿਚ ਚੀਨ ਦੀ ਸਭ ਤੋਂ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਦੋਂਗਫੇਗ-41 ਮਿਜ਼ਾਈਲ ਵੀ ਲੁਕੋਈ ਗਈ ਹੈ। ਇਹ 15 ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਇਹ ਰੇਂਜ ਅਮਰੀਕਾ ਦੀ ਮਿਜ਼ਾਈਲ ਮਿੰਟਮੈਨ-3 ਤੋਂ ਵੀ ਜ਼ਿਆਦਾ ਹੈ। ਮਿੰਟਮੈਨ ਦੀ ਰੇਂਜ 14 ਹਜ਼ਾਰ ਕਿਲੋਮੀਟਰ ਹੈ।
500 ਮਿਜ਼ਾਈਲਾਂ
ਚੀਨ ਸਰਕਾਰ ਨੇ ਅਧਿਕਾਰਤ ਤੌਰ ’ਤੇ ਆਪਣੇ ਪ੍ਰਮਾਣੂ ਹਥਿਆਰਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪਰ ਅਨੁਮਾਨ ਲਗਾਇਆ ਜਾਂਦਾ ਹੈ ਕਿ ਉਸ ਦੇ ਕੋਲ 500 ਮਿਜ਼ਾਈਲਾਂ ਹਨ। ਇਕ ਰਿਪੋਰਟ ਮੁਤਾਬਕ ਉਸਨੇ ਕੁਝ ਸਾਲ ਪਹਿਲਾਂ ਵਾਰਹੈੱਡ ਮੋਡਰਨਾਈਜੇਸ਼ਨ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ।
5 ਮਹਾਨ ਪਹਾੜ
ਚੀਨ ਵਿਚ ਕਈ ਪਵਿੱਤਰ ਪਹਾੜ ਹਨ, ਇਨ੍ਹਾਂ ਵਿਚ ਸਭ ਤੋਂ ਪ੍ਰਸਿੱਧ 5 ਹਨ, ਜਿਨ੍ਹਾਂ ਨੂੰ 5 ਮਹਾਨ ਪਹਾੜ ਕਿਹਾ ਜਾਂਦਾ ਹੈ।
ਤਾਈ : ਪੂਰਬੀ ਪਹਾੜ ਹੈ, ਜੋ ਸ਼ਾਂਡੋਂਗ ਸੂਬੇ ਵਿਚ ਹੈ।
ਹੇਂਗ (ਸ਼ਾਂਕਸੀ) : ਉੱਤਰੀ ਪਹਾੜ ਹੈ, ਜੋ ਸ਼ਾਂਕਸੀ ਸੂਬੇ ਵਿਚ ਹੈ।
ਹੇਂਗ (ਹੁਨਾਨ) : ਹੁਨਾਨ ਸੂਬੇ ਵਿਚ ਸਥਿਤ ਦੱਖਣੀ ਪਹਾੜ ਨੂੰ ਵੀ ਹੇਂਗ ਹੀ ਕਿਹਾ ਜਾਂਦਾ ਹੈ।
ਹੁਆ : ਪੱਛਮੀ ਪਹਾੜ ਹੈ, ਇਹ ਵੀ ਸ਼ਾਂਕਸੀ ਵਿਚ ਹੈ।
ਸਾਂਗ : ਮੱਧ ਪਹਾੜ ਹੈ, ਜੋ ਹੇਨਾਨ ਸੂਬੇ ਵਿਚ ਹੈ।
ਬੌਧਾਂ ਦੇ ਚਾਰ ਪਵਿੱਤਰ ਪਹਾੜ : ਵੁਤਾਈ ਪਹਾੜ, ਐੱਮ. ਈ. ਪਹਾੜ, ਪੁਤੁਓ ਪਹਾੜ ਅਤੇ ਜਿਯੁਹੁਆ ਪਹਾੜ।
ਸੜਕ ਵਿਚਕਾਰ ਸਟੰਟ ਕਰਦੇ ਹੋਏ ਭੀੜ 'ਤੇ ਅੰਨ੍ਹੇਵਾਹ ਗੋਲੀਬਾਰੀ, 3 ਦੀ ਮੌਤ
NEXT STORY