ਲੰਡਨ - ਬ੍ਰਿਟੇਨ ਵਿਚ ਇਕ ਮਾਂ ਦੀ ਕਰਤੂਤ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। ਇਕ ਮਾਂ ਦੇ ਸਿਰ 'ਤੇ ਪਾਰਟੀ ਮਨਾਉਣ ਦਾ ਭੂਤ ਇਸ ਤਰ੍ਹਾਂ ਸਵਾਰ ਹੋ ਗਿਆ ਕਿ ਉਸ ਦੇ ਪਾਗਲਪਨ ਦਾ ਖਮਿਆਜਾ ਉਸ ਦੀ ਧੀ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ। ਇਕ ਮਾਂ ਆਪਣਾ ਜਨਮਦਿਨ ਮਨਾਉਣ ਲਈ ਆਪਣੀ ਧੀ ਨੂੰ ਘਰ ਵਿਚ ਭੁੱਲ ਕੇ ਚਲੀ ਗਈ ਅਤੇ ਜਦ ਉਹ 6 ਦਿਨ ਵਾਪਸ ਘਰ ਪਰਤੀ ਤਾਂ ਧੀ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜੋ - ਜਰਮਨੀ 'ਚ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲੁਆਉਣ ਤੋਂ ਬਾਅਦ ਬਲੱਡ ਕਲਾਟਿੰਗ ਦੇ ਮਾਮਲੇ ਆਏ ਸਾਹਮਣੇ, 7 ਦੀ ਮੌਤ
ਪਾਰਟੀ ਲਈ ਧੀ ਨੂੰ ਭੁੱਲੀ ਮਾਂ
ਇਹ ਘਟਨਾ ਬ੍ਰਿਟੇਨ ਦੇ ਈਸਟ ਸਸਕੇਸ ਖੇਤਰ ਦੀ ਹੈ। ਜਿਥੇ ਬੇਰਫੀ ਕੁਦੀ ਨਾਂ ਦੀ ਮਹਿਲਾ ਦੀ ਲਾਪਰਵਾਹੀ ਕਾਰਣ ਉਸ ਦੀ ਧੀ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਬੇਰਫੀ ਕੁਦੀ ਨਾਂ ਦੀ ਮਹਿਲਾ ਜਦ 18 ਸਾਲ ਦੀ ਹੋਈ ਤਾਂ ਉਹ ਪਾਰਟੀ ਮਨਾਉਣ ਆਪਣੇ ਦੋਸਤਾਂ ਨਾਲ ਚਲੀ ਗਈ। ਇਹ ਵਾਰਦਾਤ ਦਸੰਬਰ 2019 ਦੀ ਹੈ। ਜਦ ਬੇਰਫੀ ਦੋਸਤਾਂ ਨਾਲ ਪਾਰਟੀ ਮਨਾਉਣ ਚਲੀ ਗਈ ਅਤੇ ਉਹ ਆਪਣੀ ਧੀ ਨੂੰ ਘਰ ਭੁੱਲ ਗਈ। ਉਸ ਨੂੰ ਯਾਦ ਹੀ ਨਹੀਂ ਰਿਹਾ ਕਿ ਉਸ ਦੀ ਇਕ ਧੀ ਵੀ ਹੈ ਅਤੇ ਉਸ ਨੂੰ ਉਹ ਘਰ ਵਿਚ ਇਕੱਲੇ ਬੰਦ ਕੇ ਜਾ ਰਹੀ ਹੈ। ਮਹਿਲਾ ਬੇਰਫੀ ਕੁਦੀ ਆਪਣੇ ਦੋਸਤਾਂ ਨਾਲ ਪਾਰਟੀ ਵਿਚ ਮਸ਼ਰੂਫ ਹੋ ਗਈ ਅਤੇ ਉਧਰ ਘਰ ਵਿਚ ਉਸ ਦੀ ਧੀ ਇਕੱਲੀ ਭੁੱਖ ਪਿਆਸ ਨਾਲ ਤੜਪਦੀ ਰਹੀ।
ਇਹ ਵੀ ਪੜੋ - ਸਵੇਜ ਨਹਿਰ 'ਚ ਫਸੇ ਜਹਾਜ਼ ਨੂੰ ਕੱਢਣ 'ਚ ਮਦਦ ਕਰੇਗੀ ਅਮਰੀਕਾ ਦੀ ਸਮੁੰਦਰੀ ਫੌਜ
6 ਦਿਨਾਂ ਬਾਅਦ ਪਰਤੀ ਵਾਪਸ
ਰਿਪੋਰਟ ਮੁਤਾਬਕ ਜਦ ਮਹਿਲਾ ਬੇਰਫੀ ਤੋਂ ਬਾਅਦ ਵਾਪਸ ਪਰਤੀ ਤਾਂ ਉਸ ਨੇ ਘਰ ਵਿਚ ਆਪਣੀ ਧੀ ਨੂੰ ਬੇਹੋਸ਼ ਪਾਇਆ। ਜਿਸ ਤੋਂ ਬਾਅਦ ਉਹ ਹਸਪਤਾਲ ਗਈ ਅਤੇ ਉਥੇ ਉਸ ਨੇ ਡਾਕਟਰਾਂ ਨੂੰ ਕਿਹਾ ਕਿ ਉਸ ਦੀ ਧੀ ਕੋਈ ਰਿਸਪਾਂਸ ਨਹੀਂ ਦੇ ਰਹੀ ਹੈ। ਡਾਕਟਰਾਂ ਨੂੰ ਮਾਮਲਾ ਸ਼ੱਕੀ ਲੱਗਾ ਅਤੇ ਫਿਰ ਪੁਲਸ ਨੂੰ ਖਬਰ ਦਿੱਤੀ ਗਈ। ਪੁਲਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਬੇਰਫੀ 6 ਦਿਨਾਂ ਤੱਕ ਪਾਰਟੀ ਕਰਦੀ ਰਹੀ ਅਤੇ ਉਸ ਨੂੰ ਆਪਣੀ ਧੀ ਦਾ ਖਿਆਲ ਨਹੀਂ ਰਿਹਾ।
ਇਹ ਵੀ ਪੜੋ - ਸਵੀਮਿੰਗ ਕਰਨ ਗਈ ਮਹਿਲਾ ਹੋ ਗਈ ਸੀ ਗਾਇਬ, 20 ਦਿਨ ਬਾਅਦ 'ਗਟਰ' 'ਚੋਂ ਕੱਢੀ
ਮਹਿਲਾ ਖਿਲਾਫ ਮੁਕੱਦਮਾ
ਰਿਪੋਰਟ ਮੁਤਾਬਕ ਪਾਰਟੀ ਤੋਂ ਵਾਪਸ ਪਰਤਣ ਮਰਗੋਂ ਮਹਿਲਾ ਜਦ ਘਰ ਆਈ ਤਾਂ ਉਸ ਨੇ 999 ਨੰਬਰ 'ਤੇ ਕਾਲ ਕਰ ਕਿਹਾ ਕਿ ਉਸ ਦੀ ਬੱਚੀ ਉਠ ਨਹੀਂ ਰਹੀ। ਜਿਸ ਤੋਂ ਬਾਅਦ ਉਹ ਆਪਣੀ ਧੀ ਨੂੰ ਲੈ ਕੇ ਰਾਇਲ ਐਲੇਕਜੈਂਡਰਾ ਹਸਪਤਾਲ ਪਹੁੰਚੀ ਪਰ ਉਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਥੇ ਪੋਸਟਮਾਰਟਮ ਰਿਪੋਰਟ ਵਿਚ ਪਤਾ ਲੱਗਾ ਕਿ ਬੱਚੀ ਦੀ ਮੌਤ ਭੁੱਖ ਕਾਰਣ ਹੋਈ ਹੈ ਅਤੇ 4 ਦਸੰਬਰ ਤੋਂ 12 ਦਸੰਬਰ ਤੱਕ ਬੱਚੀ ਇਕੱਲੇ ਆਪਣੇ ਘਰ ਵਿਚ ਭੁੱਖ ਨਾਲ ਤੜਪ ਰਹੀ ਸੀ। ਪੁਲਸ ਨੇ ਜਾਂਚ ਤੋਂ ਬਾਅਦ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਮਹਿਲਾ ਨੇ ਕੋਰਟ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਹੁਣ ਕੋਰਟ ਵਿਚ ਮਹਿਲਾ ਨੂੰ ਉਸ ਦੇ ਗੁਨਾਹਾਂ ਲਈ ਸਜ਼ਾ ਸੁਣਾਈ ਜਾਵੇਗੀ।
ਇਹ ਵੀ ਪੜੋ - ਜਦ ਅਮਰੀਕੀ ਫੌਜ ਦੇ ਜਵਾਨਾਂ ਨੇ ਗਾਇਆ ਸ਼ਾਹਰੁਖ ਦੀ ਬਾਲੀਵੁੱਡ ਫਿਲਮ ਦਾ ਇਹ ਮਸ਼ਹੂਰ ਗਾਣਾ, ਦੇਖੋ ਵੀਡੀਓ
ਜਰਮਨੀ 'ਚ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲੁਆਉਣ ਤੋਂ ਬਾਅਦ ਬਲੱਡ ਕਲਾਟਿੰਗ ਦੇ ਮਾਮਲੇ ਆਏ ਸਾਹਮਣੇ, 7 ਦੀ ਮੌਤ
NEXT STORY