ਦੁਬਈ— ਪਾਕਿਸਤਾਨ ਦੇ ਭਗੌੜੇ ਸਾਬਕਾ ਰਾਸ਼ਟਰਪਤੀ ਤੇ ਫੌਜ ਮੁਖੀ, ਜੋ ਕਿ ਪਨਾਹ ਲਈ ਖੁਦ ਥਾਂ-ਥਾਂ ਲੁਕਦਾ ਫਿਰ ਰਿਹਾ ਹੈ, ਨੇ ਪੁਲਵਾਮਾ ਹਮਲੇ ਤੋਂ ਬਾਅਦ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਦੇ ਦਿਲ 'ਚ ਭਾਰਤੀ ਪ੍ਰਧਾਨ ਮੰਤਰੀ ਨਾਲੋਂ ਜ਼ਿਆਦਾ ਅੱਗ ਹੈ ਤੇ ਉਹ ਅੱਗ ਕਸ਼ਮੀਰੀਆਂ ਲਈ ਹੈ।
ਸਾਬਕਾ ਫੌਜ ਮੁਖੀ ਨੇ ਨਿਊਜ਼ ਇੰਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਬਹੁਤ ਦੁਖੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਵਾਬ ਦੇਣ ਵਾਲੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਜੇਕਰ ਮੋਦੀ ਅਜਿਹਾ ਕਰਦੇ ਹਨ ਤਾਂ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੋਵੇਗੀ। ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਪਾਕਿਸਤਾਨ 'ਤੇ ਹਮਲਾ ਕਰੋਗੇ ਤੇ ਪਾਕਿਸਤਾਨ ਚੁੱਪ ਰਹੇਗਾ ਤਾਂ ਤੁਸੀਂ ਗਲਤ ਸੋਚ ਰਹੇ ਹੋ।
ਸਾਬਕਾ ਪਾਕਿਸਤਾਨ ਫੌਜ ਮੁਖੀ ਨੇ ਕਿਹਾ ਕਿ ਸਾਡੀ ਫੌਜ ਕਮਜ਼ੋਰ ਨਹੀਂ ਹੈ। ਇਸ ਦਾ ਨਤੀਜਾ ਤੁਹਾਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਦੇ ਦਿਲ 'ਚ ਕੋਈ ਅੱਗ ਨਹੀਂ ਲੱਗੀ, ਉਸ ਤੋਂ ਕਿਸੇ ਜ਼ਿਆਦਾ ਅੱਗ ਮੇਰੇ ਦਿਲ 'ਚ ਉਦੋਂ ਲੱਗਦੀ ਹੈ ਜਦੋਂ ਹਜ਼ਾਰਾਂ ਕਸ਼ਮੀਰੀ ਮਾਰੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰ ਹਮਲੇ ਤੋਂ ਬਾਅਦ ਅਜਿਹੀਆਂ ਗੱਲਾਂ ਹੁੰਦੀਆਂ ਹਨ ਪਰ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਅਸਲੀ ਸਮੱਸਿਆ ਦਾ ਹੱਲ ਕੱਢੋ। ਭਾਰਤ ਨੂੰ ਤੱਥਾਂ ਨੂੰ ਸਮਝਣਾ ਚਾਹੀਦਾ ਹੈ। ਕਸ਼ਮੀਰ ਸਮੱਸਿਆ ਦੇ ਹੱਲ ਬਿਨਾਂ ਇਹ (ਹਮਲੇ) ਰੁਕਣ ਵਾਲਾ ਨਹੀਂ ਹੈ।
ਹਮਲੇ ਪਿੱਛੇ ਪਾਕਿ ਸਰਕਾਰ ਨਹੀਂ
ਮੁਸ਼ੱਰਫ ਨੇ ਕਿਹਾ ਕਿ ਜੈਸ਼ ਸਰਗਨੇ ਮਸੂਦ ਨੇ ਮੇਰੇ ਵੀ ਕਤਲ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਮੇਰੇ ਦਿਲ 'ਚ ਜੈਸ਼ ਲਈ ਕੋਈ ਹਮਦਰਦੀ ਨਹੀਂ ਹੈ। ਮੁਸ਼ੱਰਫ ਨੇ ਕਿਹਾ ਮੌਲਾਨਾ ਅਜ਼ਹਰ ਨੇ ਪੁਲਵਾਮਾ ਹਮਲਾ ਕਰਵਾਇਆ ਹੋਵੇਗਾ ਪਰ ਇਸ 'ਚ ਪਾਕਿਸਤਾਨ ਸਰਕਾਰ ਸ਼ਾਮਲ ਹੈ ਇਹ ਨਹੀਂ ਕਿਹਾ ਜਾ ਸਕਦਾ। ਇਸ 'ਚ ਅੰਤਰ ਹੈ। ਮੇਰਾ ਮੰਨਣਾ ਹੈ ਕਿ ਪਾਕਿਸਤਾਨ ਸਰਕਾਰ ਇਸ 'ਚ ਸ਼ਾਮਲ ਨਹੀਂ ਹੈ।
ਇਸਲਾਮਿਕ ਸਟੇਟ ਦੀ ਜਿਹਾਦੀ ਦੁਲਹਨ ਦੀ ਨਾਗਰਿਕਤਾ ਰੱਦ
NEXT STORY