ਜਲੰਧਰ (ਵਰੁਣ)-ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਣ ਲਈ ਇਕ ਨੌਜਵਾਨ ਨੇ ਜਲੰਧਰ ਦੇ ਪ੍ਰਸਿੱਧ ਧਾਰਮਿਕ ਅਸਥਾਨ ’ਤੇ ਜਾ ਕੇ ਅਸ਼ਲੀਲ ਕੰਟੈਂਟ ਜੋੜ ਕੇ ਰੀਲਾਂ ਬਣਾ ਕੇ ਵਾਇਰਲ ਕਰ ਦਿੱਤੀਆਂ। ਨੌਜਵਾਨ ਨੇ ਭਗਵਾਨ ਸ਼ਿਵ ਬਾਰੇ ਵੀ ਅਪਮਾਨਜਨਕ ਟਿੱਪਣੀ ਕੀਤੀ। ਜਿਉਂ ਹੀ ਇਹ ਵੀਡੀਓ ਹਿੰਦੂ ਸੰਗਠਨਾਂ ਤੱਕ ਪਹੁੰਚੀ ਤਾਂ ਵੱਖ-ਵੱਖ ਹਿੰਦੂ ਸੰਗਠਨਾਂ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ:ਕਹਿਰ ਓ ਰੱਬਾ! ਪੰਜਾਬ 'ਚ ਦੋ ਸਕੇ ਭਰਾਵਾਂ ਦੀ ਸੱਪ ਦੇ ਡੰਗਣ ਕਾਰਨ ਮੌਤ, ਤੜਫ਼-ਤਰਫ਼ ਕੇ ਨਿਕਲੀ ਜਾਨ

ਜਾਣਕਾਰੀ ਦਿੰਦੇ ਰੋਹਿਤ ਜੋਸ਼ੀ (ਸ਼ਿਵ ਸੈਨਾ ਸ਼ਿੰਦੇ ਗਰੁੱਪ), ਸੁਨੀਲ ਕੁਮਾਰ ਬੰਟੀ (ਸ਼ਿਵ ਸੈਨਾ ਲਾਇਨ), ਵਿਨੈ ਕਪੂਰ (ਹਿੰਦੁਸਤਾਨ ਸ਼ਿਵ ਸੈਨਾ) ਅਤੇ ਹੋਰ ਹਿੰਦੂ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵ੍ਹਟਸਐਪ ’ਤੇ ਕੁਝ ਵੀਡੀਓਜ਼ ਮਿਲੀਆਂ ਹਨ, ਜਿਨ੍ਹਾਂ ਵਿਚ ਇਕ ਨੌਜਵਾਨ ਨਾਬਾਲਗ ਕੁੜੀਆਂ ਨੂੰ ਨਾਲ ਲੈ ਕੇ ਪ੍ਰਸਿੱਧ ਧਾਰਮਿਕ ਅਸਥਾਨ ’ਤੇ ਜਾ ਕੇ ਐਂਕਰਿੰਗ ਕਰ ਰਿਹਾ ਹੈ। ਸਾਰੇ ਵੀਡੀਓਜ਼ ਵਿਚ ਅਸ਼ਲੀਲ ਕੰਟੈਂਟ ਸਨ, ਜਦਕਿ ਭਗਵਾਨ ਸ਼ਿਵ ਬਾਰੇ ਵੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਇਕ ਪ੍ਰਸਿੱਧ ਧਾਰਮਿਕ ਅਸਥਾਨ ’ਤੇ ਅਜਿਹੀਆਂ ਵੀਡੀਓਜ਼ ਬਣਾਉਣਾ ਸ਼ੋਭਾ ਨਹੀਂ ਦਿੰਦਾ, ਜਿਸ ਨਾਲ ਧਾਾਰਮਿਕ ਅਸਥਾਨ ਦੀ ਸ਼ਾਨ ਨੂੰ ਠੇਸ ਪਹੁੰਚੀ। ਥਾਣਾ ਨੰਬਰ 8 ਵਿਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਿੰਦੂ ਸੰਗਠਨਾਂ ਨੇ ਮੰਗ ਕੀਤੀ ਕਿ ਅਜਿਹੇ ਵਿਅਕਤੀਆਂ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਜਾਵੇ ਤਾਂ ਕਿ ਭਵਿੱਖ ਵਿਚ ਕੋਈ ਵੀ ਕਿਸੇ ਵੀ ਧਾਰਮਿਕ ਅਸਥਾਨ ’ਤੇ ਅਜਿਹੀਆਂ ਹਰਕਤਾਂ ਨਾ ਕਰ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ, ਕੰਬਿਆ ਇਲਾਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਦੀਆਂ ਦੇ OPD ਦੇ ਸਮੇਂ 'ਚ ਬਦਲਾਅ, ਚੰਡੀਗੜ੍ਹ ਦੇ ਇਨ੍ਹਾਂ ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ
NEXT STORY