ਮਿਲਾਨ, (ਸਾਬੀ ਚੀਨੀਆ)— ਸੈਂਟਰ ਇਟਲੀ ਦੇ ਸਭ ਤੋਂ ਵੱਡੇ ਅਤੇ ਪੁਰਾਣੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀ 1 ਦੀਆਂ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕ ਮਹਾਨ ਨਗਰ ਕੀਰਤਨ 12 ਮਈ ਦਿਨ ਐਤਵਾਰ ਨੂੰ ਪੂਰੀਆਂ ਖਾਲਸਾਈ ਰਿਵਾਇਤਾਂ ਤੇ ਸ਼ਾਨੋ-ਸ਼ੌਕਤ ਨਾਲ ਸਜਾਇਆ ਜਾਵੇਗਾ। ਕੁੱਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਵਲੋਂ ਸਾਰੀਆਂ ਤਿਆਰੀਆਂ ਆਰੰਭ ਕੀਤੀਆਂ ਜਾ ਚੁੱਕੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੈਂਟਰ ਇਟਲੀ ਦੇ ਇਸ ਨਗਰ ਕੀਰਤਨ 'ਚ ਸੰਗਤਾਂ ਹਰ ਸਾਲ ਦੂਰੋਂ-ਨੇੜਿਓਂ ਪੁੱਜ ਕੇ ਰੌਣਕਾਂ ਨੂੰ ਵਧਾਉਂਦੀਆਂ ਹੋਈਆਂ ਆਪਣਾ ਜੀਵਨ ਸਫਲਾ ਬਣਾਉਂਦੀਆਂ ਹਨ ।
ਇਸ ਮੌਕੇ ਗਤਕੇ ਵਾਲੇ ਸਿੰਘਾਂ ਵਲੋਂ ਗਤਕਾ ਕਲਾ ਦੇ ਜੌਹਰ ਵਿਖਾਏ ਜਾਣਗੇ ਜਦ ਕਿ ਪੁੱਜ ਰਹੇ ਜੱਥੇ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣਗੇ । ਸੇਵਾਦਾਰਾਂ ਵਲੋਂ ਇਟਾਲੀਅਨ ਭਾਸ਼ਾ 'ਚ ਪ੍ਰਕਾਸ਼ਿਤ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਬਿਲਕੁਲ ਮੁਫਤ ਵੰਡੀਆਂ ਜਾਣਗੀਆਂ।
ਮਾਰਕ ਮੋਰਗਨ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਮੁਖੀ ਨਾਮਜ਼ਦ
NEXT STORY