ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਚੀਨ ਦੇ ਨਾਲ ਉਨ੍ਹਾਂ ਨੇ ਜਿਸ ਵਪਾਰ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਹੁਣ ਉਸ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਬਦਲ ਗਏ ਹਨ। ਟਰੰਪ ਦੇ ਕਿਸੇ ਵੇਲੇ ਇਸ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੱਤਾ ਸੀ। ਚੀਨੀ ਅਗਵਾਈ ਨੂੰ ਲੈ ਕੇ ਆਪਣੀ ਨਰਾਜ਼ਗੀ ਇਕ ਵਾਰ ਫਿਰ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਕੋਰੋਨਾਵਾਇਰਸ ਫੈਲਣ ਦੇਣ ਦਾ ਦੋਸ਼ ਲਗਾਇਆ। ਮੰਗਲਵਾਰ ਤੱਕ ਕੋਵਿਡ-19 ਕਾਰਨ ਕਰੀਬ 92,000 ਅਮਰੀਕੀਆਂ ਦੀ ਮੌਤ ਹੋ ਗਈ ਅਤੇ 15 ਲੱਖ ਅਮਰੀਕੀ ਕੋਰੋਨਾ ਦੀ ਲਪੇਟ ਆ ਚੁੱਕੇ ਹਨ।
ਦੁਨੀਆ ਭਰ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ ਕਰੀਬ 3,20,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਅਤੇ ਚੀਨ ਨੇ ਆਪਣੇ ਵਿਚ 22 ਮਹੀਨਿਆਂ ਤੋਂ ਜਾਰੀ ਵਪਾਰਕ ਜੰਗ (ਟ੍ਰੇਡ ਵਾਰ) ਨੂੰ ਖਤਮ ਕਰਦੇ ਹੋਏ ਜਨਵਰੀ ਵਿਚ ਇਕ ਸਮਝੌਤਾ ਕੀਤਾ ਸੀ। ਇਸ ਦੇ ਤਹਿਤ ਪੇਇਚਿੰਗ ਨੇ 2020-2021 ਵਿਚ ਅਮਰੀਕੀ ਉਤਪਾਦਾਂ ਦੀ ਖਰੀਦ 200 ਅਰਬ ਡਾਲਰ ਤੱਕ ਵਧਾਉਣ 'ਤੇ ਸਹਿਮਤੀ ਜਤਾਈ।
ਟਰੰਪ ਨੇ ਵ੍ਹਾਈਟ ਹਾਊਸ ਵਿਚ ਕੈਬਨਿਟ ਬੈਠਕ ਵਿਚ ਪੱਤਰਕਾਰਾਂ ਨੂੰ ਕਿਹਾ ਕਿ 3 ਮਹੀਨੇ ਪਹਿਲਾਂ ਮੈਂ ਇਸ ਸਮਝੌਤੇ ਨੰ ਲੈ ਕੇ ਜੋ ਸੋਚਦਾ ਸੀ, ਉਹ ਹੁਣ ਬਦਲ ਗਿਆ ਹੈ। ਉਨ੍ਹਾਂ ਆਖਿਆ ਕਿ ਕੀ ਹੁੰਦਾ ਦੇਖਾਂਗੇ ਪਰ ਬਹੁਤ ਹੀ ਨਿਰਾਸ਼ਾਜਨਕ ਹਾਲਾਤ ਹੈ। ਚੀਨ ਦੇ ਨਾਲ ਬਹੁਤ ਹੀ ਨਿਰਾਸ਼ਾਜਨਕ ਗੱਲ ਹੋਈ ਹੈ ਕਿਉਂਕਿ ਇਕ ਮਹਾਮਾਰੀ ਫੈਲੀ, ਜੋ ਨਹੀਂ ਫੈਲਣੀ ਚਾਹੀਦੀ ਸੀ ਅਤੇ ਇਸ ਨੂੰ ਰੋਕਿਆ ਜਾ ਸਕਦਾ ਸੀ।
ਰਾਸ਼ਟਰਪਤੀ ਨੇ ਕਿਹਾ ਕਿ ਜਦ ਚੀਨ ਦੇ ਨਾਲ ਸਮਝੌਤਾ ਹੋਇਆ ਸੀ ਤਾਂ ਉਹ ਬੇਹੱਦ ਉਤਸ਼ਾਹਿਤ ਸਨ। ਉਨ੍ਹਾਂ ਕਿਹਾ ਪਰ ਫਿਰ ਵਾਇਰਸ ਆ ਗਿਆ, ਉਨ੍ਹਾਂ ਨੇ ਅਜਿਹਾ ਕਿਵੇਂ ਹੋਣ ਦਿੱਤਾ ਅਤੇ ਇਹ ਚੀਨ ਦੇ ਦੂਜੇ ਵਰਗਾਂ ਵਿਚ ਕਿਵੇਂ ਨਹੀਂ ਪਹੁੰਚਿਆ। ਉਨ੍ਹਾਂ ਨੇ ਇਸ ਨੂੰ ਵੁਹਾਨ ਤੋਂ ਬਾਹਰ ਨਿਕਲਣ ਤੋਂ ਕਿਵੇਂ ਰੋਕਿਆ। ਪਰ ਉਨ੍ਹਾਂ ਨੇ ਇਸ ਨੂੰ ਅਮਰੀਕਾ ਸਮੇਤ ਬਾਕੀ ਦੁਨੀਆ ਵਿਚ ਜਾਣ ਤੋਂ ਨਹੀਂ ਰੋਕਿਆ, ਅਜਿਹਾ ਕਿਉਂ। ਪੇਇਚਿੰਗ ਵਿਚ ਤਾਂ ਇਹ ਨਹੀਂ ਫੈਲਿਆ, ਹੋਰ ਥਾਂਵਾਂ 'ਤੇ ਵੀ ਨਹੀਂ।
ਭਾਰਤੀ ਮੂਲ ਦੇ ਡਾਕਟਰ ਦੀ ਕੋਰੋਨਾ ਵਾਇਰਸ ਨਾਲ ਮੌਤ
NEXT STORY