ਕਾਠਮੰਡੂ-ਨੇਪਾਲ ਨੂੰ ਐਤਵਾਰ ਕੋਵੈਕਸ ਪਹਿਲ ਤਹਿਤ ਮੇਡ-ਇਨ-ਇੰਡੀਆ ਕੋਵਿਡ-19 ਵੈਕਸੀਨ ਦੀਆਂ 348,000 ਖੁਰਾਕਾਂ ਮਿਲੀਆਂ। ਨੇਪਾਲ 'ਚ ਭਾਰਤ ਦੇ ਦੂਤਘਰ ਨੇ ਟਵੀਟ ਕੀਤਾ ਕਿ ਭਾਰਤ ਵੱਲੋਂ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਨਿਰਮਿਤ ਐਸਟ੍ਰਾਜੇਨੇਕਾ 'ਕੋਵਿਡਸ਼ੀਲਡ ਟੀਕੇ ਦੀਆਂ 348,000 ਖੁਰਾਕ ਮਿਲੀਆਂ।
ਇਸ ਦੇ ਨਾਲ ਹੀ 350,000 ਸਿਰਿੰਜ਼ ਅਤੇ 3500 ਵੈਕਸੀਨ ਸੁਰੱਖਿਆ ਬਕਸੇ ਵੀ ਕਾਠਮੰਡੂ ਪਹੁੰਚੇ। ਦੱਸ ਦੇਈਏ ਕਿ 'ਕੋਵੈਕਸ' ਪਹਿਲ ਦਾ ਮਕਸਦ ਕੋਵਿਡ-19 ਟੀਕੇ ਦੇ ਵਿਕਾਸ ਅਤੇ ਉਤਪਾਦਨ ਦੇ ਕੰਮ 'ਚ ਤੇਜ਼ੀ ਲਿਆਉਣਾ ਅਤੇ ਦੁਨੀਆ 'ਚ ਹਰੇਕ ਦੇਸ਼ ਤੱਕ ਸਮਾਨਤਾ ਨਾਲ ਟੀਕੇ ਮੁਹੱਈਆ ਕਰਵਾਉਣਾ ਹੈ। ਪਿਛਲੇ ਦਿਨੀਂ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਕੋਵਿਡ-19 ਦਾ ਟੀਕਾ ਮੁਹੱਈਆ ਕਰਵਾਉਣ ਲਈ ਕੋਵੈਕਸ ਪ੍ਰੋਗਰਾਮ ਦਾ ਸਮਰਥਨ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਸੀ।
ਇਹ ਵੀ ਪੜ੍ਹੋ- ਸਵਾਲ ਪੁੱਛਣ 'ਤੇ ਭੜਕੇ ਥਾਈ PM, ਪੱਤਰਕਾਰਾਂ 'ਤੇ ਛਿੜਕਿਆ ਸੈਨੇਟਾਈਜ਼ਰ
ਇਸ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਵਿਸ਼ਵ ਦੀ ਭਲਾਈ ਲਈ ਸਰੋਤਾਂ, ਅਨੁਭਵ ਅਤੇ ਗਿਆਨ ਸਾਂਝਾ ਕਰਨ ਨੂੰ ਲੈ ਕੇ ਵਚਨਬੱਧ ਹਨ। ਦੱਸ ਦੇਈਏ ਕਿ ਐਤਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਭਾਰਤ ਵੱਲੋਂ ਨਿਰਮਿਤ ਕੋਵਿਡ-19 ਰੋਕੂ 'ਕੋਵਿਡਸ਼ੀਲਡ' ਟੀਕੇ ਦੀ ਖੁਰਾਕ ਲਈ।
ਇਹ ਵੀ ਪੜ੍ਹੋ- ਪੁਲਸ ਤਸ਼ੱਦਦ ਤੋਂ ਬਾਅਦ ਵੀ ਮਿਆਂਮਾਰ 'ਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬਲਿੰਕੇਨ ਨੇ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਬਹਾਲੀ ਲਈ ਦਿੱਤੇ ਸੁਝਾਅ
NEXT STORY