ਮਾਸਕੋ (ਬਿਊਰੋ)— ਹਰ ਸ਼ਖਸ ਚਾਹੁੰਦਾ ਹੈ ਕਿ ਉਸ ਦੀਆਂ ਅੱਖਾਂ ਸੁੰਦਰ ਹੋਣ। ਇਨ੍ਹਾਂ ਸੁੰਦਰ ਅੱਖਾਂ ਵਿਚ ਕਾਲੀਆਂ, ਸੰਘਣੀਆਂ ਅਤੇ ਲੰਬੀਆਂ ਪਲਕਾਂ ਚਾਰ ਚੰਨ ਲਗਾ ਦਿੰਦੀਆਂ ਹਨ। ਅਜਿਹੀ ਸੁੰਦਰਤਾ ਸਿਰਫ ਲੜਕੀਆਂ ਨੂੰ ਨਹੀਂ ਸਗੋ ਲੜਕਿਆਂ ਨੂੰ ਵੀ ਜੱਚਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਲੜਕੇ ਬਾਰੇ ਦੱਸ ਰਹੇ ਹਾਂ, ਜਿਸ ਦੀਆਂ ਪਲਕਾਂ ਕਾਲੀਆਂ, ਸੰਘਣੀਆਂ ਅਤੇ ਲੰਬੀਆਂ ਹਨ। ਰੂਸ ਵਿਚ ਇਕ 11 ਸਾਲਾ ਲੜਕਾ ਹੈ ਜਿਸ ਦੀਆਂ ਪਲਕਾਂ ਤਕਰੀਬਨ 2 ਇੰਚ ਲੰਬੀਆਂ ਹਨ।
ਜਾਣਕਾਰੀ ਮੁਤਾਬਕ ਲੜਕੇ ਦਾ ਨਾਮ ਮੁਈਨ ਬਕੋਨੇਵ (Muin Bachonaev) ਹੈ। ਜਦੋ ਮੁਈਨ ਦਾ ਜਨਮ ਹੋਇਆ ਸੀ ਉਦੋਂ ਤੋਂ ਹੀ ਉਸ ਦੀਆਂ ਪਲਕਾਂ 2 ਇੰਚ ਲੰਬੀਆਂ ਸਨ। ਇਹ ਉਸ ਦੇ ਬੁੱਲ੍ਹਾਂ ਤੱਕ ਪਹੁੰਚਦੀਆਂ ਸਨ। ਹੁਣ ਉਸ ਦੀ ਉਮਰ 11 ਸਾਲ ਹੈ ਅਤੇ ਉਸ ਦੀਆਂ ਪਲਕਾਂ 1.7 ਇੰਚ ਲੰਬੀਆਂ ਹਨ। ਮੁਈਨ ਦੇ 45 ਸਾਲਾ ਪਿਤਾ ਜੈਦੁਲੋ ਬੇਕੋਨੇਵ ਦਾ ਕਹਿਣਾ ਹੈ ਕਿ ਰਸਤੇ ਵਿਚ ਜਾਂਦਿਆਂ ਲੋਕ ਉਨ੍ਹਾਂ ਦੇ ਬੇਟੇ ਵੱਲ ਦੇਖਦੇ ਹਨ। ਅਸੀਂ ਉਸ ਨੂੰ ਕਈ ਡਾਕਟਰਾਂ ਨੂੰ ਦਿਖਾਇਆ ਪਰ ਸਾਰਿਆਂ ਨੇ ਇਹੀ ਦੱਸਿਆ ਕਿ ਉਹ ਸਿਹਤਮੰਦ ਹੈ ਅਤੇ ਉਸ ਨੂੰ ਕੋਈ ਸਮੱਸਿਆ ਨਹੀਂ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅੱਖਾਂ ਦੀਆਂ ਲੰਬੀਆਂ ਪਲਕਾਂ ਲਈ ਜੀਨਸ ਜ਼ਿੰਮੇਵਾਰ ਹਨ।

ਮੈਡੀਕਲ ਮਾਹਰਾਂ ਦਾ ਕਹਿਣਾ ਹੈ ਕਿ ਜੀਨਸ ਗਰਭਅਵਸਥਾ ਦੌਰਾਨ ਲਈਆਂ ਗਈਆਂ ਦਵਾਈਆਂ ਨਾਲ ਪ੍ਰਭਾਵਿਤ ਹੋ ਸਕਦੇ ਹਨ। ਜੀਨਸ ਨੇ ਮੁਈਨ ਦੇ ਸਰੀਰ ਵਿਚ ਵੱਖਰੇ ਤਰੀਕੇ ਨਾਲ ਕੰਮ ਕੀਤਾ, ਜਿਸ ਕਾਰਨ ਉਸ ਦੀਆਂ ਪਲਕਾਂ ਅਜਿਹੀਆਂ ਹਨ। ਖੁਦ ਮੁਈਨ ਦਾ ਕਹਿਣਾ ਹੈ ਕਿ ਉਹ ਕਿਸੇ ਸਧਾਰਨ ਬੱਚੇ ਦੀ ਤਰ੍ਹਾਂ ਰਹਿੰਦਾ ਹੈ। ਉਸ ਨੂੰ ਆਪਣੀਆਂ ਪਲਕਾਂ ਦੀ ਖਾਸ ਦੇਖਭਾਲ ਕਰਨੀ ਪੈਂਦੀ ਹੈ। ਮੁਈਨ ਦਾ ਕਹਿਣਾ ਹੈ ਕਿ ਭਵਿੱਖ ਵਿਚ ਉਹ ਫੁਟਬਾਲ ਖਿਡਾਰੀ ਬਣਨਾ ਚਾਹੁੰਦਾ ਹੈ।
ਅਲੀਬਾਬਾ ਦੇ ਦਫਤਰ ਦੀ ਬਜਾਏ ਸਮੁੰਦਰ ਕਿਨਾਰੇ ਮਰਨਾ ਪਸੰਦ ਕਰਾਂਗਾ : ਜੈਕ ਮਾ
NEXT STORY