ਬਰਲਿਨ - ਜਰਮਨੀ ਵਿਚ ਐਸਟ੍ਰਾਜ਼ੈਨੇਕਾ ਦੀ ਕੋਰੋਨਾ ਵੈਕੀਸਨ ਲੁਆਉਣ ਤੋਂ ਬਾਅਦ ਬਲੱਡ ਕਲਾਟਿੰਗ ਹੋਣ ਦੇ 21 ਮਾਮਲੇ ਸਾਹਮਣੇ ਆਏ ਹਨ। 'ਦਿ ਪਾਲ ਐਰਲਿਚ ਇੰਸਟੀਚਿਊਟ' ਨੇ ਸੋਮਵਾਰ 'ਦਿ ਐਸੋਸੀਏਟਡ ਪ੍ਰੈੱਸ' ਨੂੰ ਭੇਜੀ ਈ-ਮੇਲ ਵਿਚ ਦੱਸਿਆ ਕਿ ਖੂਨ ਦੇ ਥੱਕੇ ਜਮ੍ਹਣ ਨਾਲ 7 ਲੋਕਾਂ ਦੀ ਮੌਤ ਵੀ ਹੋ ਗਈ ਹੈ। ਸਿਰ ਤੋਂ ਖੂਨ ਦੇ ਥੱਕੇ ਜਮ੍ਹਣ ਨੂੰ ਸਾਈਨਸ ਵੇਨ ਥ੍ਰੋਮਬੋਸਿਸ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਯੂਰਪ ਦੇ ਮੁਲਕਾਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਦੀ ਵਰਤੋਂ 'ਤੇ ਅਸਥਾਈ ਰੋਕ ਲਾ ਦਿੱਤੀ ਸੀ।
ਇਹ ਵੀ ਪੜੋ - ਕੈਨੇਡਾ 'ਚ ਹੋਲੀ ਦੇ ਜਸ਼ਨ ਦਾ ਰੰਗ ਪਿਆ ਫਿੱਕਾ, ਲੱਗੇ ਮੋਦੀ ਵਿਰੋਧੀ ਨਾਅਰੇ
ਯੂਰਪੀਨ ਸੰਘ ਦੇ ਮੈਡੀਕਲ ਰੈਗੂਲੇਟਰ ਈ. ਐੱਮ. ਏ. ਨੇ ਸਿਫਾਰਸ਼ ਕੀਤੀ ਸੀ ਕਿ ਵੈਕਸੀਨ ਨਾਲ ਹੋਣ ਵਾਲੇ ਸੰਭਾਵਿਤ ਸਾਈਡ ਇਫੈਕਟ ਦੀ ਜਾਣਕਾਰੀ ਮਰੀਜ਼ਾਂ ਅਤੇ ਡਾਕਟਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਹੁਣ ਜ਼ਿਆਦਾਤਰ ਦੇਸ਼ਾਂ ਨੂੰ ਵੈਕਸੀਨ ਦੀ ਵਰਤੋਂ ਮੁੜ ਸ਼ੁਰੂ ਕਰ ਦਿੱਤੀ ਹੈ। ਪਾਰਲ ਐਰਲਿਚ ਇੰਸਟੀਚਿਊਟ ਨੇ ਆਖਿਆ ਕਿ ਸਾਰੇ 21 ਮਾਮਲੇ 25 ਮਾਰਚ ਤੱਕ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 19 ਮਹਿਲਾਵਾਂ ਹਨ, ਜਿਨ੍ਹਾਂ ਦੀ ਉਮਰ 20 ਤੋਂ 63 ਸਾਲ ਹੈ। 2 ਮਰਦਾਂ ਦੀ ਉਮਰ 36 ਅਤੇ 57 ਸਾਲ ਹੈ। 12 ਮਰੀਜ਼ਾਂ ਨੇ ਖੂਨ ਵਿਚ ਪਲੇਟਲੈੱਟਸ ਘੱਟ ਹੋਣ ਦੀ ਵੀ ਸ਼ਿਕਾਇਤ ਆਈ। ਜਰਮਨੀ ਵਿਚ ਹੁਣ ਤੱਕ 22 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਪਹਿਲੀ ਡੋਜ਼ ਲਾਈ ਜਾ ਚੁੱਕੀ ਹੈ।
ਇਹ ਵੀ ਪੜੋ - ਸਵੇਜ ਨਹਿਰ 'ਚ ਫਸੇ ਜਹਾਜ਼ ਨੂੰ ਕੱਢਣ 'ਚ ਮਦਦ ਕਰੇਗੀ ਅਮਰੀਕਾ ਦੀ ਸਮੁੰਦਰੀ ਫੌਜ
ਉਥੇ ਜਰਮਨੀ ਵਿਚ ਵੀ ਕੋਰੋਨਾ ਵਾਇਰਸ ਕਾਰਣ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਇਥੇ ਫਿਰ ਤੋਂ 14 ਦਿਨ ਦਾ ਸਖਤ ਲਾਕਡਾਊਨ ਲਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਜਰਮਨੀ ਦੇ ਸਿਹਤ ਮੰਤਰੀ ਜੇਂਸ ਸਪੈਨ ਨੇ ਆਖਿਆ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਮੁਲਕ ਵਿਚ 10 ਤੋਂ 14 ਦਿਨਾਂ ਦਾ ਲਾਕਡਾਊਨ ਜ਼ਰੂਰੀ ਹੈ। ਅਸੀਂ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਪਿਛਲੇ ਸਾਲ ਵੀ ਇਸੇ ਵੇਲੇ ਅਸੀਂ ਦੇਸ਼ ਵਾਸੀਆਂ ਨੂੰ ਘਰ ਵਿਚ ਰਹਿਣ ਦੀ ਸਲਾਹ ਦਿੱਤੀ ਸੀ। ਇਸ ਵਾਰ ਵੀ ਕੁਝ ਅਜਿਹੀ ਹੀ ਸਥਿਤੀ ਬਣ ਰਹੀ ਹੈ।
ਇਹ ਵੀ ਪੜੋ - ਸਵੇਜ ਨਹਿਰ 'ਚ ਫਸੇ ਜਹਾਜ਼ ਨੂੰ ਕੱਢਣ 'ਚ ਮਦਦ ਕਰੇਗੀ ਅਮਰੀਕਾ ਦੀ ਸਮੁੰਦਰੀ ਫੌਜ
ਬੀਤੇ ਹਫਤੇ ਹੀ ਜਰਮਨੀ ਨੇ ਆਪਣੇ ਗੁਆਂਢੀ ਮੁਲਕਾਂ ਲਈ 'ਟ੍ਰੈਵਲ ਵਾਰਨਿੰਗ' ਜਾਰੀ ਕੀਤੀ ਗਈ ਸੀ। ਜਰਮਨੀ ਨੇ ਫਰਾਂਸ, ਆਸਟ੍ਰੀਆ, ਡੈਨਮਾਰਕ ਅਤੇ ਚੈੱਕ ਗਣਰਾਜ ਜਿਹੇ ਯੂਰਪੀਨ ਮੁਲਕਾਂ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਖਤੀਆਂ ਵਧਾਉਣ ਦਾ ਫੈਸਲਾ ਕੀਤਾ ਸੀ। ਇਨ੍ਹਾਂ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਲਈ 48 ਘੰਟੇ ਤੋਂ ਘੱਟ ਪੁਰਾਣੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਅਤੇ 10 ਦਿਨ ਦਾ ਕੁਆਰੰਟਾਈਨ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ - ਸਵੀਮਿੰਗ ਕਰਨ ਗਈ ਮਹਿਲਾ ਹੋ ਗਈ ਸੀ ਗਾਇਬ, 20 ਦਿਨ ਬਾਅਦ 'ਗਟਰ' 'ਚੋਂ ਕੱਢੀ
ਚੀਨ 'ਚ ਬਜ਼ੁਰਗਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਮਿਲੇਗੀ ਸਿਰਫ ਇਕ ਹੀ ਖੁਰਾਕ
NEXT STORY