ਲਾਹੌਰ— ਪਾਕਿਸਤਾਨ ਦੀ ਭ੍ਰਿਸ਼ਟਾਚਾਰ ਨਿਰੋਧਕ ਸੰਸਥਾ ਨੇ ਨੈਸ਼ਨਲ ਐਸੰਬਲੀ ਦੇ ਵਿਰੋਧੀ ਧਿਰ ਨੇਤਾ ਸ਼ਾਹਬਾਜ਼ ਸ਼ਰੀਫ ਦੇ ਬੇਟੇ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਗ੍ਰਿਫਤਾਰ ਕਰਨ ਲਈ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਛਾਪਾ ਮਾਰਿਆ। ਸਥਾਨਕ ਮੀਡੀਆ ਨੇ ਇਹ ਖਬਰ ਦਿੱਤੀ ਹੈ।
ਰਾਸ਼ਟਰੀ ਜਵਾਬਦੇਹੀ ਬਿਊਰੋ ਦੀ ਇਕ ਟੀਮ ਨੇ ਸ਼ਾਹਬਾਜ਼ ਸ਼ਰੀਫ ਦਾ ਘਰ ਸਮਝੇ ਜਾ ਰਹੇ ਇਕ ਮਕਾਨ 'ਤੇ ਛਾਪਾ ਮਾਰਿਆ ਕਿਉਂਕਿ ਉਨ੍ਹਾਂ ਦਾ 44 ਸਾਲਾ ਬੇਟਾ ਹਮਜ਼ਾ ਕਥਿਤ ਰੂਪ ਨਾਲ ਇਨਕਮ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਸਹਿਯੋਗ ਨਹੀਂ ਕਰ ਰਿਹਾ ਸੀ। ਖਬਰ ਮੁਤਾਬਕ ਟੀਮ ਇਨਕਮ ਦੇ ਸਰੋਤ ਤੋਂ ਜ਼ਿਆਦਾ ਜਾਇਦਾਦ ਤੇ ਧਨ ਇਕੱਠਾ ਕਰਨ ਦੇ ਮਾਮਲੇ 'ਚ ਹਮਜ਼ਾ ਖਿਲਾਫ ਮਿਲੇ ਸਬੂਤਾਂ ਦੇ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕਰਨ ਗਈ ਸੀ।
ਐੱਨ.ਏ.ਬੀ. ਨੇ ਇਕ ਬਿਆਨ 'ਚ ਕਿਹਾ ਕਿ ਐੱਨ.ਏ.ਬੀ. ਅਧਿਕਾਰੀ ਗ੍ਰਿਫਤਾਰੀ ਦਾ ਵਾਰੰਟ ਲੈ ਕੇ ਗਏ ਸਨ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਵਾਬਦੇਹੀ ਬਿਊਰੋ ਨੂੰ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਅਗਿਆ ਲੈਣ ਦੀ ਲੋੜ ਨਹੀਂ ਹੈ। ਡਾਨ ਅਖਬਾਰ ਮੁਤਾਬਕ ਇਨਕਮ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾ ਰੱਖਣ ਦੇ ਮਾਮਲੇ ਦੇ ਅਲਾਵਾ ਹਮਜ਼ਾ ਰਮਜ਼ਾਨ ਸ਼ੂਗਰ ਮਿਲਸ ਮਾਮਲੇ 'ਚ ਵੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ।
ਪਾਕਿਸਤਾਨ 360 ਭਾਰਤੀ ਕੈਦੀਆਂ ਨੂੰ ਕਰੇਗਾ ਰਿਹਾਅ
NEXT STORY