ਬਰਮਾ (ਭਾਸ਼ਾ): ਮਿਆਂਮਾਰ ਵਿਚ ਅਰਾਕਾਨ ਆਰਮੀ ਦੇ ਬਾਗੀ ਸਮੂਹ ਵੱਲੋਂ 10 ਹੋਰਨਾਂ ਨਾਲ ਅਗਵਾ ਕੀਤੇ ਗਏ 5 ਭਾਰਤੀਆਂ ਵਿਚੋਂ 60 ਸਾਲ ਦੇ ਇਕ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਭਾਵੇਂਕਿ ਅਗਵਾ ਕੀਤੇ ਗਏ 4 ਭਾਰਤੀਆਂ ਸਮੇਤ 8 ਹੋਰ ਨੂੰ ਸੋਮਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਚਿਨ ਰਾਜ ਤੋਂ ਕੇਂਦਰੀ ਸੰਸਦ ਦੇ ਮੈਂਬਰ ਅਤੇ ਕਲਾਦਾਨ ਮਲਟੀ-ਮਾਡਲ ਟ੍ਰਾਂਜਿਟ ਟਰਾਂਸਪੋਰਟੇਸ਼ਨ ਪ੍ਰਾਜੈਕਟ 'ਤੇ ਕੰਮ ਕਰਨ ਵਾਲੇ ਪੰਜ ਭਾਰਤੀਆਂ ਸਮੇਤ 10 ਲੋਕਾਂ ਨੂੰ ਅਗਵਾ ਕਰ ਲਿਆ ਗਿਆ ਸੀ, ਜਿਨ੍ਹਾਂ ਨੂੰ ਐਤਵਾਰ ਨੂੰ ਪਲਤੇਵਾ ਤੋਂ ਕਿਊਕਟਾਵ ਵੱਲ ਜਾਣ ਵਾਲੀਆਂ ਦੋ ਕਿਸ਼ਤੀਆਂ ਤੋਂ ਅਗਵਾ ਕਰ ਲਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ 5 ਲੋਕ ਇੱਥੋਂ ਦੇ ਰਖਾਇਨ ਸੂਬੇ ਵਿਚ ਇਕ ਭਾਰਤੀ ਪ੍ਰਾਜੈਕਟ 'ਤੇ ਕੰਮ ਕਰ ਰਹੇ ਸਨ।
ਸੋਮਵਾਰ ਸਵੇਰੇ ਅਰਾਕਾਨ ਆਰਮੀ ਨੇ ਰਖਾਇਨ ਸੂਬੇ ਕੇ ਕਿਊਕਟਾਵ ਪੁਲਸ ਸਟੇਸ਼ਨ ਵਿਚ ਵਿਨੂੰ ਗੋਪਾਲ ਦੀ ਲਾਸ਼ ਸਮੇਤ 8 ਲੋਕਾਂ, 4 ਭਾਰਤੀਆਂ, ਦੋ ਟਰਾਂਸਲੇਟਰਾਂ ਅਤੇ ਦੋ ਕਿਸ਼ਤੀ ਚਾਲਕਾਂ ਨੂੰ ਰਿਹਾਅ ਕਰ ਦਿੱਤਾ। ਯੂ ਸੋਅ ਹੇਟ, ਚਿਨ ਰਾਜ ਦੇ ਸ਼ਹਿਰੀ, ਬਿਜਲੀ ਅਤੇ ਉਦਯੋਗ ਮੰਤਰੀ ਨੇ ਕਿਹਾ,''ਅਗਵਾ ਕੀਤੇ ਗਏ ਲੋਕਾਂ ਨੂੰ ਸੋਮਵਾਰ ਸਵੇਰੇ ਰਿਹਾਅ ਕੀਤਾ ਗਿਆ ਪਰ ਚਿਨ ਰਾਜ ਦੇ ਉਚ ਸਦਨ ਨੇ ਕਾਨੂੰਨ ਮੰਤਰੀ ਯੂ ਵੇਹਾਈ ਟਿਨ ਹਾਲੇ ਵੀ ਉਨ੍ਹਾਂ ਦੀ ਹਿਰਾਸਤ ਵਿਚ ਹਨ।''
ਅਰਾਕਾਨ ਆਰਮੀ ਦੇ ਬਿਆਨ ਮੁਤਾਬਕ ਗੋਪਾਲ ਦੀ ਮੌਤ ਦਿਲ ਦਾ ਦੌਰਾ ਪੈਣ ਅਤੇ ਡਾਇਬੀਟੀਜ਼ ਕਾਰਨ ਹੋਈ। ਉਨ੍ਹਾਂ ਦਾ ਇਲਾਜ ਵੀ ਕੀਤਾ ਗਿਆ ਸੀ। ਉੱਧਰ ਜਿਹੜੇ ਭਾਰਤੀਆਂ ਨੂੰ ਰਿਹਾਅ ਕੀਤਾ ਗਿਆ ਹੈ ਉਨ੍ਹਾਂ ਦੇ ਨਾਮ ਵਿਜੈ ਕੁਮਾਰ ਸਿੰਘ, ਨੰਗਸ਼ਾਨਬੋਕ ਸੁਇਮ, ਰਾਕੇਸ਼ ਸ਼ਰਮਾ ਅਤੇ ਅਜੈ ਕੋਠੀਆਲ ਦੱਸੇ ਜਾ ਰਹੇ ਹਨ। ਅਰਾਕਾਨ ਆਰਮੀ ਦੇ ਬੁਲਾਰੇ ਨੇ ਭਾਰਤੀ ਕਾਮੇ ਦੀ ਮੌਤ ਲਈ ਮਾਫੀ ਮੰਗੀ ਹੈ। ਬੁਲਾਰੇ ਨੇ ਕਿਹਾ,''ਅਸੀਂ ਪਹਾੜੀ 'ਤੇ ਚੜ੍ਹ ਰਹੇ ਸੀ ਅਤੇ ਥਕਾਵਟ ਕਾਰਨ ਗੋਪਾਲ ਦੀ ਮੌਤ ਹੋ ਗਈ। ਅਸੀਂ ਭਾਰਤੀਆਂ ਨੂੰ ਨਹੀਂ ਸਗੋਂ ਸਾਂਸਦ ਨੂੰ ਨਿਸ਼ਾਨਾ ਬਣਾਇਆ ਸੀ। ਪਰ ਕਿਸ਼ਤੀ 'ਤੇ ਭਾਰਤੀ ਵੀ ਸਨ ਇਸ ਬਾਰੇ ਸਾਨੂੰ ਪਤਾ ਨਹੀਂ ਸੀ।'' ਫਿਲਹਾਲ ਬਾਗੀ ਸਮੂਹ ਨੇ ਸਾਂਸਦ ਨੂੰ ਨਹੀਂ ਛੱਡਿਆ ਹੈ।
ਜੌਰਡਨ ਸਰਕਾਰ ਨੇ ਫੇਰਬਦਲ ਤੋਂ ਪਹਿਲਾਂ ਦਿੱਤਾ ਅਸਤੀਫਾ
NEXT STORY