ਗੁਰਦਾਸਪੁਰ/ਪਾਕਿਸਤਾਨ (ਜ. ਬ.)-ਜਿਵੇਂ-ਜਿਵੇਂ ਅਫਗਾਨਿਸਤਾਨ ’ਚ ਤਾਲਿਬਾਨ ਦਾ ਦਬਦਬਾ ਵਧਦਾ ਜਾ ਰਿਹਾ ਹੈ, ਉਸ ਦੇ ਨਾਲ ਹੀ ਤਾਲਿਬਾਨ ਨੇਤਾਵਾਂ ਵੱਲੋਂ ਲੋਕਾਂ ਨੂੰ ਇਸਲਾਮਿਕ ਕਾਨੂੰਨ ਨਾਲ ਸਬੰਧਿਤ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਇਹ ਫਰਮਾਨ ਅਫਗਾਨਿਸਤਾਨ ਸਮੇਤ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਇਲਾਕਿਆਂ ’ਤੇ ਵੀ ਲਾਗੂ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਤਾਲਿਬਾਨ ਨੇ ਇਲਾਕੇ ’ਚ ਪੋਸਟਰ ਲਗਾ ਕੇ ਸਪੱਸ਼ਟ ਕਰ ਦਿੱਤਾ ਕਿ ਹੁਣ ਅਫਗਾਨਿਸਤਾਨ ਅਤੇ ਸਰਹੱਦ ਦੇ ਨਾਲ ਲੱਗਦੇ ਪਾਕਿਸਤਾਨ ਦੇ ਇਲਾਕੇ ’ਚ ਕੋਈ ਵੀ ਵਿਅਕਤੀ ਨਾ ਤਾਂ ਸਿਗਰਟਨੋਸ਼ੀ ਕਰੇਗਾ ਅਤੇ ਨਾ ਹੀ ਸ਼ੇਵ ਕਰੇਗਾ।
ਇਹ ਵੀ ਪੜ੍ਹੋ : ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ
ਫਰਮਾਨ ’ਚ ਕਿਹਾ ਕਿ ਹੁਣ ਕੋਈ ਔਰਤ ਇਕੱਲੀ ਬਾਜ਼ਾਰ ਨਹੀਂ ਜਾਵੇਗੀ, ਜਦ ਕੋਈ ਨੌਜਵਾਨ ਲੜਕੀ ਘਰ ਤੋਂ ਬਾਹਰ ਸਕੂਲ ਜਾਂ ਨੌਕਰੀ ਕਰਨ ਲਈ ਜਾਂਦੀ ਦੇਖੀ ਜਾਂਦੀ ਹੈ ਤਾਂ ਉਸ ਦੀ ਹੱਤਿਆ ਇਸਲਾਮਿਕ ਨਿਯਮ ਅਨੁਸਾਰ ਪੱਥਰ ਮਾਰ-ਮਾਰ ਕੇ ਕੀਤੀ ਜਾਵੇਗੀ। ਇਹ ਵੀ ਫਰਮਾਨ ਦਿੱਤੇ ਗਏ ਹਨ ਕਿ ਹੁਣ ਲੋਕ ਆਪਣੀਆਂ ਲੜਕੀਆਂ ਦਾ ਨਿਕਾਹ ਸਿਰਫ ਤਾਲਿਬਾਨ ਨਾਲ ਹੀ ਕਰ ਸਕਣਗੇ। ਇਸ ਤਰ੍ਹਾਂ 45 ਸਾਲ ਤੋਂ ਘੱਟ ਦੀ ਵਿਧਵਾ ਔਰਤ ਵੀ ਤਾਲਿਬਾਨ ਨਾਲ ਦੂਜਾ ਨਿਕਾਹ ਕਰ ਸਕਦੀ ਹੈ।
ਹਿੰਦੂ ਕੌਂਸਲ ਧਰਮ ਪਰਿਵਰਤਨ ਖ਼ਿਲਾਫ਼ ਕਰਾਚੀ ਵਿਧਾਨ ਸਭਾ ਸਾਹਮਣੇ ਕਰੇਗੀ ਪ੍ਰਦਰਸ਼ਨ
NEXT STORY