ਮੈਕਸੀਕੋ/ ਟੋਰਾਂਟੋ— ਮੈਕਸੀਕੋ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਲੋਪੇਜ ਓਬ੍ਰਾਡੋਰ ਨੇ ਕਿਹਾ ਕਿ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ (ਨਾਫਟਾ) 'ਚ ਸੁਧਾਰ ਨੂੰ ਲੈ ਕੇ ਜਾਰੀ ਗੱਲਬਾਤ ਅਟਕਦੀ ਹੈ ਤਾਂ ਸਾਡੀ ਸਰਕਾਰ ਕੈਨੇਡਾ ਨਾਲ ਦੋ-ਪੱਖੀ ਸਮਝੌਤਾ ਕਰੇਗੀ। ਉਨ੍ਹਾਂ ਕਿਹਾ,''ਅਸੀਂ ਅਮਰੀਕਾ ਅਤੇ ਕੈਨੇਡਾ ਸਰਕਾਰ ਨੂੰ ਇਕ ਸਮਝੌਤੇ 'ਤੇ ਚਲਾਉਣਾ ਚਾਹੁੰਦੇ ਹਾਂ ਤਾਂ ਕਿ ਸੰਧੀ ਤਿੰਨ-ਪੱਖੀ ਹੋ ਸਕੇ ਕਿਉਂਕਿ ਇਹ ਮੂਲ ਰੂਪ ਤੋਂ ਅਜਿਹਾ ਹੀ ਸੀ। ਜੇਕਰ ਅਮਰੀਕਾ ਅਤੇ ਕੈਨੇਡਾ ਦੀ ਸਰਕਾਰ ਇਕ ਸਮਝੌਤੇ 'ਤੇ ਨਹੀਂ ਆਉਂਦੀ ਤਾਂ ਸਾਨੂੰ ਅਮਰੀਕਾ ਨਾਲ ਦੋ-ਪੱਖੀ ਸਮਝੌਤੇ ਨੂੰ ਬਣਾ ਕੇ ਰੱਖਣਾ ਹੋਵੇਗਾ।
ਨਾਫਟਾ ਵਪਾਰ ਸੰਧੀ ਦੇ ਆਧੁਨਕੀਕਰਨ ਨੂੰ ਲੈ ਕੇ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਿਚਕਾਰ ਇਕ ਸਾਲ ਤੋਂ ਵਧੇਰੇ ਸਮੇਂ ਤਕ ਗੱਲਬਾਤ ਹੋਣ ਮਗਰੋਂ ਅਗਸਤ ਦੇ ਅਖੀਰ 'ਚ ਅਮਰੀਕਾ ਅਤੇ ਮੈਕਸੀਕੋ ਵਿਚਕਾਰ ਇਕ ਹੋਰ ਸਮਝੌਤਾ ਹੋਇਆ। ਕੁੱਝ ਦਿਨਾਂ ਬਾਅਦ ਕੈਨੇਡਾ ਨੇ 24 ਸਾਲ ਦੇ ਵਪਾਰ ਸਮਝੌਤੇ ਨੂੰ ਬੰਦ ਕਰਨ ਲਈ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਪਰ ਗੱਲਬਾਤ 'ਚ ਤਦ ਵਿਰੋਧ ਹੋਣ ਲੱਗ ਗਿਆ ਸੀ ਜਦ ਅਮਰੀਕਾ ਨੇ ਕੈਨੇਡਾ ਦੇ ਆਟੋ ਨਿਰਮਾਣ 'ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਅਮਰੀਕਾ ਅਤੇ ਕੈਨੇਡਾ ਵਿਚਕਾਰ ਅਜੇ ਵੀ ਵਿਰੋਧ ਕਾਇਮ ਹੈ ਕਿਉਂਕਿ ਦੋਵੇਂ ਹੀ ਦੇਸ਼ ਮੌਜੂਦਾ ਸ਼ਰਤਾਂ 'ਤੇ ਰਾਜ਼ੀ ਨਹੀਂ ਹਨ।
11 ਸਾਲਾ ਲੜਕੇ ਦੀਆਂ ਪਲਕਾਂ ਦੀ ਲੰਬਾਈ ਦੇਖ ਤੁਸੀਂ ਰਹਿ ਜਾਓਗੇ ਹੈਰਾਨ
NEXT STORY