ਵਾਸ਼ਿੰਗਟਨ-ਆਮਤੌਰ ’ਤੇ ਕਿਸੇ ਵੀ ਦੇਸ਼ ’ਚ ਰਾਸ਼ਟਰਪਤੀ ਭਵਨ ਨੂੰ ਸਭ ਤੋਂ ਸੁਰੱਖਿਅਤ ਇਮਾਰਤ ਮੰਨਿਆ ਜਾਂਦਾ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕਾ ’ਚ ਇਕ ਅਜਿਹੀ ਇਮਾਰਤ ਹੈ ਜਿਸ ਦੀ ਸੁਰੱਖਿਆ ਰਾਸ਼ਟਰਪਤੀ ਭਵਨ ਤੋਂ ਵੀ ਜ਼ਿਆਦਾ ਹੁੰਦੀ ਹੈ। ਇਸ ਇਮਾਰਤ ਦੀ ਸੁਰੱਖਿਆ ’ਚ ਦਿਨ-ਰਾਤ ਹੈਲੀਕਾਪਟਰ ਲੱਗੇ ਰਹਿੰਦੇ ਹਨ। ਹੁਣ ਤੁਸੀਂ ਸੋਚ ਰਹੇ ਹੋਵੇਗੋ ਕਿ ਆਖਿਰ ਇਸ ਇਮਾਰਤ ’ਚ ਅਜਿਹਾ ਕੀ ਹੈ ਜਿਸ ਦੀ ਸੁਰੱਖਿਆ ਇੰਨੀ ਮਜ਼ਬੂਤ ਹੈ।
ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ
ਇਸ ਇਮਾਰਤ ਨੂੰ ਫੋਰਟ ਨਾਕਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਸਲ ’ਚ ਫੋਰਟ ਨਾਕਸ ਅਮਰੀਕੀ ਆਰਮੀ ਦੀ ਇਕ ਪੋਸਟ ਹੈ ਜੋ ਕੇਂਟੂਕੀ ਸੂਬੇ ’ਚ ਹੈ ਅਤੇ ਇਹ ਇਕ ਲੱਖ 9 ਹਜ਼ਾਰ ਏਕੜ ’ਚ ਫੈਲਿਆ ਹੋਇਆ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ ਇਮਾਰਤਾਂ ’ਚੋਂ ਇਕ ਮੰਨਿਆ ਜਾਂਦਾ ਹੈ। ਫੋਰਟ ਨਾਕਸ ਦਾ ਨਿਰਮਾਣ ਅਮਰੀਕੀ ਆਰਮੀ ਵੱਲੋਂ ਸਾਲ 1932 ’ਚ ਕੀਤਾ ਗਿਆ ਹੈ। ਇਸ ਇਮਾਰਤ ਦੀ ਸੁੱਰਖਿਆ ਇੰਨੀ ਸਖਤ ਹੈ ਕਿ ਕੋਈ ਪਰਿੰਦਾ ਵੀ ਇਥੇ ਪਰ ਨਹੀਂ ਮਾਰ ਸਕਦਾ। ਇਹ ਇਮਾਰਤਾਂ ਚਾਰੋਂ ਪਾਸਿਓਂ ਕੰਧਾਂ ਨਾਲ ਘਿਰੀ ਹੋਈ ਹੈ ਜੋ ਕਾਫੀ ਮਜ਼ਬੂਤ ਮੋਟੀ ਗ੍ਰੇਨਾਈਟ ਨਾਲ ਬਣੀ ਹੈ। ਇਸ ਦੀ ਸੁਰੱਖਿਆ ’ਚ ਕਰੀਬ 30 ਹਜ਼ਾਰ ਅਮਰੀਕੀ ਫੌਜੀ ਲੱਗੇ ਹੋਏ ਹਨ।
ਇਹ ਵੀ ਪੜ੍ਹੋ -ਜੋਅ ਬਾਈਡੇਨ ਤੇ ਕਮਲਾ ਹੈਰਿਸ ਸਹੁੰ ਚੁੱਕ ਸਮਾਰੋਹ ਲਈ ਪਹੁੰਚੇ ਸੰਸਦ ਭਵਨ
ਇਸ ਇਮਾਰਤ ਦੀ ਛੱਤ ’ਤੇ ਕਿਸੇ ਵੀ ਤਰ੍ਹਾਂ ਦੇ ਬੰਬ ਧਮਾਕੇ ਦਾ ਕੋਈ ਅਸਰ ਨਹੀਂ ਹੁੰਦਾ। ਇਸ ਤੋਂ ਇਲਾਵਾ ਇਸ ਦੇ ਚਾਰੋਂ ਪਾਸੇ ਕਈ ਤਰ੍ਹਾਂ ਦੇ ਅਲਾਰਮ ਸਿਸਟਮ ਵੀ ਲੱਗੇ ਹਨ। ਇਸ ਦੀ ਸੁਰੱਖਿਆ ਬੰਦੂਕਾਂ ਨਾਲ ਲੈਸ ਅਪਾਚੇ ਹੈਲੀਕਾਪਟਰ ਕਰਦੇ ਹਨ।ਦਰਅਸਲ, ਫੋਰਟ ਨਾਕਸ ਇਕ ਗੋਲਡ ਰਿਜ਼ਰਵ ਹੈ ਜਿਸ ’ਚ ਕਰੀਬ 42 ਲੱਖ ਕਿਲੋ ਸੋਨਾ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਇਥੇ ਅਮਰੀਕੀ ਸੁਤੰਤਰਾ ਦਾ ਅਸਲੀ ਐਲਾਨ ਪੱਤਰ, ਗੁਟੇਬਰਗ ਦੀ ਬਾਈਬਲ ਅਤੇ ਅਮਰੀਕੀ ਸੰਵਿਧਾਨ ਦੀ ਅਸਲੀ ਕਾਪੀ ਵਰਗੀਆਂ ਮਹਤੱਵਪੂਰਨ ਚੀਜ਼ਾਂ ਵੀ ਮੌਜੂਦ ਹਨ।
ਇਹ ਵੀ ਪੜ੍ਹੋ -ਥਾਈਲੈਂਡ ਦੇ ਰਾਜੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਬੀਬੀ ਨੂੰ ਰਿਕਾਰਡ 43 ਸਾਲ ਦੀ ਕੈਦ
ਫੋਰਟ ਨਾਕਸ ’ਚ ਜਿਥੇ ਸੋਨਾ ਰੱਖਿਆ ਹੋਇਆ ਹੈ ਉੱਥੇ 22 ਟਨ ਦਾ ਭਾਰੀ ਦਰਵਾਜ਼ਾ ਲੱਗਿਆ ਹੋਇਆ ਹੈ। ਇਸ ਦਰਵਾਜ਼ੇ ਨੂੰ ਖੋਲ੍ਹਣ ਲਈ ਇਕ ਖਾਸ ਤਰ੍ਹਾਂ ਦਾ ਕੋਡ ਬਣਾਇਆ ਗਿਆ ਹੈ ਅਤੇ ਇਸ ਕੋਡ ਦੀ ਜਾਣਕਾਰੀ ਇਮਾਰਤ ’ਚ ਕੰਮ ਕਰ ਰਹੇ ਕੁਝ ਹੀ ਮੁਲਾਜ਼ਮਾਂ ਨੂੰ ਹੈ। ਕਿਸੇ ਵੀ ਮੁਲਾਜ਼ਮ ਨੂੰ ਦੂਜੇ ਮੁਲਾਜ਼ਮ ਦਾ ਕੋਡ ਨਹੀਂ ਪਤਾ ਹੁੰਦਾ ਹੈ। ਅਜਿਹੇ ’ਚ ਕਿਸੇ ਇਕ ਕੋਡ ਰਾਹੀਂ ਦਰਵਾਜ਼ੇ ਨੂੰ ਨਹੀਂ ਖੋਲਿ੍ਹਆ ਜਾ ਸਕਦਾ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ
NEXT STORY