ਮੈਨੀਟੋਬਾ— ਕੈਨੇਡਾ ਦੇ ਸ਼ਹਿਰ ਵਿਨੀਪੈਗ 'ਚ 15 ਜੁਲਾਈ ਨੂੰ ਇਕ ਟਰੱਕ 'ਚ ਛੋਟਾ ਬੰਬ ਫੱਟ ਗਿਆ ਸੀ, ਜਿਸ ਕਾਰਨ 4 ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ। ਇਨ੍ਹਾਂ 'ਚੋਂ ਇਕ ਵਿਅਕਤੀ ਠੀਕ ਹੋ ਗਿਆ ਹੈ ਅਤੇ ਉਸ ਨੇ ਦੱਸਿਆ ਕਿ ਰੱਬ ਨੇ ਉਸ ਨੂੰ ਹੱਥ ਦੇ ਕੇ ਬਚਾ ਲਿਆ। ਕਿਸੇ ਨੇ ਉਨ੍ਹਾਂ ਦੇ ਟਰੱਕ 'ਚ ਘਰ 'ਚ ਬਣਾਇਆ ਹੋਇਆ ਬੰਬ ਰੱਖ ਦਿੱਤਾ ਸੀ। ਜਦ ਇਹ ਟਰੱਕ ਰਿਹਾਇਸ਼ੀ ਇਲਾਕੇ 'ਚੋਂ ਲੰਘਿਆ ਤਾਂ ਰਾਹ 'ਚ ਬੰਬ ਫੱਟ ਗਿਆ। ਜਿਸ ਕਾਰਨ 20 ਸਾਲਾ ਇਕ ਕੁੜੀ ਸਮੇਤ 22,17 ਅਤੇ 27 ਸਾਲ ਦੇ ਤਿੰਨ ਵਿਅਕਤੀ ਜ਼ਖਮੀ ਹੋ ਗਏ ਸਨ।
ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਨੂੰ ਜਾਣ-ਬੁੱਝ ਕੇ ਸ਼ਿਕਾਰ ਨਹੀਂ ਬਣਾਇਆ ਗਿਆ ਪਰ ਕਿਸੇ ਨੇ ਘਰ 'ਚ ਇਸ ਬੰਬ ਨੂੰ ਬਣਾ ਕੇ ਇੱਥੇ ਰੱਖਣ ਦੀ ਵੱਡੀ ਗਲਤੀ ਕੀਤੀ ਹੈ। 22 ਸਾਲਾ ਸ਼ਾਉਨੋਵਿਨ ਹੋਲੇ ਨਾਂ ਦੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਦੁੱਖ ਹੈ ਕਿ ਦੋ ਵਿਅਕਤੀਆਂ ਦੀ ਹਾਲਤ ਬਹੁਤ ਖਰਾਬ ਹੈ ਅਤੇ ਉਨ੍ਹਾਂ ਦਾ 50 ਫੀਸਦੀ ਸਰੀਰ ਝੁਲਸ ਚੁੱਕਾ ਹੈ। ਉਸ ਨੇ ਕਿਹਾ ਕਿ ਹੁਣ ਉਸ ਦੀ ਵੀ ਹਾਲਤ ਠੀਕ ਹੈ ਪਰ ਉਹ ਸਮਾਂ ਯਾਦ ਕਰਕੇ ਉਹ ਅਜੇ ਵੀ ਘਬਰਾ ਜਾਂਦਾ ਹੈ। ਉਸ ਨੇ ਕਿਹਾ ਕਿ ਉਸ ਦਾ ਹੱਥ, ਬਾਂਹ ਅਤੇ ਵਾਲ ਝੁਲਸ ਰਹੇ ਸਨ ਅਤੇ ਉਸ ਨੂੰ ਲੱਗਦਾ ਸੀ ਕਿ ਉ ਮਰ ਜਾਵੇਗਾ ਪਰ ਉਸ ਨੇ ਹਿੰਮਤ ਕਰਕੇ ਛਾਲ ਮਾਰੀ ਅਤੇ ਬਚ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਪੁਰਬ ਨੂੰ ਸਮਰਪਿਤ 10ਵਾਂ ਸਾਲਾਨਾ ਸਮਾਗਮ ਕਰਵਾਇਆ
NEXT STORY