ਵਾਸ਼ਿੰਗਟਨ-ਅਮਰੀਕਾ ਦੇ ਨਾਜ਼ਮਦ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਇਤਿਹਾਸਕ ਸਹੁੰ ਚੁੱਕ ਸਮਾਰੋਹ ਲਈ ਅਮਰੀਕੀ ਸੰਸਦ ਭਵਨ ‘ਕੈਪਿਟਲ’ ਦੇ ਵੈਸਟ ਫਰੰਟ ’ਚ ਪਹੁੰਚ ਗਏ ਹਨ। ਜੋ ਬਾਈਡੇਨ (78) ਅਤੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ ਅਤੇ ਕਮਲਾ ਹੈਰਿਸ (56) ਦੇਸ਼ ਦੀ 49ਵੀਂ ਉਪ ਰਾਸ਼ਟਰਪਤੀ ਹੋਵੇਗੀ। ਜਿਥੇ ਜੋਅ ਬਾਈਡੇਨ ਅਮਰੀਕੀ ਇਤਿਹਾਸ ’ਚ ਸਭ ਤੋਂ ਵਧ ਵੋਟਾਂ ਲੈਣ ਵਾਲੇ ਰਾਸ਼ਟਰਪਤੀ ਹੋਣਗੇ ਉੱਥੇ ਹੀ ਕਮਲਾ ਹੈਰਿਸ ਦੇਸ਼ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਹੋਵੇਗੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਆਪਣੇ ਪਤੀ ਡੱਗ ਐਮਹੋਫ ਨਾਲ ਸੰਸਦ ਭਵਨ ਪਹੁੰਚੀ। ਸਹੁੰ ਚੁੱਕ ਸਮਾਰੋਹ ਦੇ ਆਯੋਜਨ ਸਥਾਨ ’ਤੇ ਅਤੇ ਨੇੜੇ ਦੇ 25000 ਤੋਂ ਜ਼ਿਆਦਾ ਨੈਸ਼ਨਲ ਗਾਰਡ ਤਾਇਨਾਤ ਹਨ ਤਾਂ ਕਿ ਸੱਤਾ ਤਬਦੀਲੀ ਸ਼ਾਂਤੀ ਪੂਰਨ ਤਰੀਕੇ ਨਾਲ ਹੋ ਸਕੇ। ਸਾਬਕਾ ਰਾਸ਼ਟਰਪਤੀ ਜਾਰਜ ਬੁਸ਼, ਬਰਾਕ ਓਬਾਮਾ ਸਮੇਤ ਕਈ ਵੱਡੀਆਂ ਹਸਤੀਆਂ ਸਣੇ ਹੇਠਲੇ ਸਦਨ ਦੇ ਮੈਂਬਰ ਵੀ ਸ਼ਾਮਲ ਹੋਏ।
‘ਪਾਪ’ ਧੋਣ ਲਈ ਰੂਸੀ ਰਾਸ਼ਟਰਪਤੀ ਪੁਤਿਨ ਨੇ ਬਰਫੀਲੇ ਪਾਣੀ ’ਚ ਲਗਾਈ ਚੁੱਬੀ
NEXT STORY