ਮਾਸਕੋ-ਰੂਸ ਤੇ ਯੂਕ੍ਰੇਨ ਦਰਮਿਆਨ ਜੰਗ ਜਾਰੀ ਦਾ ਅੱਜ 9ਵਾਂ ਦਿਨ ਹੈ, ਹਾਲਾਤ ਕਾਫ਼ੀ ਖਰਾਬ ਹਨ। ਹਾਲਾਂਕਿ ਅਜੇ ਤੱਕ ਰੂਸੀ ਫੌਜ ਰਾਜਧਾਨੀ ਕੀਵ 'ਤੇ ਕਬਜ਼ਾ ਨਹੀਂ ਕਰ ਸਕੀ ਹੈ। ਉਥੇ, ਰੂਸੀ ਇੰਟੈਲੀਜੈਂਸੀ ਨੇ ਚਿਤਾਵਨੀ ਦਿੱਤੀ ਹੈ ਕਿ ਨਾਟੋ ਦੇਸ਼ ਯੂਕ੍ਰੇਨ 'ਚ ਅੱਤਵਾਦੀ ਲੜਾਈ ਭੇਜ ਰਹੇ ਹਨ।ਇਸ ਤੋਂ ਪਹਿਲਾਂ ਅੱਜ ਸਵੇਰੇ ਯੂਕ੍ਰੇਨ 'ਚ Zaporizhzhia Oblast ਸੂਬੇ ਦੇ ਐਨਰਹੋਦਰ ਸ਼ਹਿਰ 'ਚ ਰੂਸ ਨੇ ਵੱਡਾ ਹਮਲਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਯੂਕ੍ਰੇਨੀ ਨਾਗਰਿਕਾਂ ਲਈ ਫੈਮਿਲੀ ਵੀਜ਼ਾ ਯੋਜਨਾ ਕੀਤੀ ਸ਼ੁਰੂ
ਰੂਸ ਨੇ ਡੇਨੋਤਸਕ ਖੇਤਰ ਦੇ ਹੋਰਲੀਵਕਾ ਅਤੇ ਯਾਸੀਨੁਵਾਤਾ ਦੇ ਰਿਹਾਇਸ਼ੀ ਖੇਤਰਾਂ ਨੂੰ ਵੀ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰੂਸੀ ਮੀਡੀਆ ਦਾ ਦਾਅਵਾ ਕੀਤਾ ਹੈ ਕਿ ਜ਼ੇਲੇਂਸਕੀ ਯੂਕ੍ਰੇਨ ਛੱਡ ਕੇ ਪੋਲੈਂਡ ਪਹੁੰਚ ਗਏ ਹਨ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਲ ਸਾਊਦ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਇਹ ਨੋਟ ਕੀਤਾ ਗਿਆ ਕਿ ਓਪੇਕ+ ਦੇ ਮੈਂਬਰ ਦੇਸ਼ ਗਲੋਬਲ ਤੇਲ ਬਾਜ਼ਾਰ 'ਚ ਸਥਿਰਤਾ ਯਕੀਨੀ ਕਰਨ 'ਚ ਮਦਦ ਕਰਨ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਲਗਾਤਾਰ ਪੂਰਾ ਕਰ ਰਹੇ ਹਨ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ਦੇ ਜੰਗਲਾਂ 'ਚ ਲੱਗੀ ਅੱਗ, ਹਜ਼ਾਰਾਂ ਲੋਕ ਹੋਏ ਆਪਣੇ ਘਰ ਛੱਡਣ ਨੂੰ ਮਜਬੂਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਬ੍ਰਿਟੇਨ ਨੇ ਯੂਕ੍ਰੇਨੀ ਨਾਗਰਿਕਾਂ ਲਈ ਫੈਮਿਲੀ ਵੀਜ਼ਾ ਯੋਜਨਾ ਕੀਤੀ ਸ਼ੁਰੂ
NEXT STORY