ਇਸਲਾਮਾਬਾਦ— ਪਾਕਿਸਾਤਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ਰੱਫ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕਰਕੇ 20 ਲੱਖ ਡਾਲਰ ਦੀ ਜ਼ਮਾਨਤੀ ਰਾਸ਼ੀ ਵਾਪਸ ਕਰਨ ਦੀ ਮੰਗ ਕੀਤੀ ਹੈ। ਸਾਲ 2006 'ਚ ਬਲੂਚਿਸਤਾਨ ਦੇ ਰਾਸ਼ਟਰਵਾਦੀ ਨੇਤਾ ਨਵਾਬ ਅਕਬਰ ਖਾਨ ਬੁਗਤੀ ਦੀ ਹੱਤਿਆ ਮਾਮਲੇ 'ਚ ਜ਼ਮਾਨਤੀ ਰਾਸ਼ੀ ਦੇ ਰੂਪ 'ਚ ਉਨ੍ਹਾਂ ਨੇ ਇਹ ਰਕਮ ਕੋਰਟ 'ਚ ਜ਼ਮਾ ਕਰਵਾਈ ਸੀ।
ਸਾਬਕਾ ਫੌਜ ਮੁਖੀ ਰਹਿ ਚੁੱਕੇ ਮੁਸ਼ਰੱਫ 'ਤੇ ਜਨਵਰੀ 2015 'ਚ ਬੁਗਤੀ ਮਾਮਲੇ 'ਚ ਦੋਸ਼ ਤੈਅ ਕੀਤੇ ਗਏ ਸਨ ਪਰ ਇਕ ਸਾਲ ਬਾਅਦ ਅੱਤਵਾਦ ਰੋਕੂ ਅਦਾਲਤ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਪਟੀਸ਼ਨ 'ਚ ਦਲੀਲ ਦਿੱਤੀ ਗਈ ਹੈ ਕਿ ਬੁਗਤੀ ਹੱਤਿਆ ਮਾਮਲੇ 'ਚ ਮੁਸ਼ਰੱਫ ਬਰੀ ਹੋ ਚੁੱਕੇ ਹਨ। ਇਸ ਲਈ ਉਨ੍ਹਾਂ ਦੀ ਜ਼ਮਾਨਤੀ ਰਾਂਸ਼ੀ ਨੂੰ ਵਾਪਸ ਕਰ ਦਿੱਤੀ ਜਾਵੇ।
ਮੁਸ਼ਰੱਫ ਦੀ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਨੇ ਜਸਟਿਸ ਮੁਸ਼ੀਰ ਆਲਮ ਦੀ ਪ੍ਰਧਾਨਗੀ 'ਚ ਤਿੰਨ ਮੈਂਬਰੀ ਬੈਂਚ ਗਠਿਤ ਕੀਤੀ ਹੈ। ਬੈਂਚ 12 ਸਤੰਬਰ ਨੂੰ ਪਹਿਲੀ ਸੁਣਵਾਈ ਕਰੇਗੀ। ਬਲੂਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਰਹੇ ਬੁਗਤੀ ਦੀ ਫੌਜ ਕਰਾਵਾਈ ਦੌਰਾਨ ਇਕ ਗੁਫਾ 'ਚ ਧਮਾਕੇ ਨਾਲ ਮੌਤ ਹੋ ਗਈ ਸੀ। ਇਹ ਕਾਰਵਾਈ ਮੁਸ਼ਰੱਫ ਦੇ ਆਦੇਸ਼ 'ਤੇ ਹੋਈ ਸੀ। ਉਸ ਸਮੇਂ ਮੁਸ਼ਰੱਫ ਹੀ ਦੇਸ਼ ਦੇ ਰਾਸ਼ਟਰਪਤੀ ਤੇ ਫੌਜ ਪ੍ਰਧਾਨ ਸਨ।
ਜਹਾਜ਼ 'ਚ ਟਾਈਲਟ ਲਈ ਪਲਾਸਟਿਕ ਬੈਗ ਇਸਤੇਮਾਲ ਕਰਨ ਦਾ ਕੀਤਾ ਐਲਾਨ, ਯਾਤਰੀ ਹੈਰਾਨ
NEXT STORY