ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਇਨ ਬਲਿੰਕੇਨ ਨੇ ਮਿਆਂਮਾਰ ਦੀ ਸੈਨਾ ਵੱਲੋਂ ਆਪਣੇ ਨਾਗਰਿਕਾਂ ’ਤੇ ਕੀਤੀ ਗਈ ਤਾਜ਼ਾ ਕਾਰਵਾਈ ਨੂੰ ਘਿਨਾਉਣੀ ਕਰਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਆਂਗ ਸੈਨ ਸੂਚੀ ਦੀ ਚੁਣੀ ਹੋਣੀ ਸਰਕਾਰ ਦੇ ਤਖ਼ਤਾ ਪਲਟਣ ਤੋਂ ਬਾਅਦ ਸੱਤਾ ਦੇ ਕਾਬਿਜ਼ ਫੌਜੀ ਸ਼ਾਸਨ ਦੇ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਦੀ ਕਰੜੀ ਕਾਰਵਾਈ ਦੌਰਾਨ ਹੁਣ ਤੱਕ ਲਗਭਗ 500 ਲੋਕ ਮਾਰੇ ਜਾ ਚੁੱਕੇ ਹਨ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਖ਼ੌਫਨਾਕ ਵਾਰਦਾਤ : ਪੈਸੇ ਦੇਣ ਤੋਂ ਮਨ੍ਹਾਂ ਕਰਨ ’ਤੇ ਸਿਰੀ ਸਾਹਿਬ ਨਾਲ ਕੀਤਾ ਬਜ਼ੁਰਗ ਦਾ ਕਤਲ
ਬਲਿੰਕੇਨ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ, “ਬਰਮਾ (ਮਿਆਂਮਾਰ) ਦੀ ਫੌਜ ਵਲੋਂ ਆਪਣੇ ਹੀ ਨਾਗਰਿਕਾਂ ’ਤੇ ਕੀਤੇ ਹਮਲੇ ਦੀ ਕਾਰਵਾਈ, ਜੋ ਅਸੀਂ ਵੇਖੀ ਹੈ, ਉਹ ਨਿੰਦਣਯੋਗ ਹੈ।” ਉਨ੍ਹਾਂ ਨੇ ਕਿਹਾ ਕਿ “ਅਸੀਂ ਵੇਖਿਆ ਕਿ ਪਿਛਲੇ ਹਫ਼ਤੇ ’ਚ ਕੀਤੇ ਹਮਲੇ ਦੌਰਾਨ 100 ਦੇ ਕਰੀਬ ਨਾਗਰਿਕ ਮਾਰੇ ਗਏ ਸਨ। ਕੁਝ ਲੋਕ ਗੋਲੀਬਾਰੀ ਦੀ ਲਪੇਟ ’ਚ ਆ ਗਏ ਸਨ, ਜਦਕਿ ਕਈ ਸ਼ਾਂਤੀਪੂਰਨ ਤਰੀਕੇ ਨਾਲ ਆਪਣੀ ਗੱਲ ਰੱਖ ਰਹੇ ਸਨ।
ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼
ਉਨ੍ਹਾਂ ਨੇ ਕਿਹਾ ਕਿ ‘ਇਕ ਗੱਲ ਸਪੱਸ਼ਟ ਹੈ ਕਿ ਬਰਮਾ ਦੇ ਲੋਕ ਸਿੱਧੀ ਅਤੇ ਸਾਫ਼ ਗੱਲ ਕਰ ਰਹੇ ਹਨ। ਉਹ ਫੌਜੀ ਸ਼ਾਸਨ ਦੇ ਅਧੀਨ ਨਹੀਂ ਰਹਿਣਾ ਚਾਹੁੰਦੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਨੇ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ, “ਯਕੀਨਨ ਤੌਰ ’ਤੇ ਅਸੀਂ ਅਤੇ ਹੋਰਾਂ ਲੋਕਾਂ ਨੇ ਹਿੰਸਾ ਦੇ ਵਿਰੁੱਧ ਬੜੇ ਜ਼ੋਰ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਜੋ ਫੌਜੀ ਸ਼ਾਸਨ ਦੁਆਰਾ ਚਲਾਈ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ
ਇਸ ਤੋਂ ਇਲਾਵਾ ਅਸੀਂ ਤਖ਼ਤਾ ਪਲਟ ਲਈ ਜ਼ਿੰਮੇਵਾਰ ਲੋਕਾਂ, ਉਨ੍ਹਾਂ ਦਾ ਸਮਰਥਨ ਕਰਨ ਵਾਲੇ ਉੱਦਮੀਆਂ, ਜਿਨ੍ਹਾਂ ’ਤੇ ਕਈ ਪਾਬੰਦੀਆਂ ਹਨ, ਦੇ ਵਿਰੁੱਧ ਵਿਸ਼ੇਸ਼ ਕਦਮ ਚੁੱਕੇ ਹਨ। ਅਸੀਂ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਦੂਜੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।
ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ
ਪੜ੍ਹੋ ਇਹ ਵੀ ਖ਼ਬਰ - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚ ਫਟਿਆ ‘ਕੋਰੋਨਾ ਬੰਬ’ : 44 ਮਹਿਲਾ ਕੈਦੀਆਂ ਦੀ ਰਿਪੋਰਟ ਆਈ ਪਾਜ਼ੇਟਿਵ
ਅਮਰੀਕਾ : ਗੋਰੇ ਸ਼ਖਸ ਨੇ ਬਜ਼ੁਰਗ ਏਸ਼ੀਆਈ ਬੀਬੀ ਨੂੰ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ
NEXT STORY