ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਪੋਰਟਲੈਂਡ ਵਿਚ ਇਕ ਸ਼ਖਸ ਨੇ ਆਪਣੀ ਜਾਨ ਦੀ ਬਾਜੀ ਲਗਾ ਕੇ ਔਰਤ ਅਤੇ ਉਸ ਦੇ 2 ਸਾਲ ਦੇ ਬੱਚੇ ਦੀ ਜਾਨ ਬਚਾ ਲਈ। ਸ਼ਖਸ ਦੀ ਸਮਝਦਾਰੀ ਨਾਲ ਔਰਤ ਅਤੇ ਉਸ ਦੀ ਮਾਸੂਮ ਬੱਚੀ 100 ਫੁੱਟ ਡੂੰਘੇ ਝਰਨੇ ਵਿਚ ਡਿੱਗਣ ਤੋਂ ਵਾਲ-ਵਾਲ ਬਚ ਗਈਆਂ।ਸਥਾਨਕ ਨੌਜਵਾਨ ਨੇ ਔਰਤ ਅਤੇ ਉਸ ਦੀ ਬੇਟੀ ਨੂੰ ਬਚਾਉਣ ਲਈ 18 ਫੁੱਟ ਡੂੰਘੇ ਠੰਡੇ ਪਾਣੀ ਵਿਚ ਛਾਲ ਮਾਰ ਦਿੱਤੀ। ਸ਼ੇਨ ਰਾਉਂਡੀ (33) ਨਾਮ ਦਾ ਸ਼ਖਸ ਪਬਲਿਕ ਟਾਇਲਟ ਦੇ ਬਾਹਰ ਆਪਣੀ ਬੇਟੀ ਦਾ ਇੰਤਜ਼ਾਰ ਕਰ ਰਿਹਾ ਸੀ। ਉਦੋਂ ਅਚਾਨਕ ਉੱਥੇ ਕੁਝ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਰਾਉਂਡੀ ਵੀ ਉੱਥੇ ਪਹੁੰਚਿਆ ਅਤੇ ਉਸ ਨੇ ਦੇਖਿਆ ਕਿ ਦੋ ਲੇਕ ਪੁਲ ਹੇਠਾਂ ਪਾਣੀ ਵਿਚ ਡਿੱਗ ਗਏ ਹਨ।
ਸ਼ਖਸ ਨੇ ਲਗਾਈ ਜਾਨ ਦੀ ਬਾਜੀ
ਇਹ ਦੇਖ ਰਾਉਂਡੀ ਤੁਰੰਤ ਹਰਕਤ ਵਿਚ ਆਇਆ ਅਤੇ ਬਿਨਾਂ ਸੋਚੇ ਸਮਝੇ ਉਹ ਵੀ ਪੁਲ 'ਤੇ ਬਣੀ ਲੋਹੇ ਦੀ ਰੇਲਿੰਗ ਤੋਂ ਛਾਲ ਮਾਰ ਕੇ ਰੁੱਖ 'ਤੇ ਚੜ੍ਹ ਗਿਆ। ਰੁੱਖ ਵਿਚ ਅਟਕੀ ਔਰਤ ਨੂੰ ਬਚਾਉਣ ਲਈ ਉਸ ਨੇ ਆਪਣਾ ਹੱਥ ਅੱਗੇ ਵਧਾਇਆ ਪਰ ਔਰਤ ਨੇ ਰੋਂਦੇ ਹੋਏ ਕਿਹਾ ਕਿ ਪਹਿਲਾਂ ਪਾਣੀ ਵਿਚ ਡੁੱਬ ਰਹੀ ਉਸ ਦੀ ਮਾਸੂਮ ਬੱਚੀ ਨੂੰ ਬਚਾਓ। ਰਾਉਂਡੀ ਨੇ ਇਸ ਮਗਰੋਂ ਠੰਡੇ ਪਾਣੀ ਵਿਚ ਛਾਲ ਮਾਰ ਦਿੱਤੀ ਅਤੇ ਬੱਚੀ ਨੂੰ ਕੰਧ ਨੇੜੇ ਲੈ ਗਿਆ। ਮੌਕੇ 'ਤੇ ਮੌਜੂਦ ਕੁਝ ਲੋਕਾਂ ਦੀ ਮਦਦ ਨਾਲ ਉਹ ਬੱਚੀ ਨੂੰ ਉੱਪਰ ਵੱਲ ਲੈ ਗਿਆ ਅਤੇ ਲੋਕਾਂ ਨੇ ਤੁਰੰਤ ਹੀ ਗਰਮ ਕੰਬਲ ਦਾ ਇੰਤਜ਼ਾਮ ਕੀਤਾ। ਇਸ ਮਗਰੋਂ ਰਾਉਂਡੀ ਫਿਰ ਤੋਂ ਔਰਤ ਨੂੰ ਬਚਾਉਣ ਲਈ ਹੇਠਾਂ ਉਤਰਿਆ। ਇਸ ਦੌਰਾਨ ਉਸ ਨੂੰ ਕਾਫੀ ਸੱਟ ਲੱਗ ਚੁੱਕੀ ਸੀ ਪਰ ਇਸ ਦੇ ਬਾਵਜੂਦ ਉਹ ਔਰਤ ਨੂੰ ਬਚਾਉਣ ਵਿਚ ਸਫਲ ਰਿਹਾ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਭਾਰਤ ਲਈ 'ਲੈਵਲ ਵਨ' ਕੋਵਿਡ-19 ਯਾਤਰਾ ਸਲਾਹ ਕੀਤੀ ਜਾਰੀ
ਬਣਿਆ ਚਰਚਾ ਵਿਚ
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸ਼ੇਨ ਰਾਉਂਡੀ ਪੇਸ਼ੇ ਤੋਂ ਮਕੈਨਿਕ ਹੈ। ਉਸ ਦੀ ਬਹਾਦਰੀ ਕਾਰਨ ਔਰਤ ਅਤੇ ਬੱਚੀ ਦੀ ਜਾਨ ਬਚ ਗਈ। ਹੁਣ ਹਰ ਪਾਸੇ ਉਸ ਦੀ ਬਹਾਦਰੀ ਦੀ ਚਰਚਾ ਹੈ। ਬਚਾਅ ਦੌਰਾਨ ਓਲੀਵੀਆ ਅਤੇ ਉਸ ਦੀ ਬੇਟੀ ਨੂੰ ਵੀ ਸੱਟਾਂ ਲੱਗੀਆਂ ਸਨ। ਦੋਹਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਫਿਲਹਾਲ ਤਿੰਨਾਂ ਦੀ ਹਾਲਤ ਸਥਿਰ ਹੈ। ਇੱਥੇ ਦੱਸ ਦਈਏ ਕਿ ਹਾਦਸਾ ਮੁਲਨੋਮਾਹ ਫਾਲਜ਼ ਦੇਖਣ ਦੌਰਾਨ ਵਾਪਰਿਆ। ਇਸ ਝਰਨੇ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਇੱਥੇ ਆਉਂਦੇ ਹਨ। ਇੱਥੇ ਪਹੁੰਚੀ ਔਰਤ ਦਾ ਪੈਰ ਪੁਲ 'ਤੇ ਤਿਲਕ ਗਿਆ ਸੀ। ਇਸ ਦੌਰਾਨ ਉਸ ਦੇ ਹੱਥੋਂ ਬੱਚੀ ਤਿਲਕ ਕੇ 18 ਫੁੱਟ ਡੂੰਘ ਠੰਡੇ ਪਾਣੀ ਵਿਚ ਡਿੱਗ ਗਈ ਅਤੇ ਉਹ ਖੁਦ ਰੁੱਖ 'ਤੇ ਅਟਕ ਗਈ ਸੀ। ਇਸ ਨੂੰ ਦੇਖ ਕੇ ਰਾਉਂਡੀ ਬਿਨਾਂ ਕਿਸੇ ਯੋਜਨਾ ਦੇ ਮਾਂ-ਧੀ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਪੀੜਤ ਪਰਿਵਾਰ ਨੇ ਮਾਂ-ਬੱਚੇ ਨੂੰ ਬਚਾਉਣ ਵਾਲੇ ਸ਼ਖਸ ਦਾ ਧੰਨਵਾਦ ਕੀਤਾ। ਇਸ ਘਟਨਾ ਦੇ ਬਾਅਦ ਪੋਰਟਲੈਂਡ ਦਾ ਖੇਤੀ ਵਿਭਾਗ ਹਰਕਤ ਵਿਚ ਆਇਆ ਅਤੇ ਸੈਲਾਨੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ।
ਨੋਟ- ਸ਼ਖਸ ਦੀ ਬਹਾਦਰੀ ਬਾਰੇ ਕੁਮੈਂਟ ਕਰ ਦਿਓ ਰਾਏ।
ਤਾਲਿਬਾਨ ਨੇ ਅਮਰੀਕੀ ਗੱਡੀਆਂ-ਹਥਿਆਰਾਂ ਨਾਲ ਕੱਢੀ ਪਰੇਡ, ਉਡਾਏ ਹੈਲੀਕਾਪਟਰ
NEXT STORY