ਯਾਂਗੂਨ (ਭਾਸ਼ਾ): ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਵੀਰਵਾਰ ਨੂੰ ਦੱਸਿਆ ਕਿ ਉਹ 1 ਫਰਵਰੀ ਤੋਂ ਮਿਆਂਮਾਰ ਦੀ ਸੱਤਾ 'ਤੇ ਸੈਨਾ ਦੇ ਕਬਜ਼ੇ ਦੇ ਮੱਦੇਨਜ਼ਰ ਸੈਨਾ ਨਾਲ ਜੁੜੇ ਸਾਰੇ ਖਾਤਿਆਂ ਅਤੇ ਉਸ ਦੇ ਕਬਜ਼ੇ ਵਾਲੀਆਂ ਕੰਪਨੀਆਂ ਦੇ ਇਸ਼ਤਿਹਾਰਾਂ 'ਤੇ ਰੋਕ ਲਗਾ ਰਹੀ ਹੈ। ਫੇਸਬੁੱਕ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਮਿਆਂਮਾਰ ਵਿਚ ਤਖਤਾਪਲਟ ਦੇ ਬਾਅਦ ਦੇ ਹਾਲਾਤ ਨੂੰ 'ਐਮਰਜੈਂਸੀ' ਸਮਝਦੀ ਹੈ ਅਤੇ ਇਹ ਪਾਬੰਦੀ 'ਜਾਨਲੇਵਾ ਹਿੰਸਾ' ਸਮੇਤ ਤਖਤਾਪਲਟ ਦੇ ਬਾਅਦ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਲਗਾਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ - ਵੱਡੀ ਖ਼ਬਰ : ਆਸਟ੍ਰੇਲੀਆ ਨੇ ਪਾਸ ਕੀਤਾ ਕਾਨੂੰਨ, ਹੁਣ FB ਅਤੇ Google ਖ਼ਬਰਾਂ ਲਈ ਕਰਨਗੇ ਭੁਗਤਾਨ
ਕੰਪਨੀ ਤਖਤਾਪਲਟ ਦੇ ਬਾਅਦ ਤੋਂ ਸੈਨਾ ਦੇ ਕੰਟਰੋਲ ਵਾਲੇ ਮਯਾਵਾਡੀ ਟੀਵੀ ਅਤੇ ਸਰਕਾਰੀ ਟੀਵੀ ਪ੍ਰਸਾਰਕ ਐੱਮ.ਆਰ.ਟੀਵੀ ਸਮੇਤ ਸੈਨਾ ਨਾਲ ਜੁੜੇ ਕਈ ਖਾਤਿਆਂ ਨੂੰ ਪਹਿਲਾਂ ਹੀ ਪਾਬੰਦੀਸ਼ੁਦਾ ਕਰ ਚੁੱਕੀ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਨੇ ਵੀ ਇਹ ਪਾਬੰਦੀ ਲਗਾਈ ਹੈ। ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ਨੂੰ 2017 ਵਿਚ ਕਾਫੀ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਿਆ ਸੀ। ਉਸ ਸਮੇਂ ਮਨੁੱਖੀ ਅਧਿਕਾਰ ਸਮੂਹਾਂ ਨੇ ਦੋਸ਼ ਲਗਾਇਆ ਸੀ ਕਿ ਉਸ ਨੇ ਮਿਆਂਮਾਰ ਦੇ ਮੁਸਲਿਮ ਰੋਹਿੰਗਿਆ ਘੱਟ ਗਿਣਤੀਆਂ ਖ਼ਿਲਾਫ਼ ਨਫਰਤ ਪੈਦਾ ਕਰਨ ਵਾਲੀਆਂ ਸਮਗੱਰੀਆਂ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ। ਜੁੰਟਾ ਨੇ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਮੰਚ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ।
ਨੋਟ- ਮਿਆਂਮਾਰ ਵਿਚ ਫੇਸਬੁੱਕ ਦੀ ਕਾਰਵਾਈ 'ਤੇ ਕੁਮੈਂਟ ਕਰ ਦਿਓ ਰਾਏ।
ਸਰਦੂਲ ਸਿੰਕਦਰ ਦੀ ਮੌਤ 'ਤੇ ਵਿਦੇਸ਼ ਵੱਸਦੇ ਨਾਮੀ ਕਲਾਕਾਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
NEXT STORY