ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਚੰਨ 'ਤੇ ਜਾਣ ਵਾਲੇ ਇਕ ਮਿਸ਼ਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਨਾਸਾ ਦਾ 1.35 ਲੱਖ ਕਰੋੜ ਰੁਪਏ ਦੀ ਲਾਗਤ ਵਾਲਾ ਸਪੇਸ ਲੌਂਗ ਸਿਸਟਮ ਰਾਕੇਟ (ਮੈਗਾਰਾਕੇਟ) ਨਵੰਬਰ ਵਿਚ ਲਾਂਚ ਹੋਣ ਵਾਲਾ ਹੈ। ਉਸ ਤੋਂ ਪਹਿਲਾਂ ਇਸ ਦੀ ਕੋਰ ਸਟੇਜ ਦੀ ਟੈਸਟਿੰਗ ਹੋ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ - ਭਾਰਤ ਪਹੁੰਚ ਰਹੇ ਰੱਖਿਆ ਮੰਤਰੀ ਬਲਿੰਕਨ ਨੂੰ ਅਮਰੀਕੀ ਸਾਂਸਦਾਂ ਨੇ ਕਿਸਾਨੀ ਮੁੱਦਾ ਚੁੱਕਣ ਦੀ ਕੀਤੀ ਅਪੀਲ
ਅਮਰੀਕੀ ਸਪੇਸ ਏਜੰਸੀ 8 ਮਿੰਟ ਲਈ ਇਸ ਦੇ ਚਾਰੇ ਪਾਸੇ ਆਰਐੱਸ-25 ਇੰਜਣ ਨੂੰ ਚਾਲੂ ਕਰ ਰਹੀ ਹੈ। ਇਹ ਟੈਸਟਿੰਗ ਮਿਸੀਸਿਪੀ ਸਟੇਟ ਵਿਚ ਸਟੇਨਿਸ ਸਪੇਸ ਸੈਂਟਰ ਵਿਚ ਹੋ ਰਹੀ ਹੈ। ਇਸ ਤੋਂ ਪਹਿਲਾਂ ਇਹ ਟੈਸਟਿੰਗ ਵੱਖ-ਵੱਖ ਕਾਰਨਾਂ ਕਾਰਨ ਟਾਲ ਦਿੱਤੀ ਗਈ ਸੀ। ਅਸਲ ਵਿਚ ਨਾਸਾ ਬਿਨਾਂ ਇਨਸਾਨ ਦੇ ਚੰਨ 'ਤੇ ਜਾਣ ਦੀ ਤਿਆਰੀ ਕਰ ਰਿਹਾ ਹੈ। ਇਸ ਮਿਸ਼ਨ ਦਾ ਨਾਮ ਆਰਟੇਮਿਸ ਹੈ। ਭਵਿੱਖ ਵਿਚ ਇਸ ਦੇ ਜ਼ਰੀਏ ਸਿੰਗਲ ਟ੍ਰਿਪ ਵਿਚ ਪੁਲਾੜ ਯਾਤਰੀਆਂ ਨੂੰ ਚੰਨ 'ਤੇ ਪਹੁੰਚਾਇਆ ਜਾ ਸਕੇਗਾ। ਇਹ ਨਾਸਾ ਦਾ ਦੁਨੀਆ ਦਾ ਸਭ ਤੋਂ ਤਾਕਤਵਰ ਰਾਕੇਟ ਸਿਸਟਮ ਹੈ।
ਅਮਰੀਕਾ ਨੇ ਪਾਸ ਕੀਤਾ ਨਵਾਂ ਬਿੱਲ, 5 ਲੱਖ ਭਾਰਤੀਆਂ ਦਾ ਸੁਫ਼ਨਾ ਹੋਵੇਗਾ ਪੂਰਾ
NEXT STORY