ਮਿਲਾਨ (ਸਾਬੀ ਚੀਨੀਆ)- ਆਸਟਰੀਆ ਦੇ ਸ਼ਹਿਰ ਵਿਆਨਾ ਵਿਖੇ ਕਰਵਾਏ ਗਏ ਬਹੁਪੱਖੀ ਸੁੰਦਰਤਾ ਮੁਕਾਬਲੇ ਦੌਰਾਨ ਫਾਈਨਲ ਮੁਕਾਬਲੇ ’ਚ ‘ਮਿਸ ਪੰਜਾਬਣ ਆਸਟਰੀਆ’ ਦਾ ਖਿਤਾਬ ਨਵਦੀਪ ਕੌਰ ਨੇ ਜਿੱਤ ਲਿਆ ਅਤੇ ਬਲਜਿੰਦਰ ਕੌਰ 'ਮਿਸਿਜ਼ ਪੰਜਾਬਣ ਆਸਟਰੀਆ' ਐਲਾਨੀ ਗਈ। ਲੜਕੀਆਂ ਦੇ ਗਿਆਨ, ਸੁੰਦਰਤਾ ਤੇ ਵੱਖ-ਵੱਖ ਗੁਣਾਂ ’ਤੇ ਆਧਾਰਿਤ ਕਰਵਾਏ ਗਏ ਇਸ ਮੁਕਾਬਲੇ ਦੌਰਾਨ ਪੂਰੇ ਆਸਟਰੀਆ ਤੋਂ ਵੱਡੀ ਗਿਣਤੀ ਵਿਚ ਪੰਜਾਬਣਾਂ ਨੇ ਭਾਗ ਲਿਆ।
ਸਿੰਘ ਡਿਜੀਟਲ ਹਾਊਸ ਦੇ ਫਾਊਂਡਰ ਰਣਜੀਤ ਸਿੰਘ ਧਾਲੀਵਾਲ ਅਤੇ ਚੀਫ ਡਾਇਰੈਕਟਰ ਮਨਦੀਪ ਸਿੰਘ ਸੈਣੀ ਵੱਲੋਂ ਸਹਿਯੋਗੀਆਂ ਦੇ ਵਡਮੁੱਲੇ ਸਹਿਯੋਗ ਨਾਲ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਮਿਸਿਜ਼ ਕੈਟਾਗਰੀ ਵਿਚ ਨੀਤੂ ਸ਼ਰਮਾ ਫਸਟ ਰਨਰਅੱਪ ਰਹੀ ਤੇ ਸੋਨਿਕਾ ਬਲ ਅਤੇ ਰਜਨੀ ਸਹੋਤਾ ਸੈਕਿੰਡ ਰਨਰਅੱਪ ਰਹੀਆਂ।
ਅਮਰੀਕਾ ’ਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ’ਚ 470 ਫੀਸਦੀ ਦਾ ਵਾਧਾ
NEXT STORY