ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਪਣੇ ਛੋਟੇ ਭਰਾ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਬਾਰੇ ਨਕਾਰਾਤਮਕ ਟਿੱਪਣੀਆਂ ਤੋਂ ਦੂਰ ਬਣਾ ਲਈ ਹੈ। ਨਾਲ ਹੀ, ਉਨ੍ਹਾਂ ਨੇ ਇਸ ਨੂੰ ‘ਗੁੰਮਰਾਹ ਕਰਨ ਵਾਲਾ ਅਤੇ ਗ਼ਲਤ’ ਦੱਸਿਆ। ਨਵਾਜ਼ ਲੰਡਨ ’ਚ ਰਹਿ ਰਹੇ ਹਨ, ਜਿੱਥੇ ਉਹ 2019 ’ਚ ਇਲਾਜ ਲਈ ਗਏ ਸਨ। ਉਨ੍ਹਾਂ ਨੇ ਦੇਸ਼ ’ਚ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਨੇਤਾ ਆਬਿਦ ਸ਼ੇਰ ਅਲੀ ਵੱਲੋਂ ਕੀਤੀ ਤਾਜ਼ਾ ਟਿੱਪਣੀ ਅਤੇ ਗੱਠਜੋੜ ਸਰਕਾਰ ਦੀ ਵਧਦੀ ਆਲੋਚਨਾ ਦੇ ਮੱਦੇਨਜ਼ਰ ਟਵਿੱਟਰ ਦਾ ਸਹਾਰਾ ਲਿਆ। ਨਵਾਜ਼ (72) ਨੇ ਵੀਰਵਾਰ ਰਾਤ ਨੂੰ ਉਮੀਦ ਜਤਾਈ ਕਿ ਸ਼ਾਹਬਾਜ਼ (70) ਦੇਸ਼ ਨੂੰ ਮੌਜੂਦਾ ਸਮੱਸਿਆਵਾਂ ਤੋਂ ਬਾਹਰ ਕੱਢਣਗੇ। ਉਨ੍ਹਾਂ ਕਿਹਾ ਕਿ “ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਬਾਰੇ ਜਿਨ੍ਹਾਂ ਨਕਾਰਾਤਮਕ ਟਿੱਪਣੀਆਂ ਨਾਲ ਮੈਨੂੰ ਜੋੜਿਆ ਗਿਆ ਹੈ, ਉਹ ਗੁੰਮਰਾਹ ਕਰਨ ਵਾਲੀਆਂ ਅਤੇ ਗ਼ਲਤ ਹਨ। ਪੀ.ਐੱਮ.ਐੱਲ.-ਐੱਨ. ਮੁਖੀ ਨੇ ਕਿਹਾ, ‘‘ਸਭ ਤੋਂ ਚੁਣੌਤੀਪੂਰਨ ਹਾਲਾਤ ’ਚ ਸ਼ਾਹਬਾਜ਼ ਸ਼ਰੀਫ਼ ਵੱਲੋਂ ਕੀਤੇ ਗਏ ਗੰਭੀਰ ਅਤੇ ਅਣਥੱਕ ਯਤਨ ਸਾਰਥਿਕ ਸਾਬਤ ਹੋਣਗੇ ਅਤੇ ਉਹ ਇਮਰਾਨ ਖ਼ਾਨ ਵੱਲੋਂ ਪੈਦਾ ਕੀਤੇ ਸੰਕਟ ’ਚੋਂ ਦੇਸ਼ ਨੂੰ ਬਾਹਰ ਕੱਢਣਗੇ।’’
ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਕਿ ਉਹ ਕਿਸ ਟਿੱਪਣੀ ਦਾ ਸੰਦਰਭ ਦੇ ਰਹੇ ਹਨ ਪਰ ਉਨ੍ਹਾਂ ਦੇ ਬਿਆਨ ਨਾਲ ਪਾਰਟੀ ਦੇ ਸੱਤਾ ’ਚ ਆਉਣ ਤੋਂ ਬਾਅਦ ਇਸ ਦੇ ਅੰਦਰ ਵਧਦਾ ਤਣਾਅ ਪ੍ਰਦਰਸ਼ਿਤ ਹੋਇਆ ਹੈ। ਵਰਣਨਯੋਗ ਹੈ ਕਿ ਸ਼ਰੀਫ਼ ਦੇ ਰਿਸ਼ਤੇਦਾਰ ਅਲੀ ਨੇ ਬਿਜਲੀ ਦੀਆਂ ਦਰਾਂ ’ਚ ਵਾਧੇ ਸਮੇਤ ਵਿੱਤ ਮੰਤਰੀ ਮਿਫਤ ਇਸਮਾਈਲ ਦੀਆਂ ਉਨ੍ਹਾਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਉਨ੍ਹਾਂ (ਮੰਤਰੀ ਦੀ) ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਹੋਰ ਨੇਤਾਵਾਂ ਦੀ ਮੌਜੂਦਗੀ ’ਚ ਪ੍ਰੈੱਸ ਸੰਮੇਲਨ ’ਚ ਕਿਹਾ, ‘‘ਮੈਂ ਮੀਆਂ ਨਵਾਜ਼ ਸ਼ਰੀਫ ਨੂੰ ਦਖਲ ਦੇਣ ਅਤੇ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।’’ ਉਹ (ਅਲੀ) ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਦੇ ਵਿਸ਼ਵਾਸਪਾਤਰ ਮੰਨੇ ਜਾਂਦੇ ਹਨ।
ਕੋਰੋਨਾ ਟੀਕੇ ਦੀ ਤਕਨੀਕ ਦੇ ਪੇਮੈਂਟ ਨੂੰ ਲੈ ਕੇ ਮਾਡਰਨਾ ਨੇ ਫਾਈਜ਼ਰ ਵਿਰੁੱਧ ਕੀਤਾ ਮੁਕੱਦਮਾ
NEXT STORY