ਟੈਕਸਾਸ— ਅਮਰੀਕਾ ਦੇ ਟੈਕਸਾਸ 'ਚ 24 ਸਾਲ ਦਾ ਇਕ ਨੌਜਵਾਨ ਆਪਣੀ ਭੈਣ ਦੇ ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ। ਪੈਰਿਸ ਲੀ ਨੇ 13 ਸਾਲ ਦੀ ਉਮਰ 'ਚ ਆਪਣੀ ਮਾਂ ਤੋਂ ਬਦਲਾ ਲੈਣ ਲਈ ਆਪਣੀ ਮਤਰੇਈ ਭੈਣ ਦਾ ਕਤਲ ਕਰ ਦਿੱਤਾ ਸੀ। ਦੋ ਦਿਨ ਪਹਿਲਾਂ ਚੈਰਿਟੀ ਨਾਂ ਦੀ ਔਰਤ ਨੇ ਦੱਸਿਆ ਕਿ ਹਾਲਾਂਕਿ ਉਸ ਦੇ ਪੁੱਤ ਨੇ ਉਸ ਦੀ ਧੀ ਦਾ ਕਤਲ ਕਰ ਦਿੱਤਾ ਸੀ ਪਰ ਫਿਰ ਵੀ ਉਸ ਨੇ ਉਸ ਨੂੰ ਮੁਆਫ ਕਰ ਦਿੱਤਾ ਹੈ।
ਟੈਕਸਾਸ ਦੇ ਐਲਿਬੇਨੇ 'ਚ ਦੋਸ਼ੀ ਪੈਰਿਸ ਲੀ ਆਪਣੀ ਮਤਰੇਈ ਮਾਂ ਤੇ ਭੈਣ ਨਾਲ ਰਹਿੰਦਾ ਸੀ। ਉਸ ਦੀ ਮਾਂ ਬਹੁਤ ਜ਼ਿਆਦਾ ਨਸ਼ੇ ਕਰਦੀ ਸੀ, ਇਸ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ। ਚੈਰਿਟੀ ਨੇ ਦੱਸਿਆ ਕਿ ਗੱਲ 5 ਫਰਵਰੀ 2007 ਦੀ ਹੈ, ਜਦ ਉਹ ਦੋਹਾਂ ਬੱਚਿਆਂ ਨੂੰ ਇਕ ਕੇਅਰ ਟੇਕਰ ਨਾਲ ਛੱਡ ਕੇ ਕੰਮ 'ਤੇ ਗਈ ਸੀ। ਪੈਰਿਸ ਨੇ ਕੇਅਰ ਟੇਕਰ ਨੂੰ ਘਰ ਭੇਜ ਕੇ ਮਗਰੋਂ ਆਪਣੀ ਭੈਣ ਦਾ ਕਤਲ ਕਰ ਦਿੱਤਾ। ਪੁਲਸ ਨੇ ਉਸ ਨੂੰ ਹਿਰਾਸਤ 'ਚ ਲਿਆ ਤੇ ਅਦਾਲਤ ਨੇ ਉਸ ਨੂੰ 40 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ। ਹੁਣ ਪੈਰਿਸ 24 ਸਾਲ ਦਾ ਹੋ ਗਿਆ ਹੈ ਤੇ ਜੇਲ 'ਚ ਹੀ ਆਪਣੀ ਪੜ੍ਹਾਈ ਕਰ ਰਿਹਾ ਹੈ। ਚੈਰਿਟੀ ਨੇ ਕਿਹਾ ਕਿ ਉਸ ਨੇ ਪੈਰਿਸ ਨੂੰ ਮੁਆਫ ਕਰ ਦਿੱਤਾ ਹੈ ਤੇ ਉਹ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੀ ਹੈ।
ਇਸ ਔਰਤ ਨੂੰ ਮੰਨਿਆ ਜਾਂਦੈ ਦੁਨੀਆ ਦੀ ਸੀਨੀਅਰ ਫਲਾਈਟ ਅਟੈਂਡੈਂਟ
NEXT STORY