ਨਿਊਜਰਸੀ, (ਰਾਜ ਗੋਗਨਾ)- ਬੀਤੇ ਦਿਨ ਨਿਊਜਰਸੀ ਸੂਬੇ ਦੇ ਟਾਊਨ ਐਲਿਜ਼ਾਬੈਥ ਵਿਖੇ ਸਪ੍ਰਿੰਗ ਸਟ੍ਰੀਟ 'ਤੇ ਸਥਿਤ ਕਾਨਕੋ ਨਾਂ ਦੇ ਗੈਸ ਸਟੇਸ਼ਨ 'ਤੇ ਕੰਮ ਕਰਦੇ ਇਕ ਪੰਜਾਬੀ ਮੂਲ ਦੇ 40 ਸਾਲਾ ਨੌਜਵਾਨ ਪਰਮਜੀਤ ਸਿੰਘ ਲੀਰ ਦੀ ਕੰਮ ਕਰਦਿਆਂ ਪੰਪ 'ਤੇ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭਾਈਚਾਰੇ ਵਿਚ ਪਰਮਜੀਤ ਦੀ ਮੌਤ ਦਾ ਦੁੱਖ ਜਤਾਇਆ ਜਾ ਰਿਹਾ ਹੈ, ਉਹ ਇਕ ਮਹੀਨੇ ਦੀ ਬੱਚੀ ਦਾ ਪਿਤਾ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਤੋਂ ਅੱਪਰਾ ਨਾਲ ਪਿਛੋਕੜ ਰੱਖਣ ਵਾਲਾ ਅਮਰੀਕੀ ਨਾਗਰਿਕ ਪਰਮਜੀਤ ਰੋਜ਼ਾਨਾ ਤੜਕੇ 4 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਡਿਊਟੀ ਕਰਦਾ ਸੀ ਪਰ ਅਚਾਨਕ ਹੀ ਸਵੇਰ ਦੇ 5:30 ਵਜੇ ਇਕ ਗੋਰਾ ਅਮਰੀਕਨ ਗੱਡੀ ਚ’ ਗੈਸ ਪਵਾਉਣ ਲਈ ਆਇਆ ਤਾਂ ਉਸ ਕੋਲੋਂ ਤੇਲ ਪਾਉਣ ਲਈ ਪੰਪ ਦੀ ਨੋਜਲ ਵੀ ਨਹੀਂ ਲੱਗੀ ਤੇ ਉਹ ਉੱਥੇ ਹੀ ਡਿੱਗ ਪਿਆ। ਗੋਰੇ ਵੱਲੋਂ ਪੁਲਸ ਨੂੰ ਫੋਨ ਕਰਨ 'ਤੇ ਉਸ ਨੂੰ ਸਥਾਨਕ ਐਲਿਜ਼ਾਬੈਥ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੌਤ ਦਾ ਕਾਰਨ ਦਿਲ ਦੀ ਹਰਕਤ ਬੰਦ ਹੋ ਜਾਣਾ ਦੱਸਿਆ ਗਿਆ। ਪਰਮਜੀਤ ਇਕ ਸਾਲ ਪਹਿਲਾਂ ਭਾਰਤ ਤੋਂ ਵਿਆਹ ਕਰਵਾ ਕੇ ਆਇਆ ਸੀ ਅਤੇ ਦੋਵੇਂ ਪਤੀ-ਪਤਨੀ ਐਲਿਜ਼ਾਬੈਥ ਟਾਊਨ 'ਚ ਰਹਿੰਦੇ ਸਨ ਅਤੇ ਉਸ ਦੀ ਇਕ ਮਹੀਨੇ ਦੀ ਇਕ ਬੱਚੀ ਵੀ ਹੈ।
ਵਿਅਕਤੀ ਨੇ ਪ੍ਰਾਈਵੇਟ ਪਾਰਟ 'ਤੇ ਲਗਾਇਆ ਫੇਸ ਮਾਸਕ, ਘੁੰਮ ਆਇਆ ਪੂਰਾ ਬਾਜ਼ਾਰ
NEXT STORY