ਇੰਟਰਨੈਸ਼ਨਲ ਡੈਸਕ- ਬ੍ਰਸੇਲਜ਼ ਵਿਖੇ ਨਾਟੋ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਹੋਈ, ਜਿਸ ਦਾ ਮੁੱਖ ਏਜੰਡਾ ਰੂਸੀ ਹਵਾਈ ਉਲੰਘਣਾਵਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਵਧਾਉਣਾ ਸੀ। ਨਾਟੋ ਮਾਸਕੋ ਵੱਲੋਂ ਜੰਗ ਅਤੇ ਸ਼ਾਂਤੀ ਦੇ ਵਿਚਕਾਰ 'ਗ੍ਰੇ ਜ਼ੋਨ' ਵਿੱਚ ਪੱਛਮ ਦੀ ਪ੍ਰੀਖਿਆ ਲੈਣ ਦੇ ਡਰੋਂ ਰੱਖਿਆ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਯੂਕ੍ਰੇਨ ਲਈ ਸਮਰਥਨ
ਮੀਟਿੰਗ ਵਿੱਚ ਯੂਕ੍ਰੇਨ ਲਈ ਸਮਰਥਨ ਵਧਾਉਣ 'ਤੇ ਵੀ ਜ਼ੋਰ ਦਿੱਤਾ ਗਿਆ। ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ 31 ਨਾਟੋ ਦੇਸ਼ਾਂ ਦੇ ਆਪਣੇ ਹਮਰੁਤਬਾ ਆਗੂਆਂ ਨਾਲ ਹਿੱਸਾ ਲਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟੌਮਹਾਕ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਕੀਵ ਨੂੰ ਸਪਲਾਈ ਕਰਨ 'ਤੇ ਵਿਚਾਰ ਕਰ ਰਹੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Volodymyr Zelenskyy) ਸ਼ੁੱਕਰਵਾਰ ਨੂੰ ਟਰੰਪ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਨਗੇ।
ਮੀਟਿੰਗ ਦੌਰਾਨ, ਨੀਦਰਲੈਂਡਜ਼ ਦੇ ਰੱਖਿਆ ਮੰਤਰੀ ਰੂਬੇਨ ਬ੍ਰੇਕਲਮੈਨਸ ਨੇ ਯੂਕ੍ਰੇਨ ਲਈ 90 ਮਿਲੀਅਨ ਯੂਰੋ ਦੇ ਡਰੋਨ ਦੇਣ ਦਾ ਐਲਾਨ ਕੀਤਾ। ਐਸਟੋਨੀਆ ਵੀ PURL ਪੈਕੇਜ ਲਈ 12 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗਾ। ਬ੍ਰਿਟੇਨ ਨੇ ਆਪਣੀ ਪੂਰਬੀ ਸੈਂਟਰੀ ਮਿਸ਼ਨ ਪ੍ਰਤੀ ਵਚਨਬੱਧਤਾ ਵਧਾਉਂਦੇ ਹੋਏ ਆਪਣੇ ਜੈੱਟਾਂ ਨੂੰ ਇਸ ਸਾਲ ਦੇ ਅੰਤ ਤੱਕ ਪੋਲੈਂਡ ਉੱਪਰ ਉਡਾਣ ਭਰਦੇ ਰੱਖਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ- ਖ਼ਰਾਬ ਹੋਣ ਵਾਲੇ ਹਨ ਅਮਰੀਕਾ ਦੇ ਹਾਲਾਤ ! ਸ਼ਟਡਾਊਨ ਨੇ ਵਿਗਾੜੀ ਦੇਸ਼ ਦੀ ਚਾਲ
ਯੂਕਰੇਨ 'ਤੇ ਰੂਸੀ ਹਮਲੇ
ਇਸ ਦੌਰਾਨ ਰੂਸ ਨੇ ਰਾਤੋ-ਰਾਤ ਯੂਕ੍ਰੇਨ ਦੇ ਊਰਜਾ ਬੁਨਿਆਦੀ ਢਾਂਚੇ 'ਤੇ ਡਰੋਨਾਂ ਨਾਲ ਹਮਲਾ ਕੀਤਾ। ਰੂਸੀ ਹਮਲਿਆਂ ਕਾਰਨ ਕਈ ਖੇਤਰਾਂ, ਜਿਨ੍ਹਾਂ ਵਿੱਚ ਸੁਮੀ, ਖਾਰਕੀਵ, ਪੋਲਟਾਵਾ ਅਤੇ ਦਨੀਪ੍ਰੋਪੇਤ੍ਰੋਵਸਕ ਸ਼ਾਮਲ ਹਨ, ਵਿੱਚ ਬਿਜਲੀ ਸਪਲਾਈ ਸੀਮਤ ਹੋ ਗਈ ਜਾਂ ਕੱਟ ਲੱਗ ਗਏ। ਸਥਿਤੀ ਵਿਗੜਨ ਕਾਰਨ ਖਾਰਕੀਵ ਖੇਤਰ ਦੇ ਕਈ ਪਿੰਡਾਂ ਤੋਂ ਪਰਿਵਾਰਾਂ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ ਗਿਆ ਹੈ।
ਸਪੇਨ 'ਤੇ ਟਰੰਪ ਦਾ ਦਬਾਅ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਟੋ ਦੀ ਰੱਖਿਆ 'ਤੇ ਖਰਚ ਨੂੰ 5 ਫ਼ੀਸਦੀ ਤੱਕ ਨਾ ਵਧਾਉਣ ਕਾਰਨ ਸਪੇਨ ਨੂੰ ਟੈਰਿਫ ਰਾਹੀਂ ਵਪਾਰਕ ਸਜ਼ਾ ਦੇਣ ਦੀ ਧਮਕੀ ਦਿੱਤੀ ਹੈ। ਸਪੇਨ ਦੇ ਵਿਦੇਸ਼ ਮੰਤਰੀ ਜੋਸੇ ਮੈਨੁਅਲ ਅਲਬਾਰੇਸ ਨੇ ਸਪੇਨ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਸਪੇਨ 32-ਮੈਂਬਰੀ ਗਠਜੋੜ ਦਾ ਇੱਕੋ ਇੱਕ ਦੇਸ਼ ਹੈ ਜਿਸ ਨੇ 5 ਫ਼ੀਸਦੀ ਵਧਾਉਣ ਦੀ ਵਚਨਬੱਧਤਾ ਨਹੀਂ ਕੀਤੀ, ਸਗੋਂ 2.1 ਫ਼ੀਸਦੀ ਤੱਕ ਖਰਚ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ- 65 ਲੱਖ ਦੀ ਕਾਰ ਨੂੰ ਲੱਗ ਗਈ ਅੱਗ ! ਡਰਾਈਵਰ ਨੇ ਅੰਦਰ ਹੀ ਤੋੜਿਆ ਦਮ ; ਮੂਧੇ ਮੂੰਹ ਡਿੱਗੇ ਕੰਪਨੀ ਦੇ ਸ਼ੇਅਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ 7ਵੀਂ ਵਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਲਈ ਚੁਣਿਆ ਗਿਆ
NEXT STORY