ਜਲੰਧਰ (ਇੰਟ.)- ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਵਿਚਾਲੇ ਇਕ ਅਧਿਐਨ ’ਚ ਖੁਲਾਸਾ ਹੋਇਆ ਹੈ ਕਿ 5 ਸਾਲ ’ਚ ਅਮਰੀਕਾ ’ਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ’ਚ 470 ਫੀਸਦੀ ਦਾ ਵਾਧਾ ਹੋਇਆ ਹੈ। ਜੌਨਸ ਹਾਪਕਿੰਸ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ 2018 ’ਚ ਸ਼ਰਨ ਲੈਣ ਲਈ ਅਰਜ਼ੀਆਂ 9,000 ਤੋਂ ਵਧ ਕੇ 2023 ’ਚ 51,000 ਹੋ ਗਈਆਂ ਹਨ। ਹਾਲਾਂਕਿ ਅਮਰੀਕੀ ਸਰਕਾਰ ਵੱਲੋਂ 2022 ’ਚ ਮੁਹੱਈਆ ਕਰਵਾਏ ਗਏ ਤਾਜ਼ਾ ਅੰਕੜਿਆਂ ਅਨੁਸਾਰ 2016 ਤੋਂ ਬਾਅਦ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਭਾਰਤੀਆਂ ਦੀ ਆਬਾਦੀ ’ਚ 60 ਫੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼, ਕਾਰ ਦੀ ਲਪੇਟ 'ਚ ਆਉਣ ਨਾਲ ਭਾਰਤੀ ਸਾਈਕਲਿਸਟ ਦੀ ਮੌਤ
ਖਤਰੇ ਦੇ ਦਾਅਵੇ ਤੋਂ ਮਿਲਦੀ ਹੈ ਸ਼ਰਨ
ਸ਼ਰਨ ਲੈਣ ਲਈ ਬੇਨਤੀਆਂ ਤੋਂ ਪਤਾ ਲੱਗਦਾ ਹੈ ਕਿ ਭਾਰਤੀਆਂ ਵੱਲੋਂ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਜਾਣ ਦੀਆਂ ਕੋਸ਼ਿਸ਼ਾਂ ’ਚ ਵਾਧਾ ਹੋ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਸਰਹੱਦ ’ਤੇ ਫੜੇ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਦੇਸ਼ ਵਿਚ ਖਤਰੇ ਦੇ ਡਰ ਦਾ ਹਵਾਲਾ ਦਿੰਦਿਆਂ ਸ਼ਰਨ ਲੈਣ ਦੀ ਇਜਾਜ਼ਤ ਦਿੰਦੀ ਹੈ।
ਏ. ਬੀ. ਬੁੱਦੀਮਨ ਤੇ ਦੇਵੇਸ਼ ਕਪੂਰ ਨੇ ਆਪਣੇ ਸ਼ੋਧ ਪੇਪਰ ’ਚ ਲਿਖਿਆ ਹੈ ਕਿ ਜੋ ਲੋਕ ਇਸ ਸ਼ੁਰੂਆਤੀ ਜਾਂਚ ’ਚ ਸਫਲ ਹੋ ਜਾਂਦੇ ਹਨ, ਉਨ੍ਹਾਂ ਨੂੰ ਇਮੀਗ੍ਰੇਸ਼ਨ ਅਦਾਲਤ ਵਿਚ ਆਪਣਾ ਸ਼ਰਨ ਕੇਸ ਪੇਸ਼ ਕਰਨ ਦੀ ਇਜਾਜ਼ਤ ਹੁੰਦੀ ਹੈ। ਇਸ ਕਾਨੂੰਨੀ ਵਿਵਸਥਾ ਦੇ ਨਤੀਜੇ ਵਜੋਂ ਅਕਸਰ ਸਰਹੱਦ ’ਤੇ ਸ਼ਰਨ ਅਰਜ਼ੀਆਂ ਵਿਚ ਵਾਧਾ ਹੁੰਦਾ ਹੈ। ਇਹ ਪੈਟਰਨ ਹਾਲ ਹੀ ’ਚ ਅਮਰੀਕਾ ਵਿਚ ਭਾਰਤੀਆਂ ਵੱਲੋਂ ਸ਼ਰਨ ਅਰਜ਼ੀਆਂ ਵਿਚ ਹੋਏ ਵਾਧੇ ਵਿਚ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ: ਟਰੰਪ ਨੇ ਭਾਰਤ ਸਮੇਤ ਸਾਰੇ ਦੇਸ਼ਾਂ 'ਤੇ ਲਗਾਇਆ 'Reciprocal' ਟੈਰਿਫ
ਕੈਨੇਡਾ, ਯੂ. ਕੇ. ਤੇ ਆਸਟ੍ਰੇਲੀਆ ’ਚ ਵੀ ਵਧੀਆਂ ਅਰਜ਼ੀਆਂ
ਹਾਲਾਂਕਿ ਬੁੱਦੀਮਨ ਤੇ ਕਪੂਰ ਨੇ ਕਿਹਾ ਕਿ ਸ਼ਰਨ ਬੇਨਤੀਆਂ ਵਿਚ ਮਹੱਤਵਪੂਰਨ ਵਾਧੇ ਦੇ ਬਾਵਜੂਦ ਸਭ ਤੋਂ ਤਾਜ਼ੇ ਅਧਿਕਾਰਤ ਅੰਕੜੇ ਅਮਰੀਕਾ ਵਿਚ ਅਣਅਧਿਕਾਰਤ ਭਾਰਤੀ ਆਬਾਦੀ ਵਿਚ ਯੋਜਨਾਬੱਧ ਵਾਧੇ ਦਾ ਸਬੂਤ ਦਿੰਦੇ ਹਨ। ਨਾ ਸਿਰਫ਼ ਅਮਰੀਕਾ ਸਗੋਂ ਕੈਨੇਡਾ, ਯੂ. ਕੇ. ਤੇ ਆਸਟ੍ਰੇਲੀਆ ’ਚ ਵੀ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਵਿਸ਼ਵਵਿਆਪੀ ਤਾਲਾਬੰਦੀ ਕਾਰਨ ਗਿਰਾਵਟ ਤੋਂ ਬਾਅਦ 2021 ਤੋਂ ਭਾਰਤ ਤੋਂ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਕਿ ਸ਼ਰਨ ਬੇਨਤੀਆਂ ’ਚ ਇਹ ਵਾਧਾ ਅਮਰੀਕਾ ’ਚ ਹੁਣ ਤੱਕ ਸਭ ਤੋਂ ਵੱਧ ਮਹੱਤਵਪੂਰਨ ਹੈ, ਇਹ ਰੁਝਾਨ ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਵਿਚ ਵੀ ਸਪੱਸ਼ਟ ਹੈ, ਜਿੱਥੇ ਭਾਰਤੀ ਸਾਰੇ ਸ਼ਰਨਾਰਥੀਆਂ ਦੇ ਸਭ ਤੋਂ ਵੱਡੇ ਮੂਲ ਸਮੂਹਾਂ ’ਚੋਂ ਇਕ ਹਨ। ਹਾਲਾਂਕਿ ਅਮਰੀਕਾ ਵਿਚ ਸਭ ਤੋਂ ਤੇਜ਼ ਵਾਧਾ ਹੋਇਆ ਹੈ, ਜਦਕਿ ਕੈਨੇਡਾ ਅਗਲਾ ਪਸੰਦੀਦਾ ਸਥਾਨ ਰਿਹਾ, ਜਿਥੇ 2023 ’ਚ 11,500 ਭਾਰਤੀਆਂ ਨੇ ਸ਼ਰਨ ਮੰਗੀ ਸੀ।
ਇਹ ਵੀ ਪੜ੍ਹੋ: ਭਾਰਤ ਨੂੰ ਮਿਲਣਗੇ F-35 ਲੜਾਕੂ ਜਹਾਜ਼, PM ਮੋਦੀ ਨਾਲ ਮੁਲਾਕਾਤ ਮਗਰੋਂ ਟਰੰਪ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼, ਕਾਰ ਦੀ ਲਪੇਟ 'ਚ ਆਉਣ ਨਾਲ ਭਾਰਤੀ ਸਾਈਕਲਿਸਟ ਦੀ ਮੌਤ
NEXT STORY