ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਦੇ ਇਕ ਸਹਾਇਕ ਲੇਖਾ ਅਧਿਕਾਰੀ ਨੂੰ ਇਕ ਠੇਕੇਦਾਰ ਤੋਂ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਲੋਕ ਲੇਖਾ ਦਫ਼ਤਰ 'ਚ ਤਾਇਨਾਤ ਧਰਮੇਂਦਰ ਕੁਮਾਰ ਵਰਮਾ ਨੇ ਠੇਕੇਦਾਰ ਦੇ ਪੈਂਡਿੰਗ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।
ਉਨ੍ਹਾਂ ਕਿਹਾ ਕਿ ਵਰਮਾ ਨੇ ਕੁੱਲ ਬਿੱਲ ਦੀ 15 ਤੋਂ 20 ਫੀਸਦੀ ਯਾਨੀ ਲਗਭਗ 2 ਲੱਖ ਰੁਪਏ ਦੀ ਮੰਗ ਕੀਤੀ। ਸੀਬੀਆਈ ਦੇ ਇਕ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਦੋਸ਼ੀ ਅਤੇ ਹੋਰ ਅਣਪਛਾਤੇ ਵਿਅਕਤੀ ਸ਼ਿਕਾਇਤਕਰਤਾ ਤੋਂ 2 ਲੱਖ ਰੁਪਏ ਰਿਸ਼ਵਤ ਲੈਣ 'ਤੇ ਸਹਿਮਤ ਹੋ ਗਏ। ਬਿਆਨ 'ਚ ਕਿਹਾ ਗਿਆ,''ਸੀਬੀਆਈ ਨੇ 18 ਜੁਲਾਈ ਨੂੰ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਸ਼ਿਕਾਇਕਰਤਾ ਤੋਂ 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ ਲਿਆ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਉਡਾ ਦਿਆਂਗੇ CM ਦਾ ਦਫ਼ਤਰ ਤੇ ਸੂਬਾ ਸਕੱਤਰੇਤ ਕੰਪਲੈਕਸ...' ; ਇਕ E-Mail ਨੇ ਪੁਲਸ ਨੂੰ ਪਾ'ਤੀਆਂ ਭਾਜੜਾਂ
NEXT STORY