ਟੋਰਾਂਟੋ— ਪ੍ਰੋਵਿੰਸ਼ੀਅਲ ਪੁਲਸ ਦਾ ਕਹਿਣਾ ਹੈ ਕਿ ਹਾਈਵੇਅ 403 'ਤੇ ਇਕ ਸੜਕ ਹਾਦਸਾ ਵਾਪਰ ਗਿਆ ਹੈ, ਜਿਸ 'ਚ ਇਕ ਮੋਟਰਸਾਈਵਰ ਸਵਾਰ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮੀ 6 ਵਜੇ ਦੇ ਕਰੀਬ ਇਹ ਹਾਦਸਾ ਹਾਈਵੇਅ 403 'ਤੇ ਪੱਛਮੀ ਪਾਸੇ ਵਾਲੀ ਲੇਨ 'ਤੇ ਵਾਪਰਿਆ। ਹਾਦਸੇ ਦੌਰਾਨ ਇਕ ਮੋਟਰਸਾਈਕਲ ਦੀ ਇਕ ਐਸ.ਯੂ.ਵੀ. ਨਾਲ ਟੱਕਰ ਹੋ ਗਈ।
ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇਕ 49 ਸਾਲਾਂ ਵਿਅਕਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਇਲਾਜ ਦੌਰਾਨ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਟਰੰਪ ਕਾਰਨ ਅਮਰੀਕਨ ਲੋਕਾਂ ਨੇ ਕੈਨੇਡੀਅਨਾਂ ਤੋਂ ਮੰਗੀ ਮੁਆਫੀ
NEXT STORY