ਲੰਡਨ - ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਹੀ 39 ਸੰਸਦ ਮੈਂਬਰ ਨੇ ਬੁੱਧਵਾਰ ਨੂੰ ਬਾਗੀ ਰਵੱਈਆ ਅਪਣਾ ਲਿਆ ਅਤੇ ਪ੍ਰਧਾਨ ਮੰਤਰੀ ਦੇ ਸੀਨੀਅਰ ਸਹਿਯੋਗੀ ਡੋਮੀਨਿਕ ਕਮਿੰਗਸ ਨੂੰ ਹਟਾਉਣ ਦੀ ਮੰਗ ਕਰਨ ਲੱਗੇ। ਕਮਿੰਗਸ ਨੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਵਿਚਾਲੇ 400 ਕਿਲੋਮੀਟਰ ਤੱਕ ਗੱਡੀ ਚਲਾਈ, ਜਿਸ 'ਤੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਸਰਕਾਰ ਦੇ ਕਈ ਮੰਤਰੀਆਂ ਦਾ ਵੀ ਮੰਨਣਾ ਹੈ ਕਿ ਡਾਓਨਿੰਗ ਸਟ੍ਰੀਟ ਦੇ ਮੁੱਖ ਰਣਨੀਤਕ ਸਲਾਹਕਾਰ ਕਮਿੰਗਸ ਨੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਉਨ੍ਹਾਂ ਨੂੰ ਇਸੇ ਮੁੱਦੇ 'ਤੇ ਮੰਗਲਵਾਰ ਨੂੰ ਸਕਾਟਲੈਂਡ ਦੇ ਮੰਤਰੀ ਡਗਲਸ ਰੋਸ ਦੇ ਅਸਤੀਫੇ ਦੇ ਮੱਦੇਨਜ਼ਰ ਅਹੁਦਾ ਛੱਡ ਦੇਣਾ ਚਾਹੀਦਾ ਹੈ।
ਇਸ ਵਿਚਾਲੇ ਇਸ ਗੱਲ ਦਾ ਪਤਾ ਲਗਾਉਣ ਲਈ ਪੁਲਸ ਜਾਂਚ ਕਰ ਰਹੀ ਹੈ ਕਿ ਦਿਸ਼ਾ-ਨਿਰਦੇਸ਼ਾਂ ਦੀ ਕੋਈ ਕਾਨੂੰਨੀ ਉਲੰਘਣ ਤਾਂ ਨਹੀਂ ਹੋਈ ਹੈ। ਜਨਤਾ ਦੀ ਸਲਾਹ ਵੀ ਉਦੋਂ ਤੋਂ ਸੀਨੀਅਰ ਸਲਾਹਕਾਰ ਖਿਲਾਫ ਜ਼ੋਰ ਫੜਦੀ ਜਾ ਰਹੀ ਹੈ ਜਦ ਉਨ੍ਹਾਂ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਡਾਓਨਿੰਗ ਸਟ੍ਰੀਟ ਵਿਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕੀਤਾ ਸੀ। ਇਕ ਨਵੇਂ ਸਰਵੇਖਣ ਵਿਚ ਜਾਨਸਨ ਨੀਤ ਟੋਰੀ ਪਾਰਟੀ ਦੀ ਵਿਰੋਧੀ ਲੇਬਰ ਪਾਰਟੀ 'ਤੇ ਵਾਧੇ ਵਿਚ 9 ਅੰਕਾਂ ਦੀ ਕਮੀ ਆਈ ਹੈ। 'ਦਿ ਟਾਈਮਸ' ਲਈ ਯੁਗੋ ਦੇ ਸਰਵੇਖਣ ਵਿਚ ਟੋਰੀ ਪਾਰਟੀ ਦੇ ਲਈ ਸਮਰਥਨ ਵਿਚ 4 ਅੰਕਾਂ ਦੀ ਕਮੀ ਆਈ ਹੈ ਅਤੇ ਇਹ 44 ਫੀਸਦੀ ਹੋ ਗਈ ਹੈ, ਉਥੇ ਲੇਬਰ ਪਾਰਟੀ ਦਾ ਸਮਰਥਨ ਇਕ ਹਫਤੇ ਪਹਿਲਾਂ ਦੀ ਤੁਲਨਾ ਵਿਚ 5 ਅੰਕ ਵਧ ਕੇ 38 ਫੀਸਦੀ ਹੋ ਗਈ ਹੈ। ਕਮਿੰਗਸ ਦੇ ਮੁੱਦੇ 'ਤੇ ਅਸੰਤੋਸ਼ ਜ਼ਾਹਿਰ ਕਰਨ ਵਾਲੇ ਸੰਸਦ ਮੈਂਬਰਾਂ ਦੀ ਅਗਵਾਈ ਸਾਬਕਾ ਸਿਹਤ ਮੰਤਰੀ ਜ਼ੈਰੇਮੀ ਹੰਟ ਕਰ ਰਹੇ ਹਨ ਅਤੇ ਉਨ੍ਹਾਂ ਦਾ ਆਖਣਾ ਹੈ ਕਿ ਜਾਨਸਨ ਦੇ ਸਲਾਹਕਾਰ ਨੇ ਸਪੱਸ਼ਟ ਰੂਪ ਤੋਂ ਲਾਕਡਾਊਨ ਦੇ ਨਿਯਮਾਂ ਦਾ ਉਲੰਘਣ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕਾਂ ਨੂੰ ਅਸਤੀਫਾ ਦੇਣਾ ਹੁੰਦਾ ਹੈ।
ਨਕਸ਼ਾ ਵਿਵਾਦ 'ਚ ਬੈਕਫੁੱਟ 'ਤੇ ਨੇਪਾਲ, ਭਾਰਤ ਦੇ ਇਲਾਕਿਆਂ ਨੂੰ ਆਪਣਾ ਦਿਖਾਉਣ ਦਾ ਪ੍ਰਸਤਾਵ ਲਿਆ ਵਾਪਸ
NEXT STORY