ਬੈਂਕਾਕ-ਮਨੁੱਖੀ ਅਧਿਕਾਰ ਲਈ ਕੰਮ ਕਰਨ ਵਾਲੀ ਇਕ ਅੰਤਰਰਾਸ਼ਟਰੀ ਸੰਸਥਾ ਦੀ ਵੀਰਵਾਰ ਨੂੰ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ 'ਚ ਇਸ ਸਾਲ 14 ਮਰਾਚ ਨੂੰ ਘਟੋ-ਘੱਟ 65 ਪ੍ਰਦਰਸ਼ਨਕਾਰੀਆਂ ਦੀ ਮੌਤ ਇਕ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਸੀ। 'ਹਿਊਮਨ ਰਾਈਟਸ ਵਾਚ' ਨੇ ਸੁਰੱਖਿਆ ਬਲਾਂ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਯੰਗੂਨ ਨੇੜੇ ਸਥਿਤ ਹਲੈਂਗ ਥਰਯਾਰ 'ਚ ਭੀੜ ਨੂੰ ਜਾਣਬੂਝ ਕੇ ਘੇਰਿਆ ਅਤੇ ਉਸ 'ਤੇ ਘਾਤਕ ਬਲ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਓਮੀਕ੍ਰੋਨ ਤੇ ਡੈਲਟਾ ਵੇਰੀਐਂਟ ਕਾਰਨ ਕਈ ਦੇਸ਼ਾਂ 'ਚ ਫਿਰ ਤੋਂ ਲੱਗ ਹਨ ਰਹੀਆਂ ਪਾਬੰਦੀਆਂ
ਭੀੜ 'ਚ ਮੌਜੂਦ ਪ੍ਰਦਰਸ਼ਨਕਾਰੀ ਫੌਜ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਨ ਜਿਸ ਨੇ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਦਾ ਇਕ ਫਰਵਰੀ ਨੂੰ ਤਖ਼ਤਾਪਲਟ ਕਰ ਸੱਤਾ 'ਤੇ ਕਬਾਜ਼ ਕੀਤਾ ਸੀ। ਨਿਊਯਾਰਕ ਸਥਿਤ ਸੰਸਥਾ ਵੱਲੋਂ ਕਿਹਾ ਗਿਆ ਕਿ ਫੌਜੀਆਂ ਅਤੇ ਪੁਲਸ ਕੋਲ ਮਿਲਟਰੀ 'ਚ ਵਰਤੋਂ ਕੀਤੀਆਂ ਜਾਣ ਵਾਲੀਆਂ ਅਸਾਲਟ ਰਾਈਫਲਾਂ ਸਨ ਜਿਸ ਨਾਲ ਫਸੇ ਹੋਏ ਪ੍ਰਦਰਸ਼ਨਕਾਰੀਆਂ ਅਤੇ ਜ਼ਖਮੀਆਂ ਦੀ ਸਹਾਇਤਾ ਕਰਨ ਵਾਲਿਆਂ 'ਤੇ ਗੋਲੀਆਂ ਚਲਾਈਆਂ ਗਈਆਂ।
ਇਹ ਵੀ ਪੜ੍ਹੋ : ਚੀਨ ਨੇ ਬੋਇੰਗ 737 ਮੈਕਸ ਨੂੰ ਉਡਾਣ ਭਰਨ ਦੀ ਦਿੱਤੀ ਇਜਾਜ਼ਤ : ਰਿਪੋਰਟ
ਇਸ 'ਚ ਘਟੋ-ਘੱਟ 65 ਲੋਕਾਂ ਦੀ ਜਾਨ ਚਲੀ ਗਈ। ਹਿੰਸਾ ਤੋਂ ਬਾਅਦ ਖੇਤਰ 'ਚ 'ਮਾਰਸ਼ਲ ਲਾਅ' ਲਾਗੂ ਕਰਨ ਵਾਲੀ ਫੌਜ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ 'ਦੰਗਾਕਾਰੀ' ਐਲਾਨ ਕੀਤਾ ਹੈ ਜਿਨ੍ਹਾਂ ਨੇ ਕੱਪੜਿਆਂ ਦੀਆਂ ਫੈਕਟਰੀਆਂ ਨੂੰ ਅੱਗ ਲੱਗਾ ਦਿੱਤੀ ਅਤੇ ਅੱਗ ਬੁਝਾਉਣ ਵਾਲਿਆਂ ਨੂੰ ਰੋਕ ਦਿੱਤਾ। ਮਨੁੱਖੀ ਅਧਿਕਾਰ ਸੰਸਥਾ ਨੇ ਕਿਹਾ ਕਿ ਉਕਤ ਸੁਰੱਖਿਆ ਬਲਾਂ ਦੇ ਕਿਸੇ ਵੀ ਮੈਂਬਰ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਰਿਪੋਰਟ 'ਤੇ ਅਜੇ ਤੱਕ ਕਿਸੇ ਸਰਕਾਰੀ ਅਧਿਕਾਰੀ ਨੇ ਟਿੱਪਣੀ ਨਹੀਂ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਪੇਨ 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ
NEXT STORY