ਵੀਏਨਾ- ਆਸਟ੍ਰੀਆ ਵਿੱਚ ਇੱਕ ਔਰਤ ਨੂੰ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਇਸ ਔਰਤ ਉੱਤੇ ਦੋਸ਼ ਸੀ ਕਿ ਜਦੋਂ ਉਸ ਦਾ ਪੁੱਤਰ 12 ਸਾਲ ਦੀ, ਉਦੋਂ ਉਸ ਨੂੰ ਵਾਰ-ਵਾਰ ਕੁੱਟਿਆ ਅਤੇ ਭੁੱਖਾ ਰੱਖਿਆ, ਕੁੱਤੇ ਦੇ ਪਿੰਜਰੇ ਵਿੱਚ ਬੰਦ ਕੀਤਾ ਅਤੇ ਠੰਡੇ ਤਾਪਮਾਨ ਵਿੱਚ ਉਸ ਉੱਤੇ ਠੰਡਾ ਪਾਣੀ ਪਾਇਆ। ਅੰਗ੍ਰੇਜੀ ਵੈੱਬਸਾਈਟ ਡੇਲੀ ਮੇਲ ਯੁਕੇ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਉੱਤਰ-ਪੂਰਬੀ ਆਸਟ੍ਰੀਆ ਵਿੱਚ ਕ੍ਰੇਮਸ ਦੀ ਇੱਕ ਅਦਾਲਤ ਵਿੱਚ 33 ਸਾਲਾ ਔਰਤ ਨੂੰ ਸਾਰੇ ਦੋਸ਼ਾਂ ਲਈ ਦੋਸ਼ੀ ਪਾਇਆ ਗਿਆ, ਜਿਸ ਵਿਚ ਕਤਲ ਦੀ ਕੋਸ਼ਿਸ਼ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ: ਇੰਤਜ਼ਾਰ ਖ਼ਤਮ; ਇਨ੍ਹਾਂ ਪਾਬੰਦੀਆਂ ਨਾਲ ਆਮ ਜਨਤਾ ਲਈ ਖੁੱਲ੍ਹਿਆ ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ
ਮਾਂ ਨੂੰ 2022 ਦੇ ਅਖ਼ੀਰ ਵਿੱਚ ਇੱਕ ਸਮਾਜਿਕ ਵਰਕਰ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਸ ਨੇ ਬੱਚੇ ਨੂੰ ਗੰਭੀਰ ਕੁਪੋਸ਼ਿਤ, ਕੋਮੇਟੋਜ਼ ਅਤੇ ਹਾਈਪੋਥਰਮੀਆ ਤੋਂ ਪੀੜਤ ਪਾਇਆ ਸੀ। ਮਾਂ 'ਤੇ ਜੁਲਾਈ ਅਤੇ ਨਵੰਬਰ 2022 ਦੇ ਵਿਚਕਾਰ ਆਪਣੇ ਪੁੱਤਰ ਨੂੰ ਵਾਰ-ਵਾਰ ਕੁੱਟਣ ਅਤੇ ਭੁੱਖੇ ਰੱਖਣ ਦਾ ਦੋਸ਼ ਸੀ। ਕਿਹਾ ਜਾਂਦਾ ਹੈ ਕਿ ਔਰਤ ਨੇ ਕਈ ਘੰਟਿਆਂ ਤੱਕ ਜ਼ੀਰੋ ਤਾਪਮਾਨ ਵਿਚ ਅਪਾਰਟਮੈਂਟ ਦੀਆਂ ਖਿੜਕੀਆਂ ਖੋਲ੍ਹ ਕੇ ਆਪਣੇ ਪੁੱਤਰ ਨੂੰ ਠੰਡੇ ਪਾਣੀ ਨਾਲ ਨਵਾਇਆ, ਜਿਸ ਕਾਰਨ ਉਸਦੇ ਸਰੀਰ ਦਾ ਤਾਪਮਾਨ ਡਿੱਗ ਕੇ 26.8 ਡਿਗਰੀ ਸੈਲਸੀਅਸ ਪਹੁੰਚ ਗਿਆ, ਜੋ ਜਾਨਲੇਵਾ ਸੀ। ਇੱਕ ਮਨੋਵਿਗਿਆਨੀ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਮਾਂ ਇੱਕ ਗੰਭੀਰ ਮਾਨਸਿਕ ਬਿਮਾਰੀ ਤੋਂ ਪੀੜਤ ਹੈ। ਉਸ ਨੇ ਆਪਣੀ ਦੋਸਤ ਨਾਲ 'ਪੈਰਾਨੋਇਡ ਸਿੰਬਾਇਓਟਿਕ ਰਿਸ਼ਤਾ' ਵਿਕਸਿਤ ਕੀਤਾ ਸੀ। ਇਸ ਲਈ ਉਸ ਦੇ ਕਹਿਣ 'ਤੇ ਉਹ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੀ ਸੀ।
ਇਹ ਵੀ ਪੜ੍ਹੋ: US 'ਚ ਭਾਰਤੀ ਕਲਾਸੀਕਲ ਡਾਂਸਰ ਦਾ ਗੋਲੀਆਂ ਮਾਰ ਕੇ ਕਤਲ, ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਦਾ ਦੋਸਤ ਸੀ ਮ੍ਰਿਤਕ
ਉਸ ਦੀ 40 ਸਾਲਾ ਦੋਸਤ ਅਤੇ ਕਥਿਤ ਸਾਥੀ ਨੂੰ ਚੈਟ ਸੰਦੇਸ਼ਾਂ ਅਤੇ ਫ਼ੋਨ ਕਾਲਾਂ ਰਾਹੀਂ ਉਸ ਨੂੰ ਉਤਸ਼ਾਹਿਤ ਕਰਨ ਲਈ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਆਸਟ੍ਰੀਅਨ ਨਿਊਜ਼ ਏਜੰਸੀ ਏਪੀਏ ਦੇ ਅਨੁਸਾਰ ਸੋਮਵਾਰ ਨੂੰ ਸ਼ੁਰੂ ਹੋਏ ਮੁਕੱਦਮੇ ਦੌਰਾਨ ਮਾਂ ਨੇ ਆਪਣੇ ਕੰਮਾਂ ਲਈ ਮੁਆਫੀ ਮੰਗੀ ਅਤੇ ਦਾਅਵਾ ਕੀਤਾ ਕਿ ਉਹ ਸਿਰਫ਼ ਆਪਣੇ ਪੁੱਤਰ ਨੂੰ 'ਅਨੁਸ਼ਾਸਿਤ' ਕਰਨਾ ਚਾਹੁੰਦੀ ਸੀ। ਜੱਜ ਨੇ ਕਿਹਾ ਕਿ ਬੱਚਾ ਮਨੋਵਿਗਿਆਨਕ ਤੌਰ 'ਤੇ ਬੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਾਂ ਦੀ ਸਾਥੀ ਨੇ ਅਦਾਲਤ ਵਿੱਚ ਕਿਹਾ ਕਿ ਉਹ ਦੁਰਵਿਵਹਾਰ ਦੇ ਪੈਮਾਨੇ ਤੋਂ ਅਣਜਾਣ ਸੀ। ਰਾਜ ਸਰਕਾਰ ਨੇ ਇਹ ਜਾਂਚ ਕਰਨ ਲਈ ਇੱਕ ਕਮਿਸ਼ਨ ਵੀ ਬਣਾਇਆ ਹੈ ਕਿ ਕੀ ਅਧਿਕਾਰੀ ਪਹਿਲਾਂ ਲੜਕੇ ਨੂੰ ਬਚਾਉਣ ਲਈ ਹੋਰ ਕੁਝ ਕਰ ਸਕਦੇ ਸਨ। ਅਦਾਲਤ ਨੇ ਦੋਵਾਂ ਔਰਤਾਂ ਦੀ ਥੈਰੇਪੀ ਕਰਵਾਉਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: 33 ਅਮਰੀਕੀ MPs ਨੇ ਬਾਈਡੇਨ ਨੂੰ ਲਿਖੀ ਚਿੱਠੀ, ਭਰੋਸੇਯੋਗ ਜਾਂਚ ਹੋਣ ਤੱਕ ਪਾਕਿ ਦੀ ਨਵੀਂ ਸਰਕਾਰ ਨੂੰ ਨਾ ਦਿੱਤੀ ਜਾਵੇ ਮਾਨਤਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਆਸਟ੍ਰੇਲੀਆ 'ਚ 15 ਸਾਲਾ ਮੁੰਡੇ 'ਤੇ ਲੱਗਾ 2 ਲੋਕਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰਨ ਦਾ ਦੋਸ਼
NEXT STORY