ਫਰੈਡਰਿਕਸ਼ਨ— ਕੈਨੇਡਾ ਦੇ ਸਭ ਤੋਂ ਘੱਟ ਉਮਰ ਦੇ ਪ੍ਰੀਮੀਅਰ ਬਰੀਅਨ ਗਾਲਾਂਟ ਨੇ ਟਵਿੱਟਰ 'ਤੇ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ ਹੈ। 34 ਸਾਲਾ ਗਾਲਾਂਟ, ਨਿਊ ਬਰੰਸਵਿਕ ਦੇ ਪ੍ਰੀਮੀਅਰ ਹਨ। ਉਹ ਕੈਨੇਡੀਅਨ ਹੈਰੀਟੇਜ (ਕੈਨੇਡਾ ਦੀਆਂ ਵਿਰਾਸਤਾਂ) ਵਿਭਾਗ 'ਚ ਕੰਮ ਕਰ ਰਹੀ 27 ਸਾਲਾ ਕੈਰੀਨ ਲਾਵੋਈ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ।
ਗਾਲਾਂਟ ਨੇ ਟਵਿੱਟਰ 'ਤੇ ਆਪਣੀ ਮੰਗਣੀ ਦਾ ਐਲਾਨ ਕਰਦੇ ਹੋਏ ਲਿਖਿਆ ਕਿ 'ਕੈਰੀਨ ਨੇ ਆਪਣੀ ਅਗਲੀ ਸਾਰੀ ਜ਼ਿੰਦਗੀ ਮੇਰੇ ਨਾਲ ਬਿਤਾਉਣ ਲਈ ਹਾਂ ਕਰ ਦਿੱਤੀ ਹੈ।' ਇਸ ਦੇ ਨਾਲ ਉਨ੍ਹਾਂ ਨੇ ਕੈਰੀਨ ਨਾਲ ਆਪਣੀ ਇਕ ਪਿਆਰ ਭਰੀ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਕੈਰੀਨ ਨੂੰ ਬਾਹਾਂ ਵਿਚ ਚੁੱਕਿਆ ਹੋਇਆ ਹੈ।
ਮੈਲਬੌਰਨ 'ਚ 13 ਸਾਲਾਂ ਲੜਕੇ ਦੀ ਮੌਤ, ਸਕੂਲ ਜਾਂਦੇ ਸਮੇਂ ਵਾਪਰਿਆ ਹਾਦਸਾ
NEXT STORY