ਪੈਰਿਸ-ਕੋਵਿਡ-19 ਦੇ ਡੈਲਟਾ ਵੇਰੀਐਂਟ ਨਾਲ ਯੂਰਪ 'ਚ ਇਨਫੈਕਸ਼ਨ ਦੇ ਮਾਮਲੇ ਵਧਣ ਅਤੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਦੁਨੀਆ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਾਉਣਾ, ਟੀਕਾਕਰਨ ਮੁਹਿੰਮ ਨੂੰ ਤੇਜ਼ੀ ਦੇਣ 'ਚ ਜੁੱਟ ਗਈਆਂ ਹਨ। ਯੂਨਾਨ 'ਚ ਟੀਕਾ ਲਵਾਉਣ ਤੋਂ ਮਨ੍ਹਾ ਕਰਨ ਵਾਲੇ 60 ਸਾਲ ਤੋਂ ਜ਼ਿਆਦਾ ਦੇ ਲੋਕਾਂ ਨੂੰ ਆਪਣੀ ਪੈਨਸ਼ਨ ਦੇ ਇਕ ਤਿਹਾਈ ਹਿੱਸੇ ਤੋਂ ਜ਼ਿਆਦਾ ਰਾਸ਼ੀ ਜੁਰਮਾਨੇ ਦੇ ਰੂਪ 'ਚ ਭੁਗਤਾਨ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਚੀਨ ਨੇ ਬੋਇੰਗ 737 ਮੈਕਸ ਨੂੰ ਉਡਾਣ ਭਰਨ ਦੀ ਦਿੱਤੀ ਇਜਾਜ਼ਤ : ਰਿਪੋਰਟ
ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਕਾਰਨ ਇਜ਼ਰਾਈਲ 'ਚ ਵਾਇਰਸ ਦੇ ਸੰਭਾਵਿਤ ਵਾਹਕ 'ਤੇ ਜਾਸੂਸੀ ਏਜੰਸੀ ਵੱਲੋਂ ਨਜ਼ਰ ਰੱਖੀ ਜਾ ਸਕਦੀ ਹੈ। ਉਥੇ, ਨੀਦਰਲੈਂਡ 'ਚ ਪਾਬੰਦੀਆਂ ਨੂੰ ਲੈ ਕੇ ਹਿੰਸਾ ਦੀਆਂ ਘਟਨਾਵਾਂ ਵੀ ਹੋ ਰਹੀਆਂ ਹਨ। ਬ੍ਰਿਟੇਨ ਨੇ ਦੋ ਦਿਨ ਪਹਿਲਾਂ ਦੁਕਾਨਾਂ ਅਤੇ ਜਨਤਕ ਵਾਹਨਾਂ 'ਚ ਲੋਕਾਂ ਲਈ ਮਾਸਕ ਪਾਉਣ ਨੂੰ ਜ਼ਰੂਰੀ ਬਣਾ ਦਿੱਤਾ।
ਇਹ ਵੀ ਪੜ੍ਹੋ : ਅਗਲੇ ਸਾਲ 27 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਸਹਾਇਤਾ ਦੀ ਹੋਵੇਗੀ ਜ਼ਰੂਰਤ : ਸੰਯੁਕਤ ਰਾਸ਼ਟਰ
ਹੁਣ ਵਿਦੇਸ਼ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਕੋਵਿਡ-19 ਦੀ ਜਾਂਚ ਕਰਵਾਉਣੀ ਹੋਵੇਗੀ ਅਤੇ ਇਕਾਂਤਵਾਸ 'ਚ ਰਹਿਣਾ ਹੋਵੇਗਾ। ਨਾਟਿੰਘਮ, ਇੰਗਲੈਂਡ 'ਚ ਕ੍ਰਿਸਮਸ ਮਾਰਕਿਟ 'ਚ ਇਕ ਸਟਾਲ ਚਲਾਉਣ ਵਾਲੀ ਬੇਲਿੰਡਾ ਸਟੋਰੀ ਨੇ ਕਿਹਾ ਕਿ ਲੋਕ ਆਮ ਹਾਲਾਤ ਚਾਹੁੰਦੇ ਹਨ। ਉਹ ਆਪਣੇ ਪਰਿਵਾਰਾਂ ਨਾਲ ਮਿਲਣਾ ਚਾਹੁੰਦੇ ਹਨ ਅਤੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ। ਨਿਸ਼ਚਿਤ ਤੌਰ 'ਤੇ ਸੁਰੱਖਿਆ ਦੇ ਉਪਾਅ ਕਰਨਾ ਵੀ ਜ਼ਰੂਰੀ ਹਨ। ਯੂਨਾਨ 'ਚ ਸੀਨੀਅਰ ਨਾਗਰਿਕਾਂ ਦੇ ਕੋਵਿਡ-19 ਰੋਕੂ ਟੀਕਾ ਨਾ ਲੈਣ 'ਤੇ ਉਨ੍ਹਾਂ ਨੂੰ 113 ਡਾਲਰ ਤੱਕ ਜੁਰਮਾਨਾ ਦੇਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਰੂਸ ਨੇ ਅਮਰੀਕਾ ਦੇ ਕੁਝ ਡਿਪਲੋਮੈਂਟ ਨੂੰ 31 ਜਨਵਰੀ ਤੱਕ ਦੇਸ਼ ਛੱਡਣ ਨੂੰ ਕਿਹਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਨੇ ਕੋਵਿਡ ਦੇ ਨਵੇਂ ਇਲਾਜ ਨੂੰ ਦਿੱਤੀ ਮਨਜ਼ੂਰੀ, ਓਮੀਕ੍ਰੋਨ ਵਿਰੁੱਧ ਹੋ ਸਕਦੈ ਕਾਰਗਰ
NEXT STORY