ਦੋਹਾ (ਭਾਸ਼ਾ)- ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਥਾਨੀ ਨੇ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੋਹਾ ਵਿਚ ਹਮਾਸ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਨਾਲ ਗਾਜ਼ਾ ’ਚ ਬੰਧਕਾਂ ਦੀ ਰਿਹਾਈ ਦੀ ‘ਹਰ ਉਮੀਦ ਖਤਮ’ ਕਰ ਦਿੱਤੀ ਹੈ।
ਸ਼ੇਖ ਮੁਹੰਮਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਤਿੱਖਾ ਬਿਆਨ ਦਿੱਤਾ। ਇਹ ਇਜ਼ਰਾਈਲੀ ਹਮਲੇ ਨੂੰ ਲੈ ਕੇ ਖਾੜੀ ਦੇਸ਼ਾਂ, ਖਾਸ ਕਰ ਕੇ ਅਰਬ ਦੇਸ਼ਾਂ ਦੇ ਅੰਦਰ ਵਧਦੇ ਅਸੰਤੋਸ਼ ਨੂੰ ਦਰਸਾਉਂਦਾ ਹੈ। ਇਸ ਹਮਲੇ ਵਿਚ ਘੱਟੋ-ਘੱਟ 6 ਲੋਕ ਮਾਰੇ ਗਏ ਸਨ।
ਬੁੱਧਵਾਰ ਦੇਰ ਰਾਤ ਇਕ ਇੰਟਰਵਿਊ ’ਚ ਸ਼ੇਖ ਮੁਹੰਮਦ ਨੇ ਕਿਹਾ, ‘ਹਮਲੇ ਦੇ ਦਿਨ ਸਵੇਰੇ ਮੈਂ ਇਕ ਬੰਧਕ ਦੇ ਪਰਿਵਾਰ ਨੂੰ ਮਿਲਿਆ। ਉਹ ਪੂਰੀ ਤਰ੍ਹਾਂ ਜੰਗਬੰਦੀ ਅਤੇ ਵਿਚੋਲਗੀ ’ਤੇ ਨਿਰਭਰ ਸੀ। ਉਸ ਕੋਲ ਹੋਰ ਕੋਈ ਉਮੀਦ ਨਹੀਂ ਸੀ ਪਰ ਮੈਨੂੰ ਲੱਗਦਾ ਹੈ ਕਿ ਨੇਤਨਯਾਹੂ ਨੇ ਜੋ ਕੀਤਾ, ਉਸ ਨੇ ਬੰਧਕਾਂ ਦੀ ਰਿਹਾਈ ਦੀ ਹਰ ਉਮੀਦ ਖਤਮ ਕਰ ਦਿੱਤੀ ਹੈ।’
ਹਾਈ ਸਕੂਲ 'ਚ ਮੁੰਡੇ ਨੇ ਵਿਦਿਆਰਥੀਆਂ ਨੂੰ ਮਾਰ 'ਤੀਆਂ ਗੋਲੀਆਂ
NEXT STORY