ਵਾਸ਼ਿੰਗਟਨ (ਬਿਊਰੋ): ਇਕ ਨੌਜਵਾਨ ਜਦੋਂ 20 ਸਾਲ ਬਾਅਦ ਆਪਣੀ ਮਾਂ ਨਾਲ ਮਿਲਿਆ ਤਾਂ ਉਸ ਦੀ ਖੁਸ਼ੀ ਦੀ ਕੋਈ ਟਿਕਾਣਾ ਨਹੀਂ ਰਿਹਾ। ਦੋਵੇਂ ਇਕ-ਦੂਜੇ ਦੇ ਗਲੇ ਲੱਗ ਕੇ ਖੂਬ ਰੋਏ। ਉਹਨਾਂ ਦੀ ਮੁਲਾਕਾਤ ਫੇਸਬੁੱਕ ਜ਼ਰੀਏ ਹੋਈ। ਮਾਂ ਅਤੇ ਪੁੱਤ ਦੇ ਵਿਛੜਨ ਅਤੇ ਮਿਲਣ ਦੀ ਇਹ ਕਹਾਣੀ ਹੁਣ ਚਰਚਾ ਵਿਚ ਹੈ। ਦਿਲਚਸਪ ਗੱਲ ਇਹ ਹੈ ਕਿ ਮਾਂ-ਪੁੱਤ ਦੋਵੇਂ ਲੰਬੇ ਸਮੇਂ ਤੋਂ ਇਕ ਹੀ ਸ਼ਹਿਰ ਵਿਚ ਰਹਿ ਰਹੇ ਸਨ ਪਰ ਉਹਨਾਂ ਨੂੰ ਇਕ-ਦੂਜੇ ਦੇ ਬਾਰੇ ਪਤਾ ਨਹੀਂ ਸੀ। ਹਾਲਾਂਕਿ ਇਕ ਦਿਨ ਫੇਸਬੁੱਕ ਮੈਸੇਜ ਜ਼ਰੀਏ ਉਹਨਾਂ ਦੀ ਮੁਲਾਕਾਤ ਹੋਈ।
ਇਸ ਮੁਲਾਕਾਤ ਵਿਚ ਅਮਰੀਕਾ ਦੇ ਯੂਟਾਹ ਵਿਚ ਰਹਿਣ ਵਾਲੇ ਬੇਂਜਾਮਿਨ ਹੁਲਬਰਗ ਆਪਣੀ ਮਾਂ ਹੋਲੀ ਸ਼ੀਅਰਰ ਦੇ ਗਲੇ ਲੱਗ ਕੇ ਰੌਣ ਲੱਗੇ।ਗੁੱਡ ਮਾਰਨਿੰਗ ਅਮਰੀਕਾ ਦੀ ਇਕ ਰਿਪੋਰਟ ਮੁਤਾਕ 20 ਸਾਲ ਦੇ ਬੇਂਜਾਮਿਨ ਨੂੰ ਪੈਦਾ ਹੁੰਦੇ ਹੀ ਇਕ ਜੋੜੇ ਨੇ ਗੋਦ ਲੈ ਲਿਆ ਸੀ। ਕਾਫੀ ਸਮੇਂ ਤੱਕ ਬੇਂਜਾਮਿਨ ਨੂੰ ਪਤਾ ਨਹੀਂ ਸੀ ਕਿ ਉਸ ਦੇ ਜੈਵਿਕ ਮਾਪੇ ਕੌਣ ਹਨ ਪਰ ਵੱਡੇ ਹੁੰਦੇ-ਹੁੰਦੇ ਉਸ ਨੇ ਜੈਵਿਕ ਮਾਤਾ-ਪਿਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ।ਉੱਧਰ ਸ਼ੀਅਰਰ ਵੀ ਆਪਣੇ ਬੇਟੇ ਨੂੰ ਭੁਲਾ ਨਹੀਂ ਸਕੀ ਸੀ।
36 ਸਾਲ ਦੀ ਸ਼ੀਅਰਰ ਦੱਸਦੀ ਹੈ ਕਿ ਬੇਂਜਾਮਿਨ ਹਮੇਸ਼ਾ ਮੇਰੇ ਦਿਲੋ-ਦਿਮਾਗ ਵਿਚ ਰਿਹਾ। ਖਾਸ ਕਰ ਕੇ ਤਿਉਹਾਰਾਂ ਮੌਕੇ, ਉਸ ਦੇ ਜਨਮਦਿਨ 'ਤੇ ਉਸ ਦੀ ਬਹੁਤ ਯਾਦ ਆਉਂਦੀ ਸੀ। ਮੈਂ ਹਮੇਸ਼ਾ ਉਸ ਬਾਰੇ ਸੋਚਦੀ ਸੀ। ਕਰੀਬ 3 ਸਾਲ ਤੱਕ ਉਸ ਨੂੰ ਗੋਦ ਲੈਣ ਵਾਲਾ ਜੋੜਾ ਮੈਨੂੰ ਬੇਂਜਾਮਿਨ ਦੀਆਂ ਤਸਵੀਰਾਂ ਭੇਜਦਾ ਰਿਹਾ ਪਰ ਇਕ ਦਿਨ ਉਹਨਾਂ ਨੇ ਅਜਿਹਾ ਕਰਨਾ ਬੰਦ ਕਰ ਦਿੱਤਾ। ਜਦੋਂ ਮੈਂ 2014 ਵਿਚ ਗੋਦ ਲੈਣ ਵਾਲੀ ਏਜੰਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਉਹ ਵੀ ਬੰਦ ਹੋ ਗਈ ਹੈ। ਇਹ ਜਾਣ ਕੇ ਸ਼ੀਅਰਰ ਦੁਖੀ ਹੋ ਗਈ। ਉਦੋਂ ਤੋਂ ਉਹ ਬੇਂਜਾਮਿਨ ਦੀ ਤਲਾਸ਼ ਵਿਚ ਜੁਟੀ ਹੋਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਅਤੇ ਅਮਰੀਕਾ ਵਿਚਾਲੇ ਇਕਜੁਟਤਾ ਗਲੋਬਲ ਹਿੱਤ ਲਈ ਮਹੱਤਵਪੂਰਨ : ਅਮਰੀਕੀ ਸਾਂਸਦ
20 ਸਾਲ ਬਾਅਦ ਇੰਝ ਮਿਲੇ ਮਾਂ-ਪੁੱਤ
ਸ਼ੀਅਰਰ ਵੱਖ-ਵੱਖ ਤਰੀਕਿਆਂ ਨਾਲ ਬੇਂਜਾਮਿਨ ਨੂੰ ਲੱਭ ਰਹੀ ਸੀ। ਉੱਧਰ ਬੇਂਜਾਮਿਨ ਵੀ ਵੱਡਾ ਹੋ ਚੁੱਕਾ ਸੀ ਅਤੇ ਆਪਣੀ ਮਾਂ ਦੀ ਤਲਾਸ਼ ਕਰ ਰਿਹਾ ਸੀ। ਇਸ ਵਿਚਕਾਰ ਪਿਛਲੇ ਸਾਲ 2021 ਵਿਚ ਉਹਨਾਂ ਦੀ ਜ਼ਿੰਦਗੀ ਵਿਚ ਉਹ ਦਿਨ ਆਇਆ ਜਦੋਂ ਦੋਵਾਂ ਦੀ ਮੁਲਾਕਾਤ ਹੋਈ। ਅਸਲ ਵਿਚ ਸ਼ੀਅਰਰ ਨੂੰ ਫੇਸਬੁੱਕ 'ਤੇ ਬੇਂਜਾਮਿਨ ਹੁਲਮਰਗ ਨਾਮ ਦੇ ਇਕ ਅਕਾਊਂਟ ਦਿਸਿਆ, ਜਦੋਂ ਉਹਨਾਂ ਨੇ ਸਰਚ ਕੀਤਾ ਤਾਂ ਸ਼ੱਕ ਹੋਇਆ ਕਿ ਇਹ ਉਸ ਦੇ ਬੇਟੇ ਦਾ ਹੀ ਅਕਾਊਂਟ ਹੈ। ਇਸ ਮਗਰੋਂ ਸ਼ੀਅਰਰ ਨੇ ਖੁਦ ਤੋਂ ਬੇਂਜਾਮਿਨ ਨੂੰ ਮੈਸੇਜ ਭੇਜਿਆ। ਕੁਝ ਦੇਰ ਦੀ ਗੱਲਬਾਤ ਦੇ ਬਾਅਦ ਇਹ ਪੁਸ਼ਟੀ ਹੋ ਗਈ ਕਿ ਉਹ ਦੋਵੇਂ ਮਾਂ-ਪੁੱਤ ਹਨ।
ਇੱਥੇ ਦੱਸ ਦਈਏ ਕਿ ਸ਼ੀਅਰਰ ਨੇ ਬੇਂਜਾਮਿਨ ਨੂੰ ਜਨਮਦਿਨ 'ਤੇ ਫੇਸਬੁੱਕ ਮੈਸੇਜ ਵਿਚ ਲਿਖਿਆ ਸੀ-ਹੈਪੀ ਬਰਥਡੇਅ, ਤੁਹਾਡਾ ਦਿਨ ਸ਼ੁੱਭ ਹੋਵੇ। ਇਸ ਦੇ ਜਵਾਬ ਵਿਚ ਬੇਂਜਾਮਿਨ ਨੇ ਲਿਖਿਆ-ਮੈਂ ਤੁਹਾਨੂੰ ਕਿਵੇਂ ਜਾਣ ਸਕਦਾ ਹਾਂ। ਉਦੋਂ ਸ਼ੀਅਰਰ ਨੇ ਪੂਰੀ ਕਹਾਣੀ ਦੱਸੀ ਅਤੇ ਖੁਲਾਸਾ ਕੀਤਾ ਕਿ ਉਹ ਉਸ ਦੀ ਮਾਂ ਹੈ।
ਸ਼ੀਅਰਰ ਅਤੇ ਬੈਂਜਾਮਿਨ ਹੁਲੇਬਰਗ ਨੇ ਇਹ ਵੀ ਮਹਿਸੂਸ ਕੀਤਾ ਕਿ ਉਹ ਇੰਨੇ ਸਾਲਾਂ ਬਾਅਦ ਵੀ ਇੱਕ ਦੂਜੇ ਤੋਂ ਬਹੁਤ ਦੂਰ ਨਹੀਂ ਸਨ, ਦੋਵਾਂ ਨੇ ਪਿਛਲੇ ਦੋ ਸਾਲਾਂ ਵਿੱਚ ਸਾਲਟ ਲੇਕ ਸਿਟੀ ਵਿੱਚ HCA ਹੈਲਥਕੇਅਰ ਦੇ ਸੇਂਟ ਮਾਰਕ ਹਸਪਤਾਲ ਵਿੱਚ ਕੰਮ ਕੀਤਾ ਸੀ।ਸ਼ੀਅਰਰ ਸੇਂਟ ਮਾਰਕ ਦੇ ਹਾਰਟ ਸੈਂਟਰ ਵਿੱਚ ਇੱਕ ਮੈਡੀਕਲ ਸਹਾਇਕ ਹੈ ਜਦੋਂ ਕਿ ਹੁਲੇਬਰਗ ਹਸਪਤਾਲ ਦੇ ਨਵਜਾਤ ਇੰਟੈਂਸਿਵ ਕੇਅਰ ਯੂਨਿਟ ਵਿੱਚ ਵਲੰਟੀਅਰ ਹੈ।
ਆਸਟ੍ਰੇਲੀਆ ਦੇ ਤੱਟ ’ਤੋਂ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਬੂਟਾ, ਫੁੱਟਬਾਲ ਦੇ 20 ਹਜ਼ਾਰ ਮੈਦਾਨਾਂ ਦੇ ਬਰਾਬਰ
NEXT STORY