ਬਿਊਨਸ ਆਇਰਜ਼- ਸਰੀਰ ਉੱਤੇ ਪਏ ਨਿਸ਼ਾਨਾਂ ਨੂੰ ਹਟਾਉਣ ਲਈ ਅਰਜਨਟੀਨਾ ਵਿਚ ਇਕ ਬੀਬੀ ਨੇ ਇਲਾਜ ਕਰਵਾਉਣਾ ਸ਼ੁਰੂ ਕੀਤਾ ਪਰ ਇਸ ਦੌਰਾਨ ਉਸ ਦਾ ਦਿਲ ਫਟ ਗਿਆ ਤੇ ਉਸ ਦੀ ਮੌਤ ਹੋ ਗਈ।
45 ਸਾਲਾ ਕਲਾਡੀਆ ਬਰਟੋਲਡੀ 3 ਬੱਚਿਆਂ ਦੀ ਮਾਂ ਸੀ ਤੇ ਇੱਥੋਂ ਦੇ ਇਕ ਕਲੀਨਿਕ ਵਿਚ ਕਾਰਬੋਕਸੀ ਥੈਰਪੀ ਲੈਣ ਲਈ ਇਲਾਜ ਕਰਵਾ ਰਹੀ ਸੀ।
ਕਲਾਡੀਆ ਦੇ ਭਰਾ ਨੇ ਦੱਸਿਆ ਕਿ ਇਲਾਜ ਤੋਂ ਪਹਿਲਾਂ ਉਹ ਬਿਲਕੁਲ ਸਿਹਤਮੰਦ ਸੀ। ਕਲੀਨਕ ਦੇ ਕਰਮਚਾਰੀਆਂ ਨੇ ਉਸ ਨੂੰ ਟੀਕਾ ਲਾਇਆ ਜੋ ਉਸ ਦੇ ਦਿਲ ਤਕ ਪੁੱਜ ਗਿਆ ਤੇ ਦਿਲ ਫਟ ਗਿਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਕਲੀਨਕ ਦੇ ਕਰਮਚਾਰੀਆਂ ਦੀ ਵੱਡੀ ਗਲਤੀ ਕਾਰਨ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਇਹ ਥੈਰੇਪੀ 1930 ਦੇ ਦਹਾਕੇ ਤੋਂ ਫਰਾਂਸ ਦੇ ਸਪਾ ਵਿਚ ਸ਼ੁਰੂ ਹੋਈ ਸੀ। ਇਸ ਇਲਾਜ ਦੌਰਾਨ ਕਾਰਬਨ ਡਾਈਆਕਸਾਈਡ ਨੂੰ ਟੀਕੇ ਰਾਹੀਂ ਸਰੀਰ ਵਿਚ ਪਹੁੰਚਾਇਆ ਜਾਂਦਾ ਹੈ। ਇਸ ਥੈਰੇਪੀ ਦੀ ਵਰਤੋਂ ਚਿਹਰੇ, ਪੇਟ ਅਤੇ ਪੈਰਾਂ 'ਤੇ ਪਏ ਨਿਸ਼ਾਨਾਂ ਨੂੰ ਹਟਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਇਲਾਜ ਨਾਲ ਸਰੀਰ ਦੇ ਹਿੱਸਿਆਂ ਵਿਚ ਖੂਨ ਦੀ ਗਤੀ ਨੂੰ ਵਧਾਇਆ ਜਾਂਦਾ ਹੈ। ਬਹੁਤ ਸਾਰੇ ਮਸ਼ਹੂਰ ਸਿਤਾਰੇ ਅਜਿਹੇ ਇਲਾਜ ਕਰਵਾਉਂਦੇ ਹਨ ਤਾਂ ਕਿ ਉਨ੍ਹਾਂ ਦਾ ਸਰੀਰ ਸਾਫ ਤੇ ਬਿਨਾਂ ਦਾਗ-ਧੱਬਿਆਂ ਵਾਲਾ ਦਿਖਾਈ ਦੇਵੇ । ਬੀਬੀ ਦੇ ਪਰਿਵਾਰ ਦਾ ਦੋਸ਼ ਹੈ ਕਿ ਇਲਾਜ ਕਰਨ ਵਾਲੇ ਸਟਾਫ ਨੂੰ ਇਸ ਦੀ ਸਿਖਲਾਈ ਨਹੀਂ ਸੀ ਪਰ ਉਨ੍ਹਾਂ ਨੇ ਬਹੁਤ ਵੱਡੀ ਅਣਗਹਿਲੀ ਕਰਕੇ ਬੱਚਿਆਂ ਕੋਲੋਂ ਉਨ੍ਹਾਂ ਦੀ ਮਾਂ ਖੋਹ ਲਈ।
ਕੋਰੋਨਾ ਹੀ ਨਹੀਂ ਮੋਟਾਪੇ ਨਾਲ ਵੀ ਲੜ ਰਿਹੈ ਮੈਕਸੀਕੋ
NEXT STORY