ਇੰਟਰਨੈਸ਼ਨਲ ਡੈਸਕ- ਦੁਨੀਆ ਵਿੱਚ ਇੱਕ ਵਾਰ ਫਿਰ ਕੋਰੋਨਾ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਦਰਅਸਲ ਚੀਨ ਵਿੱਚ ਕੋਰੋਨਾ ਵਾਇਰਸ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਹੈ। ਇਹ ਵਾਇਰਸ ਅਜੇ ਜਾਨਵਰਾਂ ਵਿਚ ਮਿਲਿਆ ਹੈ। ਮਨੁੱਖਾਂ ਵਿੱਚ ਨਹੀਂ ਫੈਲਿਆ ਹੈ ਪਰ ਇੱਥੇ ਖਤਰੇ ਵਾਲੀ ਗੱਲ ਇਹ ਹੈ ਕਿ ਇਹ ਜਾਨਵਰਾਂ ਤੋਂ ਮਨੁੱਖਾਂ ਵਿਚ ਆਸਾਨੀ ਨਾਲ ਫੈਲ ਸਕਦਾ ਹੈ। ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕੋਰੋਨਾ ਕਾਰਨ ਹੋਈ ਤਬਾਹੀ ਨੂੰ ਕੌਣ ਭੁੱਲ ਸਕਦਾ ਹੈ। ਹੁਣ ਇਸ ਵਾਇਰਸ ਦੇ ਮਿਲਣ ਨਾਲ ਉਥੇ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਫਿਰ ਤੋਂ ਡਰ ਰਹੇ ਹੋਏ ਹਨ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ, ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ। ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖ਼ਤਰਾ ਹੈ।
ਇਹ ਵੀ ਪੜ੍ਹੋ: ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ, 2 ਹਫਤਿਆਂ ਲਈ ਸਕੂਲ ਬੰਦ
ਖੋਜਕਰਤਾਵਾਂ ਦੇ ਅਨੁਸਾਰ, ਇਹ ਵਾਇਰਸ ਉਨ੍ਹਾਂ ਹੀ ਰੀਸੈਪਟਰਾਂ ਰਾਹੀਂ ਸੈੱਲਾਂ ਵਿੱਚ ਦਾਖਲ ਹੁੰਦਾ ਹੈ, ਜਿਵੇਂ ਕੋਰੋਨਾ ਵਾਇਰਸ ਕਰਦਾ ਹੈ। ਇਹ ਵਾਇਰਸ ਮਨੁੱਖਾਂ ਅਤੇ ਹੋਰ ਥਣਧਾਰੀ ਜੀਵਾਂ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ। ਇਸ ਨਵੇਂ ਵਾਇਰਸ ਨੂੰ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਯਾਨੀ ਕਿ MERS ਵੀ ਕਿਹਾ ਜਾਂਦਾ ਹੈ। ਰਿਪੋਰਟ ਦੇ ਅਨੁਸਾਰ 2012 ਤੋਂ ਮਈ 2024 ਤੱਕ ਲਗਭਗ 2600 ਲੋਕਾਂ ਵਿੱਚ MERS ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚੋਂ 36 ਫੀਸਦੀ ਦੀ ਮੌਤ ਹੋ ਗਈ। ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ਦੇ ਅਨੁਸਾਰ, ਇਸਦੇ ਜ਼ਿਆਦਾਤਰ ਮਾਮਲੇ ਸਾਊਦੀ ਅਰਬ ਵਿੱਚ ਪਾਏ ਗਏ ਹਨ। ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾਂ ਵਿੱਚ ਪਾਏ ਜਾਣ ਵਾਲੇ ਕੋਰੋਨਾ ਵਾਇਰਸ 'ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਲੀਕ ਹੋਇਆ ਸੀ, ਜਿਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਦਿੱਤੀ ਸੀ।
ਇਹ ਵੀ ਪੜ੍ਹੋ: ਖੁਸ਼ਖਬਰੀ; ਇਸ ਦੇਸ਼ ਨੇ ਭਾਰਤ ਸਣੇ 45 ਦੇਸ਼ਾਂ ਲਈ ਮੁੜ ਬਹਾਲ ਕੀਤੀਆਂ ਈ-ਵੀਜ਼ਾ ਸੇਵਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਰਾਕੀ ਫ਼ੌਜ ਨੇ ਉੱਤਰੀ ਇਰਾਕ 'ਚ ਆਈਐੱਸ ਦੇ 25 ਟਿਕਾਣੇ ਕੀਤੇ ਤਬਾਹ
NEXT STORY