ਇੰਟਰਨੈਸ਼ਨਲ ਡੈਸਕ : ਆਸਟ੍ਰੇਲੀਆ ਦੀ ਬੋਂਡੀ ਬੀਚ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਕਈ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਦੀ ਪਛਾਣ ਹੋ ਗਈ ਹੈ। ਉਹ ਰਿਸ਼ਤੇ ਵਿੱਚ ਪਿਓ-ਪੁੱਤਰ ਹਨ। ਸਿਡਨੀ ਦੀ ਬੋਂਡੀ ਬੀਚ 'ਤੇ ਹੁਨੱਕਾ ਫੈਸਟੀਵਲ ਦੌਰਾਨ 50 ਸਾਲਾ ਸਾਜਿਦ ਅਕਰਮ ਅਤੇ ਉਸਦੇ 24 ਸਾਲਾ ਪੁੱਤਰ ਨਵੀਦ ਅਕਰਮ ਨੇ ਬੀਚ 'ਤੇ ਤਿਉਹਾਰ ਮਨਾ ਰਹੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਅੰਤਰਰਾਸ਼ਟਰੀ ਨਿਊਜ਼ ਏਜੰਸੀ ਸੀਬੀਐੱਸ ਅਨੁਸਾਰ, ਨਵੀਦ ਅਕਰਮ ਇੱਕ ਪਾਕਿਸਤਾਨੀ ਨਾਗਰਿਕ ਹੈ।
ਨਿਊ ਸਾਊਥ ਵੇਲਜ਼ ਪੁਲਸ ਕਮਿਸ਼ਨਰ ਮਾਲ ਲੈਂਯਨ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ 50 ਸਾਲਾ ਅੱਤਵਾਦੀ ਨੂੰ ਪੁਲਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਹੈ ਅਤੇ 24 ਸਾਲਾ ਅੱਤਵਾਦੀ ਨਵੀਦ ਹਸਪਤਾਲ ਵਿੱਚ ਦਾਖਲ ਹੈ। ਇਹ ਦੋਵੇਂ ਹੀ ਰਿਸ਼ਤੇ ਵਿੱਚ ਪਿਓ-ਪੁੱਤਰ ਹਨ। ਅੱਤਵਾਦੀ ਨਵੀਦ ਅਕਰਮ ਕੋਲ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਤੋਂ ਡਰਾਈਵਿੰਗ ਲਾਇਸੈਂਸ ਵੀ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਗੋਲੀਬਾਰੀ ਦੌਰਾਨ ਹਮਲਾਵਰ ਨੂੰ ਕਾਬੂ ਕਰਨ ਵਾਲਾ 'Hero', ਬਚਾਈ ਕਈਆਂ ਦੀ ਜਾਨ (Video)
ਘਰ ਵੀਕਐਂਡ 'ਤੇ ਫਿਸ਼ਿੰਗ ਲਈ ਜਾਣ ਦਾ ਲਾਇਆ ਬਹਾਨਾ
ਅੱਤਵਾਦੀ ਹਮਲੇ ਵਿੱਚ ਸ਼ਾਮਲ ਅੱਤਵਾਦੀ ਸਾਜਿਦ ਅਕਰਮ ਅਤੇ ਨਵੀਦ ਅਕਰਮ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਦੱਖਣੀ ਤੱਟ 'ਤੇ ਮੱਛੀਆਂ ਫੜਨ ਜਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ। ਇਸ ਦੌਰਾਨ ਨਵੀਦ ਅਕਰਮ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਵੀਕਐਂਡ 'ਤੇ ਫਿਸ਼ਿੰਗ ਕਰਨ ਲਈ ਜਾ ਰਿਹਾ ਹੈ। ਨਵੀਦ ਦੇ ਪਿਛੋਕੜ ਬਾਰੇ ਜਾਣਨ ਤੋਂ ਬਾਅਦ ਪੁਲਸ ਨੇ ਸਿਡਨੀ ਦੇ ਪੱਛਮ ਵਿੱਚ ਬੋਨੀਰਿਗ ਵਿੱਚ ਉਸਦੇ ਘਰ ਨੂੰ ਘੇਰ ਲਿਆ। ਮੀਡੀਆ ਨਾਲ ਗੱਲ ਕਰਦੇ ਹੋਏ ਨਵੀਦ ਦੀ ਮਾਂ ਵੇਰੇਨਾ ਨੇ ਕਿਹਾ ਕਿ ਉਸਦਾ ਪੁੱਤਰ ਇੱਕ ਬੇਰੁਜ਼ਗਾਰ ਮਿਸਤਰੀ ਸੀ, ਉਸਨੇ ਐਤਵਾਰ ਸਵੇਰੇ ਪਰਿਵਾਰ ਨਾਲ ਆਖਰੀ ਵਾਰ ਗੱਲ ਕੀਤੀ ਸੀ। ਉਸਨੇ ਦੱਸਿਆ ਕਿ ਉਹ ਹਫਤੇ ਦੇ ਅੰਤ ਵਿੱਚ ਆਪਣੇ ਪਿਤਾ ਨਾਲ ਜੇਰਵਿਸ ਬੇ ਗਿਆ ਸੀ।

ਸਾਜਿਦ ਕੋਲੋਂ 6 ਲਾਇਸੈਂਸੀ ਹਥਿਆਰ ਬਰਾਮਦ
ਮਾਲ ਲੈਂਯਨ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਘਟਨਾ ਸਥਾਨ ਤੋਂ ਸ਼ੱਕੀ ਦੇ 6 ਲਾਇਸੈਂਸੀ ਹਥਿਆਰ ਵੀ ਬਰਾਮਦ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਜਿਦ ਕੋਲ ਲਗਭਗ ਦਸ ਸਾਲਾਂ ਤੋਂ ਬੰਦੂਕ ਦਾ ਲਾਇਸੈਂਸ ਸੀ। ਪੁਲਸ ਨੇ ਕਿਹਾ ਕਿ ਇੱਕ ਸ਼ੱਕੀ ਦੀ ਕਾਰ ਵਿੱਚੋਂ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਅਤੇ ਇੱਕ ਆਈਐਸਆਈਐਸ ਦਾ ਝੰਡਾ ਵੀ ਮਿਲਿਆ ਹੈ। ਲੈਂਯਨ ਨੇ ਕਿਹਾ, "ਅਸੀਂ ਇਸ ਹਮਲੇ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਕਰਾਂਗੇ ਅਤੇ ਮੈਨੂੰ ਲੱਗਦਾ ਹੈ ਕਿ ਇਹ ਜਾਂਚ ਦਾ ਇੱਕ ਮਹੱਤਵਪੂਰਨ ਹਿੱਸਾ ਹੈ।" ਐਤਵਾਰ ਨੂੰ ਸਿਡਨੀ ਦੀ ਬੋਂਡੀ ਬੀਚ 'ਤੇ 1,000 ਤੋਂ ਵੱਧ ਲੋਕ ਇਕੱਠੇ ਹੋਏ ਸਨ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਜਾਣਬੁੱਝ ਕੇ ਹੁਨੱਕਾ ਫੈਸਟੀਵਲ ਦੇ ਪਹਿਲੇ ਦਿਨ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਸੀ।
High Alert 'ਤੇ ਭਾਰਤ ! ਆਸਟ੍ਰੇਲੀਆ 'ਚ ਹੋਏ ਅੱਤਵਾਦੀ ਹਮਲੇ ਮਗਰੋਂ ਇਨ੍ਹਾਂ ਥਾਂਵਾਂ 'ਤੇ ਵਧਾਈ ਗਈ ਸੁਰੱਖਿਆ
NEXT STORY