ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਬਹਾਵਲਪੁਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ ਨੇ ਆਪਣੀ ਹੀ 16 ਸਾਲਾ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਨੇ ਦੇਸ਼ ਵਿੱਚ ਔਰਤਾਂ ਅਤੇ ਕਿਸ਼ੋਰਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਅਮਰੀਕਾ ਦੀ ਵੱਡੀ ਕਾਰਵਾਈ ! 30 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ, ਕਰ ਰਹੇ ਸਨ ਇਹ ਕੰਮ
ਝਗੜੇ ਦੀ ਵਜ੍ਹਾ ਸੀ ਸਿਗਰਟ
ਪੁਲਸ ਅਨੁਸਾਰ, ਬਸਤੀ ਸੋਕਰ ਇਲਾਕੇ ਦੀ ਰਹਿਣ ਵਾਲੀ 45 ਸਾਲਾ ਨਬੀਲਾ ਅਹਿਮਦ ਅਤੇ ਉਸਦੀ ਬੇਟੀ ਆਇਸ਼ਾ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਆਇਸ਼ਾ ਨੂੰ ਆਪਣੀ ਮਾਂ ਦਾ ਜਨਤਕ ਤੌਰ 'ਤੇ ਸਿਗਰਟ ਪੀਣਾ ਪਸੰਦ ਨਹੀਂ ਸੀ ਅਤੇ ਉਹ ਅਕਸਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ। ਸ਼ਨੀਵਾਰ ਰਾਤ ਨੂੰ ਇਸੇ ਗੱਲ ਨੂੰ ਲੈ ਕੇ ਹੋਈ ਬਹਿਸ ਦੌਰਾਨ ਗੁੱਸੇ ਵਿੱਚ ਆ ਕੇ ਨਬੀਲਾ ਨੇ ਆਪਣੀ ਧੀ ਦਾ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖਬਰ; ਭਾਰਤੀ ਮੂਲ ਦੀ ਹਿਮਾਂਸ਼ੀ ਖੁਰਾਣਾ ਦਾ ਕਤਲ
ਮੁਲਜ਼ਮ ਮਾਂ ਗ੍ਰਿਫ਼ਤਾਰ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਬੀਲਾ ਮੌਕੇ ਤੋਂ ਫਰਾਰ ਹੋ ਗਈ ਸੀ, ਪਰ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਪੁਲਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਦੀ ਫੋਰੈਂਸਿਕ ਟੀਮ ਨੇ ਮੌਕੇ ਤੋਂ ਸਾਰੇ ਸਬੂਤ ਇਕੱਠੇ ਕਰ ਲਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਕਾਮੇਡੀਅਨ ਭਾਰਤੀ ਸਿੰਘ ਨੇ ਦਿਖਾਈ ਆਪਣੇ ਦੂਜੇ ਬੇਟੇ 'ਕਾਜੂ' ਦੀ ਪਹਿਲੀ ਝਲਕ
ਮਾਸਕੋ 'ਚ ਜ਼ਬਰਦਸਤ ਬੰਬ ਧਮਾਕਾ ! 2 ਪੁਲਸ ਮੁਲਾਜ਼ਮਾਂ ਸਣੇ 3 ਦੀ ਹੋਈ ਮੌਤ
NEXT STORY